ਜੀ .ਆਰ.ਡੀ. ਕਾਲਜ ਦੀਆਂ ਦੋ ਵਿਦਿਆਰਥਣਾਂ ਨੇ ਬੀ.ਐਸ.ਸੀ. ਫੈਸ਼ਨ ਡਿਜਾਈਨਿੰਗ ਦੀ ਪ੍ਰੀਖਿਆ ‘ਚ ਹਾਸਲ ਕੀਤੀ ਮੈਰਿਟ
ਜੀ .ਆਰ.ਡੀ. ਕਾਲਜ ਦੀਆਂ ਦੋ ਵਿਦਿਆਰਥਣਾਂ ਨੇ ਬੀ.ਐਸ.ਸੀ. ਫੈਸ਼ਨ ਡਿਜਾਈਨਿੰਗ ਦੀ ਪ੍ਰੀਖਿਆ ‘ਚ ਹਾਸਲ ਕੀਤੀ ਮੈਰਿਟ
ਕਾਲਜ ਪ੍ਰਬੰਧਕਾਂ ਨੇ ਸਨਮਾਨਤ ਕਰਦਿਆਂ ਦਿੱਤਾ ਅਸ਼ੀਰਵਾਦ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਜੀ.ਆਰ.ਡੀ. ਕੋਐਜੂਕੇਸ਼ਨ ਕਾਲਜ ਫਗਵਾੜਾ ਦੀਆਂ ਬੀ.ਐਸ.ਸੀ. ਫੈਸ਼ਨ ਡਿਜਾਈਨਿੰਗ ਸਮੈਸਟਰ ਪੰਜ ਦੀਆਂ ਵਿਦਿਆਰਥਣਾ ਨੇ ਮੈਰਿਟ ਵਿਚ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਾਲਜ ਦੇ ਡਾਇਰੈਕਟਰ (ਐਜੂਕੇਸ਼ਨ) ਮੈਡਮ ਨੀਲਮ ਸੇਠੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਿਰਸਿਟੀ ਅੰਮ੍ਰਿਤਸਰ ਵਲੋਂ ਐਲਾਨੇ ਨਤੀਜੇ ਵਿਚ ਕਾਲਜ ਦੀ ਵਿਦਿਆਰਥਣ ਮੁਸਕਾਨ ਅਤੇ ਮੀਨਾਕਸ਼ੀ ਨੇ 86% ਅੰਕ ਹਾਸਲ ਕਰਕੇ ਮੈਰਿਟ ਵਿਚ ਜਗ੍ਹਾ ਬਣਾਈ ਹੈ। ਇਹਨਾਂ ਵਿਦਿਆਰਣਾਂ ਨੂੰ ਕਾਲਜ ਟਰੱਸਟ ਦੇ ਚੇਅਰਮੈਨ ਯੂ.ਸੀ. ਸਰੋਆ ਅਤੇ ਟਰੱਸਟ ਮੈਂਬਰਾਂ ਤੋਂ ਇਲਾਵਾ ਇਸੇ ਸਕੂਲ ਦੀ ਵਿਦਿਆਰਥਣ ਰਹਿ ਚੁੱਕੀ ਜੱਜ ਰਵਿੰਦਰ ਰਾਏ (ਪੀ.ਸੀ.ਐਸ. ਨਿਆਇਕ) ਵਲੋਂ ਸਨਮਾਨਤ ਕਰਕੇ ਹੌਸਲਾ ਅਫਜਾਈ ਕੀਤੀ ਗਈ। ਮੈਡਮ ਨੀਲਮ ਸੇਠੀ ਨੇ ਦੋਵੇਂ ਵਿਦਿਆਰਥਣਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਇਸੇ ਤਰ੍ਹਾਂ ਮਿਹਨਤ, ਲਗਨ ਅਤੇ ਦ੍ਰਿੜ੍ਹ ਨਿਸ਼ਚੇ ਦੇ ਨਾਲ ਜੀਵਨ ਵਿਚ ਸਫਲਤਾ ਦੇ ਸ਼ਿਖਰਾਂ ਨੂੰ ਪ੍ਰਾਪਤ ਕਰਦੀਆਂ ਰਹਿਣ। ਕਾਲਜ ਟਰੱਸਟ ਵਲੋਂ ਵਿਦਿਆਰਥਣਾਂ ਦੇ ਮਾਪਿਆਂ ਨੂੰ ਵੀ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ। ਇਸ ਦੌਰਾਨ ਵਿਦਿਆਰਥਣਾਂ ਦੇ ਚੰਗੇ ਮਾਰਗ ਦਰਸ਼ਨ ਲਈ ਪ੍ਰੋਫੈਸਰ ਅਮਰਜੋਤੀ ਨੂੰ ਵੀ ਖਾਸ ਤੌਰ ਤੇ ਸਨਮਾਨਤ ਕਰਕੇ ਹੌਸਲਾ ਅਫਜਾਈ ਕੀਤੀ ਗਈ

