ਮਹਾਸ਼ਿਵਰਾਤਰੀ ਦੇ ਸੰਬੰਧ ਵਿੱਚ ਸ੍ਰੀ ਨਾਗੇਸ਼ਵਰ ਗੂਗਾ ਜੀ ਮੰਦਰ ਸਤਨਾਮਪੁਰਾ ਫਗਵਾੜਾ ਵਲੋਂ ਖੀਰ ਦਾ ਲੰਗਰ ਲਗਾਇਆ ਗਿਆ
ਮਹਾਸ਼ਿਵਰਾਤਰੀ ਦੇ ਸੰਬੰਧ ਵਿੱਚ ਸ੍ਰੀ ਨਾਗੇਸ਼ਵਰ ਗੂਗਾ ਜੀ ਮੰਦਰ ਸਤਨਾਮਪੁਰਾ ਫਗਵਾੜਾ ਵਲੋਂ ਖੀਰ ਦਾ ਲੰਗਰ ਲਗਾਇਆ ਗਿਆ
ਸੰਸਾਰ ‘ ਚ ਜ਼ਰੂਰਤਮੰਦਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ : ਭਜਨ ਬਾਤੀ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਮਹਾਸ਼ਿਵਰਾਤਰੀ ਦੇ ਸੰਬੰਧ ਵਿੱਚ ਸ੍ਰੀ ਨਾਗੇਸ਼ਵਰ ਗੂਗਾ ਜੀ ਮੰਦਰ ਸਤਨਾਮਪੁਰਾ ਫਗਵਾੜਾ ਵਲੋਂ ੲਿਲਾਕਾ ਸਤਨਾਮਪੁਰਾ ਵਿਖੇ ਖੀਰ ਦਾ ਲੰਗਰ ਲਗਾਇਆ ਗਿਆ ੲਿਸ ਮੌਕੇ ਮੰਦਰ ਕਮੇਟੀ ਪ੍ਰਧਾਨ ਭਜਨ ਬਾਤੀ ਨੇ ਸਮੂਹ ਸੰਗਤਾਂ ਨੂੰ ਮਹਾਸ਼ਿਵਰਾਤਰੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਸਾਰੇ ਤਿਉਹਾਰ ਹਨ ਜੋ ਸਾਨੂੰ ਜੀਵਨ ਨੂੰ ਉਤਸ਼ਾਹ ਨਾਲ ਜਿਉਣ ਲਈ ਪ੍ਰੇਰਿਤ ਕਰਦੇ ਹਨ ਇਸੇ ਤਰ੍ਹਾਂ ਮਹਾਸ਼ਿਵਰਾਤਰੀ ਦਾ ਤਿਉਹਾਰ ਸਾਨੂੰ ਤਨ , ਮਨ ਅਤੇ ਆਤਮਾ ਨੂੰ ਸ਼ੁੱਧ ਕਰਕੇ ਜਿਉਣ ਦਾ ਸੰਦੇਸ਼ ਦਿੰਦਾ ਹੈ ਉਨ੍ਹਾਂ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਸੁਭਕਾਮਨਾਵਾਂ ਭੇਂਟ ਕਰਦਿਆਂ ਕਿਹਾ ਕਿ ਸੰਸਾਰ ‘ ਚ ਜ਼ਰੂਰਤਮੰਦਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ । ਇਸ ਲਈ ਇਸ ਨੇਕ ਕੰਮ ‘ ਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ੲਿਸ ਮੌਕੇ ਪੰਡਤ ਦਲੇਰ ਸ਼ਰਮਾ , ਮੁਕੇਸ਼ ਲੇਖੀ ਲੱਕੀ , ਅਮਰਜੀਤ ਸੈਣੀ , ਗਗਨ , ਮੋਨੂੰ ਸੈਣੀ , ਸੋਨਾ , ਸੋਨੀ ,
ਰਾਜੂ , ਸੋਨੂੰ ਸੈਣੀ , ਡਾ ਰਮਨ , ਅਜੇ ਕੁਮਾਰ , ਅਮਰਜੋਤ ਤੁਲੀ , ਕੁੰਵਰ ਜੈਨ ਤੋਂ ਇਲਾਵਾ ਹੋਰ ਸੰਗਤਾਂ ਵੀ ਮੌਜੂਦ ਸਨ

