ਮੈਡੀਕਲ ਪ੍ਰੈਕਟੀਸ਼ਨਰਜ ਐਸ਼ੋਸੀਏਸ਼ਨ ਪੰਜਾਬ ਰਜਿ .295 ਨੇ ਸ਼ਹੀਦ -ਏ -ਆਜਮ ਭਗਤ ਸਿੰਘ,ਰਾਜ ਗੁਰੂ ਅਤੇ ਸੁਖਦੇਵ ਨੂੰ ਦਿੱਤੀ ਸ਼ਰਧਾਂਜਲੀ

ਮੈਡੀਕਲ ਪ੍ਰੈਕਟੀਸ਼ਨਰਜ ਐਸ਼ੋਸੀਏਸ਼ਨ ਪੰਜਾਬ ਰਜਿ .295 ਨੇ ਸ਼ਹੀਦ -ਏ -ਆਜਮ ਭਗਤ ਸਿੰਘ,ਰਾਜ ਗੁਰੂ ਅਤੇ ਸੁਖਦੇਵ ਨੂੰ ਦਿੱਤੀ ਸ਼ਰਧਾਂਜਲੀ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਦੇ ਸੱਦੇ ‘ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਸੈਂਕੜੇ ਮੈਡੀਕਲ ਪ੍ਰੈਕਟੀਸ਼ਨਰਜ਼ ਮੋਟਰ ਸਾਈਕਲਾਂ, ਕਾਰਾਂ ਤੇ ਜੀਪਾਂ ਦੁਆਰਾ ਕਾਹਮਾ ਸਕੂਲ ਵਿਖੇ ਇਕੱਠੇ ਹੋਏ l ਉਥੋਂ ਇੱਕ ਕਾਫ਼ਲੇ ਦੇ ਰੂਪ ਵਿੱਚ ਸ਼ਹੀਦ -ਏ -ਆਜਮ ਸ. ਭਗਤ ਸਿੰਘ ਦੇ ਜੱਦੀ ਘਰ ਪਿੰਡ ਖਟਖੜ ਕਲਾ ਵਿਖੇ ਇਨਕਲਾਬ ਜ਼ਿੰਦਾਬਾਦ ਅਤੇ ਸਾਡਾ ਲਾਲ ਸਲਾਮ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿੰਦਾਬਾਦ ਦੇ ਨਾਅਰੇ ਮਾਰਦਾ ਹੋਇਆ ਪਹੁੰਚਿਆ ਤੇ ਸਮਾਰਕ ‘ਤੇ ਪਹੁੰਚ ਕੇ ਸੈਂਕੜੇ ਹੀ ਉਕਤ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼ਹੀਦ ਏ ਆਜਮ ਸ. ਭਗਤ ਸਿੰਘ,ਰਾਜ ਗੁਰੂ ਅਤੇ ਸੁਖਦੇਵ ਨੂੰ ਸਰਦਾ ਦੇ ਫੁੱਲ ਭੇਂਟ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਰਮੇਸ਼ ਬਾਲੀ ਨੇ ਕਿਹਾ ਕਿ ਸ਼ਹੀਦਾਂ ਦੀ ਵਿਚਾਰਧਾਰਾ ਮਨੁੱਖ ਹੱਥੋਂ ਮਨੁੱਖ ਦੀ ਹੋ ਰਹੀ ਲੁੱਟ ਨੂੰ ਖਤਮ ਕਰਕੇ ਬਰਾਬਰਤਾ ਦਾ ਸਮਾਜ ਸਿਰਜਣ ਦਾ ਸੁਪਨਾ ਸੀ ਲੇਕਿਨ ਫਿਰਕੂਪਾਰਟੀਆਂ ਨੇ ਦੇਸ਼ ਵਿੱਚ ਕੱਟੜਵਾਦ ਦਾ ਅਜਿਹਾ ਮਾਹੌਲ ਬਣਾਇਆ ਕੇ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਹਨ। ਡਾ. ਬਾਲੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੀ ਬਲਦੀ “ਤੇ ਘੀ ਪਾਉਣ ਦਾ ਕੰਮ ਕਰ ਰਹੀ ਹੈ ਕਿਉਕਿ ਜਦੋਂ ਦੀ ਮੋਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਦੇਸ਼ ਵਿੱਚ ਫਿਰਕੂ ਹਿੰਸਾ ਦਾ ਮਾਹੌਲ ਬਣਿਆ ਹੈ ਅਤੇ ਘੱਟ ਗਿਣਤੀ ਭਾਈਚਾਰਿਆਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ l ਮੋਦੀ ਸਰਕਾਰ ਨੇ ਨਾਦਰਸ਼ਾਹੀ ਹੁਕਮ ਚਾੜ੍ਹ ਕੇ ਦੇਸ਼ ਨੂੰ ਬਰਬਾਦੀ ਵੱਲ ਲਿਜਾ ਰਿਹਾ ਹੈ, ਜਮਹੂਰੀਅਤ ਖ਼ਤਰੇ ਵਿੱਚ ਹੈ, ਔਰਤਾਂ ਨੂੰ ਇੰਨਸਾਫ ਨਹੀਂ ਮਿਲ ਰਿਹਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ l ਉਹਨਾਂ ਕਿਹਾ ਕਿ ਲੋਕਾਂ ਨੂੰ ਸ਼ਹੀਦਾ ਦੀ ਵਿਚਾਰਧਾਰਾ ਆਪਣਾ ਕੇ ਦੇਸ਼ ਤੇ ਸਮਾਜ ਨੂੰ ਬਚਾਉਣ ਦੀ ਲੋੜ ਹੈ। ਜ਼ਿਲ੍ਹਾ ਪ੍ਰਧਾਨ ਡਾ. ਬਲਕਾਰ ਕਟਾਰੀਆ ਨੇ ਅੱਜ ਦੀ ਜਵਾਨੀ ਨੂੰ ਸ਼ਹੀਦਾ ਦੀ ਵਿਚਾਰਧਾਰਾ ਨੂੰ ਅਪਣਾ ਕਿ ਨਸ਼ਿਆਂ ਦੀ ਦਲਦਲ ਤੋਂ ਦੂਰ ਹੋ ਕੇ ਦੇਸ਼ ਦੀ ਉੱਨਤੀ ਵਿੱਚ ਆਪਣਾ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਜ਼ਿਲ੍ਹਾ ਚੇਅਰਮੈਨ ਡਾ. ਸੁਰਿੰਦਰ ਪਾਲ ਜੈਨਪੁਰ,ਡਾ. ਪ੍ਰੇਮ ਸਲੋਹ ਜ਼ਿਲ੍ਹਾ ਸਕੱਤਰ,ਡਾ. ਕਸ਼ਮੀਰ ਸਿੰਘ ਬਛੋੜੀ ਜ਼ਿਲ੍ਹਾ ਵਿੱਤ ਸਕੱਤਰ ਅਤੇ ਡਾ. ਬਲਬੀਰ ਸਿੰਘ ਸੂਬਾ ਕਮੇਟੀ ਮੈਂਬਰ ਨੇ ਸਮੂਹ ਮੈਬਰਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।ਡਾ. ਪਰਮਜੀਤ ਬੱਧਣ,ਡਾ. ਜਸਵੀਰ ਸਿੰਘ ਗੜ੍ਹੀ,ਡਾ. ਅੰਮ੍ਰਿਤ ਲਾਲ ਫਰਾਲਾ, ਡਾ.ਮੰਗਤ ਰਾਏ ਤੋਂ ਇਲਾਵਾ ਸਮੂਹ ਬਲਾਕ ਪ੍ਰਧਾਨ, ਡਾ. ਅਨੁਪਿੰਦਰ ਸੂੰਢ, ਡਾ. ਅਸ਼ੋਕ ਕੁਮਾਰ,ਡਾ. ਗੁਰਨਾਮ ਸਿੰਘ,ਡਾ. ਸਤਨਾਮ ਸਿੰਘ,ਡਾ. ਦਿਲਬਾਗ ਸਿੰਘ,ਡਾ. ਜਗੀਰ ਸਿੰਘ,ਡਾ. ਪ੍ਰਵੀਨ ਜਾਡਲਾ, ਜ਼ਿਲ੍ਹਾ ਪ੍ਰੈੱਸ ਮੀਡੀਆ ਇੰਚਾਰਜ ਡਾਕਟਰ ਮਨਜਿੰਦਰ ਸੱਲਣ,ਡਾ. ਬਲਵੀਰ ਮਾਨ ਪ੍ਰੈੱਸ ਮੀਡੀਆ ਸਕੱਤਰ ਡਾਕਟਰ ਬਲਵਿੰਦਰ ਬੈਂਸ,ਡਾ. ਧਰਮਪਾਲ ਹੀਓ,ਡਾ. ਮੱਖਣ ਲਾਲ ਹੀਓ,ਡਾ. ਸੁਨੀਤਾ ਰਾਣੀ,ਡਾ. ਗੀਤਾਂ,ਡਾ. ਊਸ਼ਾ ਰਾਣੀ,ਡਾ. ਗੁਰਮੇਲ ਮਜਾਰੀ,ਡਾ. ਸਤਨਾਮ ਜੋਹਲ,ਡਾ. ਸੁਖਵਿੰਦਰ ਨੋਰਦ,ਡਾ. ਚਰਨਜੀਤ ਸੱਲ੍ਹਾ ਅਤੇ ਡਾ. ਜੁਗਿੰਦਰ ਪਾਲ ਆਦਿ ਵੀ ਹਾਜ਼ਰ ਸਨ

56 Views