ਲੋਕਾਂ ਨੂੰ ਦਫ਼ਤਰਾਂ ਦੀ ਖੱਜਲਖੁਆਰੀ ਤੋਂ ਬਚਾਉਣ ਲਈ ਹਰ ਮਹੀਨੇ ਅਜਿਹੇ ਕੈਂਪ ਲੱਗਣਗੇ:- ਗੁਰਸ਼ਰਨ ਕਪੂਰ।

ਲੋਕਾਂ ਨੂੰ ਦਫ਼ਤਰਾਂ ਦੀ ਖੱਜਲਖੁਆਰੀ ਤੋਂ ਬਚਾਉਣ ਲਈ ਹਰ ਮਹੀਨੇ ਅਜਿਹੇ ਕੈਂਪ ਲੱਗਣਗੇ:- ਗੁਰਸ਼ਰਨ ਕਪੂਰ।

ਸੁਵਿਧਾ ਕੈਂਪ ਦਾ ਕਰੀਬ 150 ਲੋਕਾਂ ਨੇ ਲਿਆ ਲਾਹਾ:- ਪ੍ਰਧਾਨ ਸਤਨਾਮ ਸੰਘਾ।

ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਘਿਆਂ

ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਐਲਾਨ ਮੁਤਾਬਕ ਸਰਕਾਰੀ ਅਫ਼ਸਰ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਸਰਕਾਰ ਤੇ ਪ੍ਰਸ਼ਾਸਨ ਨਾਲ ਸਬੰਧਤ ਕੰਮ ਕਰਨਗੇ। ਇਸੇ ਤਹਿਤ ਅੱਜ ਪਿੰਡ ਕਾਲਾ ਸੰਘਿਆਂ ਤੇ ਆਲਮਗੀਰ ਵਿੱਚ ਸੁਵਿਧਾ ਕੈਂਪ ਲਗਾਏ ਗਏ। ਇਹਨਾਂ ਲਗਾਏ ਕੈਂਪਾਂ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਸ਼ਰਨ ਸਿੰਘ ਕਪੂਰ,ਚੇਅਰਮੈਨ ਮਾਰਕੀਟ ਕਮੇਟੀ ਜਗਜੀਤ ਬਿੱਟੂ,ਸੀਨੀਅਰ ਆਗੂ ਕੰਵਰ ਇਕਬਾਲ ਸਿੰਘ,ਪਰਮਿੰਦਰ ਢੋਟ, ਸੀਨੀਅਰ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ, ਬਲਾਕ ਪ੍ਰਧਾਨ ਪਰਮਜੀਤ ਸਿੰਘ ਖਾਲਸਾ, ਬਲਾਕ ਪ੍ਰਧਾਨ ਦਲਵੀਰ ਸਿੰਘ ਰਾਣਾ, ਪਿਆਰਾ ਸਿੰਘ ਮੁਲਾਜ਼ਮ ਆਗੂ ਸੰਜੀਵ ਕੌਂਡਲ, ਬਲਾਕ ਸੋਸ਼ਲ ਮੀਡੀਆ ਇੰਚਾਰਜ਼ ਨਰਿੰਦਰ ਸਿੰਘ ਸੰਘਾ,ਸੀਨੀਅਰ ਆਗੂ ਬਿੱਲੂ ਸ਼ਹਿਰੀਆ,ਗੁਰਦਾਵਰ ਸਿੰਘ ਖ਼ਾਲਸਾ ਜੱਲੋਵਾਲ, ਵਿਜੇ ਕੁਮਾਰ ਅਰੋੜਾ,ਵਿਮੁਕਤ ਜਾਤੀ ਸੈਕਟਰੀ ਬਲਕਾਰ ਲਾਲਕਾ,ਸਰਵਣ ਸਿੰਘ, ਡਾ.ਬਲਰਾਮ ਸ਼ਰਮਾ, ਸਤਨਾਮ ਸੱਤਾ,ਮੱਲ ਕਬੱਡੀ ਖਿਡਾਰੀ ਆਦਿ ਮੈਂਬਰ ਮੌਜੂਦ ਰਹੇ ਅਤੇ ਇਸ ਦੌਰਾਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲ ਦਾ ਮੌਕੇ ਤੇ ਹੱਲ ਕਰਵਾਇਆ। ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ ਨੇ ਦੱਸਿਆ ਕਿ ਅੱਜ ਪਿੰਡ ਕਾਲਾ ਸੰਘਿਆਂ ਵਿੱਚ 70 ਦੇ ਕਰੀਬ ਲੋਕਾਂ ਦੇ ਪ੍ਰਸ਼ਾਸਨ ਨਾਲ ਸਬੰਧਤ ਕੰਮ ਮੌਕੇ ਹੋਏ ਅਤੇ ਪਿੰਡ ਆਲਮਗੀਰ ਵਿੱਚ ਵੀ ਲਗਭਗ 65 ਦੇ ਕਰੀਬ ਲੋਕਾਂ ਦੇ ਕੰਮ ਮੌਕੇ ਤੇ ਕਰਵਾਏ। ਆਪ ਦੇ ਹਲਕਾ ਇੰਚਾਰਜ ਗੁਰਸ਼ਰਨ ਸਿੰਘ ਕਪੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਕੈਂਪ ਵਿੱਚ ਆਏ ਆਮ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕ ਸਰਕਾਰ ਦੇ ਇਸ ਫ਼ੈਸਲੇ ਤੋਂ ਖੁਸ਼ ਨਜ਼ਰ ਆ ਰਹੇ ਹਨ। ਉਹਨਾਂ ਕਿਹਾ ਕਿ ਪਾਰਟੀ ਹਾਈਕਮਾਨ ਵੱਲੋਂ ਮੈਨੂੰ ਹਲਕੇ ਦੀ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਮੈਂ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਆਉਣ ਵਾਲੇ ਤਿੰਨ ਚਾਰ ਮਹੀਨਿਆਂ ਵਿਚ ਹੀ ਵਿਕਾਸ ਪੱਖੋਂ ਹਲਕੇ ਦੀ ਨੁਹਾਰ ਬਦਲੀ ਜਾਵੇਗੀ ਅਤੇ ਲੋਕਾਂ ਲਈ ਅਜਿਹੇ ਕੈਂਪ ਹਰ ਮਹੀਨੇ ਪਿੰਡਾਂ ਵਿੱਚ ਲਗਾਏ ਜਾਣਗੇ ।

50 Views