ਮਨਸਾ ਦੇਵੀ ਨਗਰ ਵਿਖੇ ਲਗਾਇਆ ਲੋਕ ਸੇਵਾ ਕੈਂਪ

ਮਨਸਾ ਦੇਵੀ ਨਗਰ ਵਿਖੇ ਲਗਾਇਆ ਲੋਕ ਸੇਵਾ ਕੈਂਪ

ਸਰਕਾਰੀ ਵਿਭਾਗਾਂ ਨਾਲ ਸਬੰਧਤ ਕੰਮਾਂ ਦਾ ਕੀਤਾ ਨਿਪਟਾਰਾ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਹਦਾਇਤਾਂ ਮੁਤਾਬਿਕ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਕੰਮ ਘਰ ਬੈਠੇ ਕਰਵਾਉਣ ਦੀ ਸਹੂਲਤ ਪ੍ਰਦਾਨ ਕਰਨ ਦੇ ਮਕਸਦ ਨਾਲ ਵਿਧਾਨਸਭਾ ਹਲਕਾ ਫਗਵਾੜਾ ਅਧੀਨ ਸ਼ਹਿਰ ਦੇ ਵਾਰਡ ਨੰਬਰ 48 ਮੁਹੱਲਾ ਮਨਸਾ ਦੇਵੀ ਨਗਰ ਵਿਖੇ ਲੋਕ ਸੁਵਿਧਾ ਕੈਂਪ ਆਪ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਇਆ ਗਿਆ। ਆਪ ਆਗੂ ਗੁਰਜੀਤ ਸਿੰਘ ਗੁਰੀ ਦੀ ਦੇਖ ਰੇਖ ਹੇਠ ਲਗਾਏ ਇਸ ਕੈਂਪ ਦੌਰਾਨ ਮਨਸਾ ਦੇਵੀ ਨਗਰ ਅਤੇ ਹੋਰ ਨੇੜਲੇ ਇਲਾਕਿਆਂ ਦੇ ਲੋਕਾਂ ਨੇ ਇਸ ਕੈਂਪ ਦਾ ਭਰਪੂਰ ਲਾਭ ਲਿਆ। ਗੁਰਜੀਤ ਸਿੰਘ ਗੁਰੀ ਨੇ ਦੱਸਿਆ ਕਿ ਕੈਂਪ ਦੌਰਾਨ ਜਨਮ ਸਰਟੀਫਿਕੇਟ, ਮੌਤ ਸਰਟੀਫਿਕੇਟ ਬਣਾਉਣ ਜਾਂ ਸੋਧ ਕਰਵਾਉਣ, ਜਾਤੀ ਸਰਟੀਫਿਕੇਟ, ਪੈਨਸ਼ਨ ਸਕੀਮ ਦਾ ਲਾਭ, ਵਿਆਹ ਰਜਿਸਟ੍ਰਰੇਸ਼ਨ, ਅਪੰਗਤਾ ਸਰਟੀਫਿਕੇਟ, ਫਰਦ ਆਦਿ ਸਮੇਤ 44 ਤਰ੍ਹਾਂ ਦੇ ਕੰਮਾਂ ਦਾ ਨਿਪਟਾਰਾ ਕੀਤਾ ਗਿਆ। ਕੈਂਪ ਦੌਰਾਨ ਮੋਜੂਦ ਰਹੇ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਵਲੋਂ ਜਾਰੀ ਹੈਲਪਲਾਈਨ ਨੰਬਰ 1076 ’ਤੇ ਕਾਲ ਕਰਕੇ ਵੀ ਘਰ ਬੈਠੇ ਇਸ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ। ਇਸ ਮੌਕੇ ਅਮਿਤ, ਪਾਰੂ, ਰਾਜਵੀਰ ਘੁੰਮਣ, ਗੁਰਮਿੰਦਰ ਸ਼ੇਰਗਿੱਲ, ਸਾਹਿਲ, ਇੰਦਰਜੀਤ, ਮਾਨਵ, ਲਵਲੀ, ਡੀ.ਕੇ ਅਰੋੜਾ ਆਦਿ ਹਾਜਰ ਸਨ

48 Views