ਮੇਹਟਾਂ-ਮੇਹਲੀ ਬਾਈਪਾਸ ਰੋਡ ਵਿਖੇ ਹੋਲਾ ਮਹੱਲਾ ਲੰਗਰ ਦੀ ਸੇਵਾ ਨਿਰਵਿਘਨ ਜਾਰੀ

ਮੇਹਟਾਂ-ਮੇਹਲੀ ਬਾਈਪਾਸ ਰੋਡ ਵਿਖੇ ਹੋਲਾ ਮਹੱਲਾ ਲੰਗਰ ਦੀ ਸੇਵਾ ਨਿਰਵਿਘਨ ਜਾਰੀ

26 ਮਾਰਚ ਨੂੰੰ ਪਾਠ ਦੇ ਭੋਗ ਤੋਂ ਬਾਅਦ ਹੋਵੇਗੀ ਸਮਾਪਤੀ

ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਹੋਲਾ ਮਹੱਲਾ ਲੰਗਰ ਕਮੇਟੀ (ਰਜਿ.) ਫਗਵਾੜਾ ਵਲੋਂ ਮੇਹਟਾਂ-ਮੇਹਲੀ ਬਾਈਪਾਸ ਰੋਡ (ਨੇੜੇ ਰਾਧਾ ਸੁਆਮੀ ਸਤਿਸੰਗ ਘਰ) ਵਿਖੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਣ ਤੇ ਆਉਣ ਵਾਲੀ ਸੰਗਤ ਦੀ ਸੇਵਾ ‘ਚ ਲਗਾਏ ਗਏ 37ਵੇਂ ਸਲਾਨਾ ਲੰਗਰ ਦੀ ਸੇਵਾ ਨਿਰਵਿਘਨ ਰੂਪ ਨਾਲ ਦਿਨ-ਰਾਤ ਜਾਰੀ ਹੈ। ਅੱਜ ਪੰਜਵੇਂ ਦਿਨ ਵੀ ਵੱਡੀ ਗਿਣਤੀ ਵਿਚ ਸੰਗਤਾਂ ਨੇ ਲੰਗਰ ਛਕਿਆ। ਇਸ ਲੰਗਰ ਵਿਚ ਸੇਵਾ ਨਿਭਾਉਣ ਨੂੰ ਲੈ ਕੇ ਵੀ ਬੀਬੀਆਂ ਤੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਹੈ। ਕਮੇਟੀ ਪ੍ਰਧਾਨ ਕੁਲਵੰਤ ਸਿੰਘ ਬਿੱਟੂ ਨੇ ਦੱਸਿਆ ਕਿ ਬੀਤੇ ਐਤਵਾਰ ਨੂੰ ਸ਼ੁਰੂ ਕੀਤੀ ਗਈ ਲੰਗਰ ਦੀ ਸੇਵਾ ਤੋਂ ਇਲਾਵਾ ਸ੍ਰੀ ਗੁਰੂ ਅਮਰ ਦਾਸ ਸੇਵਾ ਸੁਸਾਇਟੀ ਵਲੋਂ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ। ਜਿਸ ਵਿਚ ਲੋੜਵੰਦ ਬਿਮਾਰਾਂ ਦਾ ਚੈਕਅੱਪ ਕਰਕੇ ਫਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਛੋਟੇ ਬੱਚਿਆਂ ਲਈ ਦੁੱਧ ਅਤੇ ਸੰਗਤਾਂ ਲਈ ਚਾਹ ਦਾ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਦੇਸ਼ ਵਿਦੇਸ਼ ਦੀ ਸੰਗਤ ਵਲੋਂ ਇਸ ਲੰਗਰ ਵਿਚ ਭਰਪੂਰ ਸਹਿਯੋਗ ਕੀਤਾ ਜਾ ਰਿਹਾ ਹੈ। ਜੋ ਵੀ ਸੰਗਤਾਂ ਲੰਗਰ ਵਿਚ ਰਸਦ ਜਾਂ ਕੋਈ ਹੋਰ ਸਹਿਯੋਗ ਕਰਨਾ ਚਾਹੁੰਦੀਆਂ ਹਨ ਤਾਂ ਉਹ ਕਮੇਟੀ ਨਾਲ ਸੰਪਰਕ ਕਰ ਸਕਦੀਆਂ ਹਨ। ਲੰਗਰ ਦੀ ਸਮਾਪਤੀ 26 ਮਾਰਚ ਦਿਨ ਮੰਗਲ ਵਾਲ ਨੂੰ ਸਵੇਰੇ 11 ਵਜੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਦੁਪਿਹਰ ਨੂੰ ਕੀਤੀ ਜਾਵੇਗੀ। ਇਸ ਮੌਕੇ ਕੁਲਵਿੰਦਰ ਸਿੰਘ ਪਟਵਾਰੀ ਕੈਸ਼ੀਅਰ, ਮੋਹਨ ਸਿੰਘ, ਬਿੰਦਰ ਸਿੰਘ, ਤਜਿੰਦਰ ਸਿੰਘ, ਰਸ਼ਪਾਲ ਸਿੰਘ ਧਨੋਤਾ, ਸੁਖਦਿਆਲ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ, ਬਲਿਹਾਰ ਸਿੰਘ, ਗੁਰਮੀਤ ਸਿੰਘ, ਜਤਿੰਦਰ ਸਿੰਘ ਖਾਲਸਾ, ਪੁਰਸ਼ੋਤਮ ਲਾਲ, ਦਲਜੀਤ ਸਿੰਘ, ਪ੍ਰੀਤ ਔਲਖ, ਕੁਲਵੀਰ ਸਿੰਘ, ਸਾਬੀ, ਰਜਿੰਦਰ ਸਿੰਘ ਕਾਕਾ, ਮਾਨ ਸਿੰਘ ਅਤੇ ਹਨੀ ਸਿੰਘ ਹਲਵਾਈ ਤੋਂ ਇਲਾਵਾ ਬਾਬਾ ਜਸਬੀਰ ਸਿੰਘ, ਪਿਆਰਾ ਸਿੰਘ ਲੀਡਰ ਤੇ ਹੋਰ ਸੇਵਾਦਾਰ ਆਦਿ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਹਾਜਰ ਸਨ

87 Views