ਸਵ. ਬਲਦੇਵ ਸਿੰਘ ਠੇਕੇਦਾਰ ਯਾਦਗਾਰੀ ਪਹਿਲਾ ਕੁਸ਼ਤੀ ਮੁਕਾਬਲਾ ਪਿੰਡ ਫਤਿਹਗੜ੍ਹ ਵਿਖੇ ਅੱਜ

ਸਵ. ਬਲਦੇਵ ਸਿੰਘ ਠੇਕੇਦਾਰ ਯਾਦਗਾਰੀ ਪਹਿਲਾ ਕੁਸ਼ਤੀ ਮੁਕਾਬਲਾ ਪਿੰਡ ਫਤਿਹਗੜ੍ਹ ਵਿਖੇ ਅੱਜ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸਵ. ਬਲਦੇਵ ਸਿੰਘ ਠੇਕੇਦਾਰ ਦੀ ਨਿੱਘੀ ਯਾਦ ਨੂੰ ਸਮਰਪਿਤ ਪਹਿਲਾ ਕੁਸ਼ਤੀ ਮੁਕਾਬਲਾ ਭੰਗਲ ਕੰਸਟ੍ਰਕਸ਼ਨ ਕੰਪਨੀ ਅਤੇ ਸਮੂਹ ਭੰਗਲ ਪਰਿਵਾਰ ਦੇ ਸਹਿਯੋਗ ਨਾਲ 17 ਮਾਰਚ ਦਿਨ ਐਤਵਾਰ ਨੂੰ ਦੁਪਿਹਰ 2 ਵਜੇ ਤੋਂ ਪਿੰਡ ਫਤਿਹਗੜ੍ਹ ਤਹਿਸੀਲ ਫਗਵਾੜਾ ਵਿਖੇ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਪਟਕੇ ਦੀ ਪਹਿਲੀ ਕੁਸ਼ਤੀ ਜੱਸਾ ਪੱਟੀ ਅਤੇ ਮਨਜੀਤ ਖਤਰੀ ਦਿੱਲੀ ਵਿਚਕਾਰ ਜਦਕਿ ਪਟਕੇ ਦੀ ਦੂਸਰੀ ਕੁਸ਼ਤੀ ਟੈਡੋ ਜੋਰਜੀਆ ਅਤੇ ਕਾਲੂ ਬਾਹੜੋਵਾਲ ਵਿਚਕਾਰ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਦੇ ਨਾਮਵਰ ਪਹਿਲਵਾਨ ਵੀ ਅਖਾੜੇ ਵਿਚ ਜੋਰ ਅਜਮਾਇਸ਼ ਕਰਨਗੇ। ਉਹਨਾਂ ਕਿਹਾ ਕਿ ਸਿਰਫ ਸੱਦੇ ਹੋਏ ਪਹਿਲਵਾਨਾਂ ਦੇ ਹੀ ਕੁਸ਼ਤੀ ਮੁਕਾਬਲੇ ਹੋਣਗੇ। ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਆਮ ਆਦਮੀ ਪਾਰਟੀ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਵਲੋਂ ਕੀਤੀ ਜਾਵੇਗੀ। ਸੰਗਤ ਦੀ ਸੇਵਾ ‘ਚ ਲੰਗਰ ਅਤੁੱਟ ਵਰਤਾਇਆ ਜਾਵੇਗਾ। ਉਹਨਾਂ ਸਮੂਹ ਕੁਸ਼ਤੀ ਪ੍ਰੇਮੀਆਂ ਨੂੰ ਹੁਮ ਹੁਮਾ ਕੇ ਪਹੁੰਚਣ ਅਤੇ ਪਹਿਲਵਾਨਾਂ ਦੀ ਹੌਸਲਾ ਅਫਜਾਈ ਕਰਨ ਦਾ ਖੁੱਲਾ ਸੱਦਾ ਵੀ ਦਿੱਤਾ। ਇਸ ਮੌਕੇ ਸਰਪੰਚ ਬੀਬੀ ਸੁਰਿੰਦਰ ਕੌਰ, ਮੰਗਲ ਸਿੰਘ ਲੰਬਰਦਾਰ, ਸੁਲਿੰਦਰ ਸਿੰਘ, ਹਰਮੇਸ਼ ਸਿੰਘ, ਪ੍ਰਗਣ ਸਿੰਘ, ਸੇਵਾ ਸਿੰਘ, ਸੰਤੋਖ ਸਿੰਘ, ਸੁਖਵੀਰ ਸਿੰਘ, ਸੁਰਜੀਤ ਸਿੰਘ, ਗੁਰਜੀਤ ਸਿੰਘ, ਬਲਵਿੰਦਰ ਸਿੰਘ ਚੀਮਾ, ਅਮਰਜੀਤ ਸਿੰਘ, ਸੁਖਜੀਤ ਸਿੰਘ, ਬਲਜਿੰਦਰ ਸਿੰਘ ਆਦਿ ਹਾਜਰ ਸਨ

47 Views