ਖੇੜਾ ਰੋਡ ਫਗਵਾੜਾ ਵਿਖੇ ਲਗਾਇਆ ਫਰੀ ਆਯੂਰਵੈਦਿਕ ਮੈਡੀਕਲ ਚੈਕਅੱਪ ਕੈਂਪ

ਖੇੜਾ ਰੋਡ ਫਗਵਾੜਾ ਵਿਖੇ ਲਗਾਇਆ ਫਰੀ ਆਯੂਰਵੈਦਿਕ ਮੈਡੀਕਲ ਚੈਕਅੱਪ ਕੈਂਪ

ਲੋੜਵੰਦ ਮਰੀਜਾਂ ਕੀਤੀ ਦਵਾਈਆਂ ਦੀ ਫਰੀ ਵੰਡ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਸਿਹਤ ਕੇਂਦਰ ਫਗਵਾੜਾ ਅਤੇ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸਥਾਨਕ ਖੇੜਾ ਰੋਡ ਵਿਖੇ ਫਰੀ ਆਯੂਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ। ਇਸ ਦੌਰਾਨ ਜਿਲ੍ਹਾ ਆਯੁਰਵੈਦਿਕ ਅਤੇ ਯੁਨਾਨੀ ਅਫਸਰ ਡਾ. ਕੁਸੁਮ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾ. ਰਾਜੀਵ, ਡਾ. ਕੁਲਵੰਤ ਅਤੇ ਟਰੇਂਡ ਦਾਈ ਨਰਿਦਰ ਕੌਰ ਨੇ 161 ਮਰੀਜਾਂ ਦਾ ਚੈਕਅੱਪ ਕੀਤਾ ਅਤੇ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਅਤੇ ਹਦਾਇਤ ਕੀਤੀ ਗਈ ਕਿ ਜੇਕਰ ਹੋਰ ਦਵਾਈ ਦੀ ਲੋੜ ਹੋਵੇ ਤਾਂ ਸਿਵਲ ਹਸਪਤਾਲ ਫਗਵਾੜਾ ਵਿਚ ਸਥਾਪਿਤ ਆਯੁਰਵੈਦਿਕ ਕੇਂਦਰ ਤੋਂ ਫਰੀ ਹਾਸਲ ਕੀਤੀ ਜਾ ਸਕਦੀ ਹੈ। ਵਧੇਰੇ ਜਾਣਕਾਰੀ ਦਿੰਦਿਆਂ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਅੱਜ ਦੇ ਕੈਂਪ ਵਿਚ ਵਾਤ ਰੋਗ, ਉਦਰ ਵਿਕਾਰ ਤੋਂ ਇਲਾਵਾ ਗਠੀਆ ਤੇ ਚਮੜੀ ਦੇ ਪੁਰਾਣੇ ਰੋਗੀਆਂ ਨੇ ਵਧੇਰੇ ਲਾਭ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਹਾਜਰੀਨ ਨੂੰ ਆਯੁਰਵੈਦਿਕ ਇਲਾਜ ਪ੍ਰਣਾਲੀ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਤੋਂ ਪਹਿਲਾਂ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਵੰਦਨਾ ਸ਼ਰਮਾ ਨੇ ਸਮੂਹ ਪਤਵੰਤਿਆਂ ਦਾ ਸਵਾਗਤ ਕੀਤਾ। ਕੈਂਪ ਨੂੰ ਸਫਲ ਬਨਾਉਣ ਵਿਚ ਐਸ.ਸੀ. ਚਾਵਲਾ, ਰਵੀ ਕਾਂਤ ਸਹਿਗਲ, ਸੁਧਾ ਬੇਦੀ, ਰਮਨ ਨਹਿਰਾ, ਰਾਜ ਕੁਮਾਰ, ਮੋਹਨ ਲਾਲ ਤਨੇਜਾ, ਕ੍ਰਿਸ਼ਨ ਕੁਮਾਰ, ਬਬਲੀ ਸ਼ਰਮਾ, ਮਨੀਸ਼ ਕਨੌਜੀਆ, ਰੋਹਿਤ ਜੈਨ, ਰਾਮ ਲੁਭਾਇਆ, ਵਿਸ਼ਵਾ ਮਿੱਤਰ ਸ਼ਰਮਾ, ਰਮੇਸ਼ ਗੁਜਰਾਤੀ, ਜਸਵਿੰਦਰ ਸਿੰਘ ਭਗਤਪੁਰਾ, ਸਾਬਕਾ ਕੌਂਸਲਰ ਸਰਬਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ

59 Views