ਵਿਪਨਦੀਪ ਸੰਨੀ ਢਿੱਲੋਂ ਅਲਾਵਲਪੁਰ ਬਣੇ ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ।
ਵਿਪਨਦੀਪ ਸੰਨੀ ਢਿੱਲੋਂ ਅਲਾਵਲਪੁਰ ਬਣੇ ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ।
ਆਦਮਪੁਰ : ( ਸਦਾਨੰਦ ਸਾਬੀ )
ਜਲੰਧਰ 4 ਮਾਰਚ (ਅਮਰਜੀਤ ਸਿੰਘ)-
ਸ਼ੋ.ਅ.ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਸਾਬਕਾ ਮਾਲ ਮੰਤਰੀ, ਹਲਕਾ ਆਦਮਪੁਰ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ, ਸਰਬਜੀਤ ਸਿੰਘ ਝਿੰਜਰ ਯੂਥ ਪੰਜਾਬ ਪ੍ਰਧਾਨ, ਤਜਿੰਦਰ ਸਿੰਘ ਨਿੱਝਰ ਸਕੱਤਰ ਜਰਨਲ ਵਲੋਂ ਵਿਪਨਦੀਪ ਸੰਨੀ ਢਿੱਲੋਂ ਅਲਾਵਲਪੁਰ(ਆਦਮਪੁਰ) ਨੂੰ ਉਨ੍ਹਾਂ ਦੀਆਂ ਸੇਵਾਵਾਂ ਦੇਖਦੇ ਹੋਏ ਉਨ੍ਹਾਂ ਨੂੰ ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦਾ ਪ੍ਰਧਾਨ ਬਣਾਇਆ ਗਿਆ ਹੈ। ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਸੰਨੀ ਢਿੱਲੋਂ ਨੇ ਕਿਹਾ ਉਹ ਇਹ ਸੇਵਾ ਤੰਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੇ ਜਿਥੇ ਸ਼ੋਮਣੀ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਉਥੇ ਉਨ੍ਹਾਂ ਨੇ ਜਿਲ੍ਹਾ ਜਲੰਧਰ ਦੀ ਸੀਨੀਅਰ ਅਕਾਲੀ ਲੀਡਰਸ਼ਿੱਪ ਦੇ ਸ਼੍ਰੀ ਪਵਨ ਕੁਮਾਰ ਟੀਨੂੰ ਹਲਕਾ ਆਦਮਪੁਰ ਸਾਬਕਾ ਵਿਧਾਇਕ, ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਵਿਧਾਇਕ, ਬਲਦੇਵ ਖਹਿਰਾ, ਬਚਿੱਤਰ ਸਿੰਘ ਕੌਹਾੜ, ਹਰਜਾਪ ਸਿੰਘ ਸੰਘਾ, ਪਰਮਜੀਤ ਸਿੰਘ ਰੈਰੂ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਯੂਥ ਅਕਾਲੀ ਦਲ ਦੀ ਮਜ਼ਬੂਤੀ ਲਈ ਉਹ ਦਿਨ ਰਾਤ ਮਿਹਨਤ ਕਰਨਗੇ।

