ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਭਾਣੋਕੀ ਰੋਡ ਨੇ ਲਗਾਇਆ ਅਧਾਰ ਕਾਰਡ ਸਬੰਧੀ ਕੈਂਪ

ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਭਾਣੋਕੀ ਰੋਡ ਨੇ ਲਗਾਇਆ ਅਧਾਰ ਕਾਰਡ ਸਬੰਧੀ ਕੈਂਪ

ਅਧਾਰ ਕਾਰਡ ਸਬੰਧੀ ਲਗਾਏ ਗਏ ਕੈਂਪ ਦੌਰਾਨ 40 ਲੋਕਾਂ ਨੇ ਅਪਣੇ ਵੱਖ ਵੱਖ ਤਰ੍ਹਾਂ ਦੇ ਕੰਮ ਕਰਵਾਏ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਮੁਹੱਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਭਾਣੋਕੀ ਰੋਡ ਵਲੋਂ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਡਾ ਰਮਨ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਕੈਂਪ ਅਧਾਰ ਕਾਰਡ ਬਣਾਉਣ ਸਬੰਧੀ ਜੈ ਕਿਸਾਨ ਇੰਡਸਟਰੀ ਗਲੀ ਨੰਬਰ 1 ਭਗਤਪੁਰਾ ਫਗਵਾੜਾ ਵਿਖੇ ਲਗਾਇਆ ਗਿਆ ਜਿਸ ਵਿਚ ਸਰਬਜੀਤ ਕੌਰ ਸਾਬਕਾ ਕੋਸਲਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਡਾ ਰਮਨ ਸ਼ਰਮਾ ਨੇ ਦੱਸਿਆ ਕਿ ਇਸ ਅਧਾਰ ਕਾਰਡ ਕੈਂਪ ਦੌਰਾਨ ਬਜ਼ੁਰਗਾ, ਨੋਜਵਾਨਾਂ ਅਤੇ ਬੱਚਿਆਂ ਵਲੋਂ ਅਧਾਰ ਕਾਰਡ ਚ ਸੋਧ ਜਿਵੇਂ ਪਤਾ ਠੀਕ ਕਰਵਾਉਣਾ, ਜਨਮ ਮਿਤੀ ਠੀਕ ਕਰਵਾਉਣੀ, ਫੋਟੋ ਬਦਲਣੀ ਹੋਵੇ ਜਾ ਫਿਰ ਅਧਾਰ ਕਾਰਡ ਅਪਡੇਟ ਕਰਵਾਉਣਾ ਹੋਵੇ ਆਦਿ ਤਹਿਤ ਦੀਪਕ ਕੁਮਾਰ ਐਮ ਟੀ ਐਸ ਵਲੋਂ 40 ਲੋਕਾਂ ਦੇ ਅਧਾਰ ਕਾਰਡ ਸਬੰਧੀ ਕੰਮ ਕੀਤੇ ਗਏ ਇਸ ਮੋਕੇ ਗੁਰਦਿਆਲ ਸਿੰਘ ਨੰਨੜਾ , ਜਸਵਿੰਦਰ ਸਿੰਘ ਭਗਤਪੁਰਾ , ਸ਼ਹਿਨਬਾਜ , ਨਿਤਿਸ਼ , ਮੋਹਣ ਲਾਲ , ਮਾਲਤੀ ਦੇਵੀ , ਸ਼ਾਰਦਾ , ਕਮਲਜੀਤ ਕੌਰ , ਹਰਲੀਨ ਕੌਰ , ਦ੍ਰਿਸ਼ਟੀ , ਰਹਿਮ , ਰਾਮ ਆਸਰੇ, ਪ੍ਰਵੀਨ, ਮੋਹਣ ਲਾਲ , ਅਮਨਦੀਪ ਸਿੰਘ , ਦਵਾਵਤੀ , ਪ੍ਰਦੀਪ ਕੁਮਾਰ , ਕਵਿਤਾ ਮੁਕੇਸ਼ ਕੁਮਾਰ ਆਦਿ ਮੌਜੂਦ मਨ

53 Views