ਡਾ: ਜਸਜੀਤ ਸਿੰਘ ਵਿਰਕ ਦੋਬਾਰਾ ਬਣੇ ਆਈ.ਐਮ.ਏ. ਫਗਵਾੜਾ ਦੇ ਪ੍ਰਧਾਨ

ਡਾ: ਜਸਜੀਤ ਸਿੰਘ ਵਿਰਕ ਦੋਬਾਰਾ ਬਣੇ ਆਈ.ਐਮ.ਏ. ਫਗਵਾੜਾ ਦੇ ਪ੍ਰਧਾਨ

ਡਾ: ਤੁਸ਼ਾਰ ਅਗਰਵਾਲ ਨੂੰ ਮਿਲੀ ਸਕੱਤਰ ਦੀ ਜਿੰਮੇਵਾਰੀ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਡਾਕਟਰਾਂ ਦੀ ਪ੍ਰਮੁੱਖ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਦੀ ਫਗਵਾੜਾ ਸ਼ਾਖਾ ਦੇ ਅਹੁਦੇਦਾਰਾਂ ਦੀ ਚੋਣ ਸਬੰਧੀ ਮੀਟਿੰਗ ਡਾ: ਵਿਜੇ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਡਾ: ਜਸਜੀਤ ਸਿੰਘ ਵਿਰਕ ਨੂੰ ਸਾਲ 2024-25 ਲਈ ਲਗਾਤਾਰ ਦੂਸਰੀ ਵਾਰ ਆਈ.ਐਮ.ਏ. ਫਗਵਾੜਾ ਸ਼ਾਖਾ ਦਾ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਦੇ ਨਾਲ ਹੀ ਡਾ: ਰਾਜੀਵ ਅਗਰਵਾਲ ਅਤੇ ਡਾ: ਰੋਮੇਸ਼ ਅਰੋੜਾ ਨੂੰ ਵੀ ਦੂਸਰੇ ਕਾਰਜਕਾਲ ਲਈ ਮੀਤ ਪ੍ਰਧਾਨ ਐਲਾਨਿਆ ਗਿਆ। ਇਸ ਤੋਂ ਇਲਾਵਾ ਡਾ: ਤੁਸ਼ਾਰ ਅਗਰਵਾਲ ਨੂੰ ਸਕੱਤਰ ਜਦਕਿ ਡਾ: ਵਿਕਾਸ ਗੁਪਤਾ ਦੀ ਵਿੱਤ ਸਕੱਤਰ ਵਜੋਂ ਚੋਣ ਕੀਤੀ ਗਈ। ਸਮੂਹ ਨਵ ਨਿਯੁਕਤ ਅਹੁਦੇਦਾਰਾਂ ਨੇ ਹਾਜ਼ਰ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਨਵ-ਨਿਯੁਕਤ ਪ੍ਰਧਾਨ ਡਾ: ਜਸਜੀਤ ਸਿੰਘ ਵਿਰਕ ਨੇ ਕਿਹਾ ਕਿ ਅਜੋਕੇ ਸਮਾਜਿਕ ਹਾਲਾਤਾਂ ਵਿੱਚ ਡਾਕਟਰੀ ਦਾ ਕਿੱਤਾ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਲਈ ਉਨ੍ਹਾਂ ਦੀ ਪਹਿਲ ਡਾਕਟਰਾਂ ਅਤੇ ਖਾਸ ਕਰਕੇ ਪ੍ਰਾਈਵੇਟ ਹਸਪਤਾਲਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਢੁੱਕਵਾਂ ਹੱਲ ਕਰਵਾਉਣਾ ਰਹੇਗੀ। ਇਸ ਤੋਂ ਇਲਾਵਾ ਸੰਸਥਾ ਆਪਣੀ ਰਵਾਇਤ ਅਨੁਸਾਰ ਸਮਾਜ ਸੇਵਾ ਅਤੇ ਸਿਹਤ ਜਾਗਰੂਕਤਾ ਗਤੀਵਿਧੀਆਂ ਨੂੰ ਵੀ ਜਾਰੀ ਰੱਖੇਗੀ। ਇਸ ਦੌਰਾਨ ਮੋਜੂਦ ਰਹੇ ਡਾ. ਐਸ.ਪੀ.ਐਸ. ਸੂਚ, ਡਾ: ਏ.ਐਸ. ਪਰਹਾਰ, ਡਾ: ਅਨਿਲ ਟੰਡਨ, ਡਾ: ਐੱਸ. ਰਾਜਨ, ਡਾ: ਰੋਹਨ ਪਰਹਾਰ ਨੇ ਆਈ.ਐਮ.ਏ. ਫਗਵਾੜਾ ਸ਼ਾਖਾ ਦੀ ਨਵੀਂ ਟੀਮ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ

56 Views