ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਨੇ ਜਰੂਰਤਮੰਦ ਬਜੁਰਗ ਨੂੰ ਭੇਂਟ ਕੀਤੀ ਇਲੈਕਟ੍ਰਿਕ ਟਰਾਈ ਸਾਇਕਲ

ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਨੇ ਜਰੂਰਤਮੰਦ ਬਜੁਰਗ ਨੂੰ ਭੇਂਟ ਕੀਤੀ ਇਲੈਕਟ੍ਰਿਕ ਟਰਾਈ ਸਾਇਕਲ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਵਲੋਂ ਪਿੰਡ ਮੁਕੰਦਪੁਰ (ਗੜਸੰਕਰ) ਦੇ ਲੋੜਵੰਦ ਬਜੁਰਗ ਪਰਮਜੀਤ ਸਿੰਘ ਨੂੰ ਇਲੈਕਟ੍ਰਿਕ ਟਰਾਈ ਸਾਇਕਲ ਭੇਂਟ ਕੀਤੀ ਹੈ। ਅੱਜ ਇੱਥੇ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਇਹ ਬਜੁਰਗ ਤੁਰਨ ਫਿਰਨ ਵਿਚ ਅਸਮੱਰਥ ਸੀ, ਉਸ ਦੀ ਜਰੂਰਤ ਨੂੰ ਦੇਖਦੇ ਹੋਏ ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਵੱਲੋਂ ਬੈਟਰੀ ਵਾਲੀ ਟਰਾਈ ਸਾਇਕਲ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਪੰਜਾਬ ਭਾਰਤ ਸਮੇਤ ਦੇਸ਼ ਵਿਦੇਸ਼ ਵਿੱਚ ਮਨੁੱਖਤਾ ਦੀ ਸੇਵਾ ਕਰ ਰਹੀ ਹੈ। ਇਸ ਮੋਕੇ ਸੰਸਥਾ ਦੇ ਮੈਂਬਰ ਤੇ ਪਿੰਡ ਦੇ ਪਤਵੰਤੇ ਵੀ ਮਜੂਦ ਸਨ

75 Views