ਜਰੂਰੀ ਮੇਨਟੀਨੈਂਸ ਦੇ ਚੱਲਦਿਆਂ ਬਿਜਲੀ ਸਪਲਾਈ ਰਹੇਗੀ ਗੁੱਲ
ਜਰੂਰੀ ਮੇਨਟੀਨੈਂਸ ਦੇ ਚੱਲਦਿਆਂ ਬਿਜਲੀ ਸਪਲਾਈ ਰਹੇਗੀ ਗੁੱਲ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਪੀ ਅੈਸ ਪੀ ਸੀ ਅੈਲ ਫਗਵਾੜਾ ਦੇ ਸਹਾੲਿਕ ਇੰਜ: ਟੀ 2 ਸਬ ਅਰਬਨ ਉਪ ਮੰਡਲ ਫਗਵਾੜਾ ਨੇ ੲਿੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 10/03/2024 ਦਿਨ ਐਤਵਾਰ ਨੂੰ 132 ਕੇ ਵੀ ਸਬ ਸਟੇਸ਼ਨ ਬੰਗਾ ਰੋਡ ਫਗਵਾੜਾ ਅਤੇ 66 ਕੇ ਵੀ ਹੁਸ਼ਿਆਰਪੁਰ ਰੋਡ ਵਿਖੇ ਸ਼ਟ ਡਾਉਨ ਦੋਰਾਨ ਜਰੂਰੀ ਮੇਨਟੀਨੈਂਸ ਕਰਨ ਲਈ ਹੇਠ ਲਿਖੇ ਏਰੀਏ ਦੀ ਬਿਜਲੀ ਸਪਲਾਈ ਸਮਾਂ ਸਵੇਰੇ 10.00 ਵਜੇ ਤੋਂ ਸ਼ਾਮ 04.00 ਵਜੇ ਤੱਕ ਬੰਦ ਰਹੇਗੀ । 11 ਕੇ ਵੀ ਪੇਂਡੂ ਸ਼ਹਿਰੀ ਨੰ : 1 ਅਤੇ 11 ਕੇ ਵੀ ਪੇਂਡੂ ਸ਼ਹਿਰੀ ਨੰ : 2 , 11 ਕੇ ਵੀ ਲਿੰਕ ਫੀਡਰ , 11 ਕੇ ਵੀ ਖਲਵਾੜਾ ਫੀਡਰ , 11 ਕੇ ਵੀ ਬਾਬਾ ਗਧੀਆ ਫੀਡਰ , 11 ਕੇ ਵੀ ਹੁਸ਼ਿਆਰਪੁਰ ਰੋਡ ਫੀਡਰ , 11 ਕੇ ਵੀ ਅਸ਼ੋਕ ਵਿਹਾਰ ਫੀਡਰ , 11 ਕੇ.ਵੀ. ਫਤਿਹਗੜ , 11 ਕੇ ਵੀ ਜੰਡਿਆਲੀ ਫੀਡਰ ਅਤੇ 11 ਕੇ ਵੀ ਸਿਵਲ ਹਸਪਤਾਲ ਫੀਡਰ , 11 ਕੇ ਵੀ ਸੁਖਚੈਨ ਨਗਰ ਫੀਡਰ ਅਤੇ ਇਹਨਾਂ ਸਬ ਸਟੇਸ਼ਨਾਂ ਤੋਂ ਚੱਲਦੇ ਸਾਰੇ ਏ ਪੀ ਫੀਡਰਾਂ ਦੀ ਸਪਲਾਈ ਬੰਦ ਰਹੇਗੀ । ਬਿਜਲੀ ਸਪਲਾਈ ਬੰਦ ਰਹਿਣ ਕਾਰਣ ਪ੍ਰਭਾਵਿਤ ਏਰੀਆ ਮੁਹੱਲਾ ਸੁਖਚੈਨ ਨਗਰ , ਬੰਗਾ ਰੋਡ , ਫਰੈਂਡਸ ਕਲੌਨੀ , ਤਾਰੂ ਕਾ ਬਾੜਾ , ਸਵਰਾਜ ਇਨਕਲੇਵ , ਗਰੀਨ ਮਾਡਲ ਟਾਊਨ , ਜੁਗਿੰਦਰ ਸਿੰਘ ਨਗਰ , ਚਾਹਲ ਨਗਰ , ਸੰਤੋਖਪੁਰਾ , ਦਸਮੇਸ਼ ਨਗਰ , ਸ਼ਾਮ ਇਨਕਲੇਵ , ਨੇੜੇ ਜੀਟੀ ਰੋਡ , ਮੁਹੱਲਾ ਧਰਮਕੋਟ , ਪਲਾਹੀ ਰੋਡ , ਬਾਬਾ ਗਧੀਆ , ਪਿੰਡ ਭੁੱਲਾਰਾਈ , ਹਾਜੀਪੁਰ , ਚੱਕ ਹਕੀਮ , ਖੰਗੂੜਾ , ਪਲਾਹੀ , ਮੇਹਲੀ , ਖੋਥੜਾਂ , ਵਜੀਦੋਵਾਲ , ਖਲਵਾੜਾ , ਪੰਡੋਰੀ , ਖਾਟੀ , ਖੁਰਮਪੁਰ , ਚੱਕ ਪ੍ਰੇਮਾ , ਲੱਖਪੁਰ ਸੰਗਤਪੁਰ , ਨਵਾਂ ਪਿੰਡ ਆਦਿ ਨੋਟ : – ਮੁਰੰਮਤ ਨੂੰ ਮੁੱਖ ਰੱਖਦੇ ਹੋਏ ਬਿਜਲੀ ਬੰਦ ਅਤੇ ਚਾਲੂ ਹੋਣ ਦੇ ਸਮੇਂ ਵਿੱਚ ਥੋੜੀ ਤਬਦੀਲੀ ਹੋ ਸਕਦੀ ਹੈ ।

