ਦੁੱਗਲ ਜਠੇਰੇ ਹਦੀਆਬਾਦ ਵਿਖੇ ਸਲਾਨਾ ਸਮਾਗਮ ਦੀਆਂ ਤਿਆਰੀਆਂ ਸਿਖਰਾਂ ‘ਤੇ

ਦੁੱਗਲ ਜਠੇਰੇ ਹਦੀਆਬਾਦ ਵਿਖੇ ਸਲਾਨਾ ਸਮਾਗਮ ਦੀਆਂ ਤਿਆਰੀਆਂ ਸਿਖਰਾਂ ‘ਤੇ

ਲਲਿਤ ਦੁੱਗਲ ਦੇ ਗ੍ਰਹਿ ਵਿਖੇ ਹੋਇਆ ਤੀਸਰੀ ਪ੍ਰਭਾਤ ਫੇਰੀ ਦਾ ਸਵਾਗਤ

ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਜਠੇਰੇ ਦੁੱਗਲਾਂ ਵੈਲਫੇਅਰ ਸੁਸਾਇਟੀ (ਰਜਿ.) ਹਦੀਆਬਾਦ ਫਗਵਾੜਾ ਵਲੋਂ 7 ਅਪ੍ਰੈਲ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਸਲਾਨਾ ਸਮਾਗਮ ਦੇ ਸਬੰਧ ਵਿਚ ਅੱਜ ਤੀਸਰੀ ਪ੍ਰਭਾਤ ਫੇਰੀ ਦੁੱਗਲਾਂ ਜਠੇਰੇ ਹਦੀਆਬਾਦ ਤੋਂ ਸ਼ੁਰੂ ਹੋ ਕੇ ਲਲਿਤ ਦੁੱਗਲ ਦੇ ਗ੍ਰਹਿ ਵਿਖੇ ਪਹੁੰਚੀ। ਇਸ ਪ੍ਰਭਾਤ ਫੇਰੀ ਦਾ ਰਸਤੇ ‘ਚ ਪ੍ਰਭਾਕਰਾਂ ਮੁੱਹਲਾ ਅਤੇ ਕੁਮਰਾ ਮੁਹੱਲੇ ਦੀਆਂ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਸੰਗਤ ਨੇ ਢੋਲ ਢਮੱਕੇ ਦੇ ਨਾਲ ਧਾਰਮਿਕ ਗੀਤਾਂ ਰਾਹੀਂ ਹਾਜਰੀਨ ਨੂੰ ਝੁਮਣ ਲਈ ਮਜਬੂਰ ਕਰ ਦਿੱਤਾ। ਪ੍ਰਭਾਤ ਫੇਰੀ ਦੀ ਸਮਾਪਤੀ ਸਮੇਂ ਪ੍ਰੇਮ ਭਾਵਨਾ ਦੇ ਨਾਲ ਪ੍ਰਸਾਦ ਵੰਡਿਆ ਗਿਆ। ਸੁਸਾਇਟੀ ਦੇ ਪ੍ਰਧਾਨ ਜੈ ਦੇਵ ਦੁੱਗਲ ਨੇ ਸਮੂਹ ਦੁੱਗਲ ਤੇ ਭਾਰਦਵਾਜ ਪਰਿਵਾਰਾਂ ਨੂੰ ਸਲਾਨਾ ਧਾਰਮਿਕ ਸਮਾਗਮ ‘ਚ ਪਰਿਵਾਰਾਂ ਸਮੇਤ ਹਾਜਰੀ ਯਕੀਨੀ ਬਨਾਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਪ੍ਰਭਾਤ ਫੇਰੀਆਂ 5 ਅਪ੍ਰੈਲ ਤਕ ਜਾਰੀ ਰਹਿਣਗੀਆਂ। ਜਿਸ ਤੋਂ ਬਾਅਦ 6 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਵੇਰੇ 8.30 ਵਜੇ ਸ਼੍ਰੀ ਸ਼ੰਕਰਨਾਥ ਪਰਬਤ ਮੱਠ ਤੋਂ ਮੰਗਲ ਯਾਤਰਾ ਦੇ ਨਾਲ ਸ਼੍ਰੀ ਰਾਮਾਇਣ ਜੀ ਨੂੰ ਜਠੇਰੇ ਦੁੱਗਲਾਂ ਲਿਆਂਦਾ ਜਾਵੇਗਾ। ਉਪਰੰਤ ਬ੍ਰਹਮਲੀਨ ਸ਼੍ਰੀ ਸਵਾਮੀ ਗੰਗਾਨੰਦ ਪਰਬਤ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਬ੍ਰਹਮਚਾਰੀ ਦੀਪ ਚੈਤੰਨਿਆ ਜੀ ਮਹਾਰਾਜ ਹਦੀਆਬਾਦ ਵੱਲੋਂ ਝੰਡਾ ਲਹਿਰਾਉਣ ਉਪਰੰਤ ਸ਼੍ਰੀ ਰਾਮਚਰਿਤਮਾਨਸ ਅਖੰਡ ਪਾਠ ਆਰੰਭ ਹੋਣਗੇ। 7 ਮਾਰਚ ਦਿਨ ਐਤਵਾਰ ਨੂੰ ਸਵੇਰੇ ਹਵਨ ਯੱਗ ਉਪਰੰਤ ਸ੍ਰੀ ਰਮਾਇਣ ਪਾਠ ਦਾ ਭੋਗ ਤੇ ਪ੍ਰਵਚਨ, ਪਿਤਰ ਪੂਜਨ, ਭਜਨ ਕੀਰਤਨ ਅਤੇ ਭੰਡਾਰੇ ਦਾ ਪ੍ਰੋਗਰਾਮ ਹੋਵੇਗਾ। ਇਸ ਮੌਕੇ ਸੁਨੀਲ ਦੁੱਗਲ, ਅਨੂਪ ਦੁੱਗਲ, ਅਚਾਰੀਆ ਅਨਿਲ ਭਾਰਦਵਾਜ, ਹਰਜੀਤ ਦੁੱਗਲ, ਅਖਿਲ ਦੁੱਗਲ ਸੰਦੀਪ ਦੁੱਗਲ ਯੂ.ਐੱਸ.ਏ., ਰਾਜੀਵ ਦੁੱਗਲ, ਬ੍ਰਿਜ ਕੁਮਰਾ, ਰਾਕੇਸ਼ ਦੁੱਗਲ, ਵਿਪਨ ਜੈਨ, ਦਿਨੇਸ਼ ਦੁੱਗਲ, ਬਾਊ, ਸੰਜੂ ਦੁੱਗਲ, ਸਤੀਸ਼ ਦੁੱਗਲ, ਰਜਿੰਦਰ ਬਜਾਜ, ਅਜੇ ਦੁੱਗਲ, ਲੱਕੀ ਦੁੱਗਲ ਅਤੇ ਹੋਰ ਪਤਵੰਤੇ ਹਾਜ਼ਰ ਸਨ

55 Views