ਉਂਕਾਰ ਨਗਰ ’ਚ ਕਾਂਗਰਸ ਨੂੰ ਝਟਕਾ, ਦਲਜੀਤ ਸਿੰਘ ਭੋਗਲ ਸਾਥੀਆਂ ਸਮੇਤ ‘ਆਪ’ ਪਾਰਟੀ ’ਚ ਸ਼ਾਮਲ
ਉਂਕਾਰ ਨਗਰ ’ਚ ਕਾਂਗਰਸ ਨੂੰ ਝਟਕਾ, ਦਲਜੀਤ ਸਿੰਘ ਭੋਗਲ ਸਾਥੀਆਂ ਸਮੇਤ ‘ਆਪ’ ਪਾਰਟੀ ’ਚ ਸ਼ਾਮਲ
ਸੀਨੀਅਰ ਆਗੂ ਦਲਜੀਤ ਰਾਜੂ ਅਤੇ ਹਰਜੀ ਮਾਨ ਨੇ ਕੀਤਾ ਸਵਾਗਤ
ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਫਗਵਾੜਾ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਂਕਾਰ ਨਗਰ ਦੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਦੇ ਪ੍ਰਧਾਨ ਦਲਜੀਤ ਸਿੰਘ ਭੋਗਲ ਆਪਣੇ ਦਰਜਨ ਦੇ ਕਰੀਬ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਜਿਹਨਾਂ ਦਾ ਸਵਾਗਤ ਸੀਨੀਅਰ ਆਗੂ ਦਲਜੀਤ ਸਿੰਘ ਰਾਜੂ ਅਤੇ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੇ ਪੁੱਤਰ ਹਰਜੀ ਮਾਨ ਵਲੋਂ ਕੀਤਾ ਗਿਆ। ਦਲਜੀਤ ਸਿੰਘ ਭੋਗਲ ਤੋਂ ਇਲਾਵਾ ‘ਆਪ’ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰਬਲਾਸ ਸੋਢੀ, ਅਜੀਤ ਸਿੰਘ ਪਰਮਾਰ, ਹਰਜੀਤ ਸਿੰਘ ਬੰਟੀ, ਨਰਿੰਦਰ ਸਿੰਘ, ਮੰਗਲ ਸਿੰਘ, ਪਰਮਜੀਤ ਸਿੰਘ, ਦਲਜੀਤ ਸਿੰਘ, ਗੁਰਮੀਤ ਸਿੰਘ, ਪਰਮਜੀਤ ਕੌਰ, ਚਰਨਜੀਤ ਸਿੰਘ ਅਤੇ ਬਲਵਿੰਦਰ ਕੌਰ ਦਾ ਸਵਾਗਤ ਕਰਦੇ ਹੋਏ ਦਲਜੀਤ ਸਿੰਘ ਰਾਜੂ ਅਤੇ ਹਰਜੀ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ‘ਆਪ’ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ‘ਆਪ’ ਪਾਰਟੀ ਦੇ ਨਵੇਂ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਨੂੰ ‘ਆਪ’ ਪਾਰਟੀ ਦੀਆਂ ਪੰਜਾਬ ਪੱਖੀ ਨੀਤੀਆਂ ਤੋਂ ਜਾਣੂ ਕਰਵਾਉਣ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰਜਕਾਲ ਦੌਰਾਨ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸ ਕੇ ਵੱਧ ਤੋਂ ਵੱਧ ਵੋਟਰਾਂ ਨੂੰ ਪਾਰਟੀ ਦੇ ਨਾਲ ਜੋੜਨ ਦਾ ਉਪਰਾਲਾ ਕਰਨ ਤਾਂ ਜੋ ਲੋਕ ਸਭਾ ਚੋਣਾਂ ਵਿੱਚ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਵਾਲੇ ਪਾਰਟੀ ਉਮੀਦਵਾਰ ਦੀ ਜਿੱਤ ਯਕੀਨੀ ਬਣਾਈ ਜਾ ਸਕੇ। ਦਲਜੀਤ ਰਾਜੂ ਨੇ ਕਿਹਾ ਕਿ ਜਿਸ ਤਰ੍ਹਾਂ ‘ਆਪ’ ਪਾਰਟੀ ਨੇ ਵਿਧਾਨਸਭਾ ਚੋਣਾਂ ਸਮੇਂ ਭਾਰੀ ਜਿੱਤ ਪ੍ਰਾਪਤ ਕਰਕੇ ਪੰਜਾਬ ਦੀ ਭਲਾਈ ਦਾ ਬੀੜਾ ਚੁੱਕਿਆ, ਉਸੇ ਤਰ੍ਹਾਂ ਜੇਕਰ ‘ਆਪ’ ਪਾਰਟੀ ਕੋਲ ਲੋਕ ਸਭਾ ’ਚ ਲੋੜੀਂਦੇ ਸੰਸਦ ਮੈਂਬਰ ਹੋਣਗੇ ਤਾਂ ਪੰਜਾਬ ਦੇ ਮੁੱਦੇ ਲੋਕ ਸਭਾ ’ਚ ਜ਼ੋਰਦਾਰ ਢੰਗ ਨਾਲ ਉਠਾਏ ਜਾ ਸਕਣਗੇ। ਉਨ੍ਹਾਂ ਦਾਅਵਾ ਕੀਤਾ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਦੀ ਜਿੱਤ ਸੌ ਫੀਸਦੀ ਯਕੀਨੀ ਬਣਾਈ ਜਾਵੇਗੀ। ਪ੍ਰਧਾਨ ਦਲਜੀਤ ਸਿੰਘ ਭੋਗਲ ਨੇ ਆਪ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਂਕਾਰ ਨਗਰ ਇਲਾਕੇ ਦੇ ਹਰ ਬੂਥ ’ਤੇ ‘ਆਪ’ ਉਮੀਦਵਾਰ ਨੂੰ ਭਾਰੀ ਲੀਡ ਯਕੀਨੀ ਬਣਾਈ ਜਾਵੇਗੀ।
ਤਸਵੀਰ: ਫਗਵਾੜਾ ਦੇ ਮੁਹੱਲਾ ਉਂਕਾਰ ਨਗਰ ‘ਚ ਦਲਜੀਤ ਸਿੰਘ ਭੋਗਲ ਤੇ ਸਾਥੀਆਂ ਨੂੰ ‘ਆਪ’ ਪਾਰਟੀ ਵਿੱਚ ਸ਼ਾਮਲ ਕਰਵਾਉਂਦੇ ਹੋਏ ਦਲਜੀਤ ਰਾਜੂ ਤੇ ਹਰਜੀ ਮਾਨ ਆਦਿ

