ਸੰਘਾ ਗੋਤ ਜਠੇਰਿਆਂ ਦਾ ਮੇਲਾ 07 ਅਪ੍ਰੈਲ ਨੂੰ
ਸੰਘਾ ਗੋਤ ਜਠੇਰਿਆਂ ਦਾ ਮੇਲਾ 07 ਅਪ੍ਰੈਲ ਨੂੰ
ਮੇਲੇ ਦੀਆਂ ਤਿਆਰੀਆਂ ਜੋਰਾਂ ‘ਤੇ – ਪ੍ਰਬੰਧਕ
ਫਗਵਾੜਾ (ਡਾ ਰਮਨ /ਹਰਦਿਆਲ ਸਿੰਘ ਸੰਧੂ ) ਸਮੂਹ ਸੰਘਾ ਪਰਿਵਾਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਪਿੰਡ ਗੜੀ ਕਾਨੂੰਗੋ ਨਜ਼ਦੀਕ (ਬਲਾਚੌਰ) ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰੇ ਧਾਰਮਿਕ ਰਸਮਾਂ ਉਪਰੰਤ ਵੱਡੇ ਵਢੇਰਿਆਂ ਦਾ ਅਸ਼ੀਰਵਾਦ ਲਿਆ ਜਾਵੇਗਾ ਅਤੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇਗੀ। ਇਸ ਮੌਕੇ ਚਾਹ ਪਕੌੜੇ, ਜਲੇਬੀਆਂ ਅਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ। ਉਹਨਾਂ ਨੇ ਸਮੂਹ ਸੰਘਾ ਪਰਿਵਾਰਾਂ ਨੂੰ ਇਸ ਸਲਾਨਾ ਮੇਲੇ ਵਿੱਚ ਹਰ ਸਾਲ ਦੀ ਤਰ੍ਹਾਂ ਪਰਿਵਾਰਾਂ ਸਮੇਤ ਹਾਜਰੀ ਲਗਵਾਉਣ ਦੀ ਅਪੀਲ ਵੀ ਕੀਤੀ। ਇਹ ਜਾਣਕਾਰੀ ਪ੍ਰਧਾਨ ਸ਼੍ਰੀ ਦੇਵਰਾਜ ਸੰਘਾ ਸ਼ੇਖੂਪੁਰ, ਜਤਿੰਦਰ ਕੁਮਾਰ,ਜੱਸਾ ਸੰਘਾ, ਨੇਕੀ ਜਲੰਧਰ,ਗਗਨਦੀਪ ,ਰਾਮਜੀ ਦਾਸ ਇੰਦਰਜੀਤ,ਸਰਬਜੀਤ ਸਿੰਘ, ਜੋਗਾ ਸਿੰਘ ਪਾਸਲਾ, ਸਤਿੰਦਰ, ਬਿੰਦਾ ਅਲੀਪੁਰ ਅਤੇ ਸੇਵਾਦਾਰ ਹਰਬੰਸ ਲਾਲ ਵੱਲੋਂ ਦਿੱਤੀ ਗਈ

