ਨੌਜਵਾਨ ਪੰਨੂ ਤੇ ਹੋਰ ਅੱਤਵਾਦੀਆਂ ਤੇ ਗੈਂਗਸਟਰਾਂ ਦੇ ਜਾਲ ਵਿਚ ਨਾ ਫਸਣ –ਜਥੇਦਾਰ ਇੰਦਰਜੀਤ ਸਿੰਘ ਜੁਗਨੂੰ

ਨੌਜਵਾਨ ਪੰਨੂ ਤੇ ਹੋਰ ਅੱਤਵਾਦੀਆਂ ਤੇ ਗੈਂਗਸਟਰਾਂ ਦੇ ਜਾਲ ਵਿਚ ਨਾ ਫਸਣ –ਜਥੇਦਾਰ ਇੰਦਰਜੀਤ ਸਿੰਘ ਜੁਗਨੂੰ

ਕਾਲਾ ਸੰਘਿਆਂ 23 ਫਰਵਰੀ (ਮਨਜੀਤ ਮਾਨ)ਖਾਲਿਸਤਾਨੀ ਅੱਤਵਾਦੀ ਪਾਕਿਸਤਾਨ ਦੀ ਖਤਰਨਾਕ ਅੱਤਵਾਦੀ ਏਜੰਸੀ ਆਈ ਐਸ ਆਈ ਨਾਲ ਰਲ ਕੇ ਖਾਲਿਸਤਾਨ ਬਣਾਉਣ ਦੇ ਨਾਮ ਤੇ ਪੰਜਾਬ ਨੂੰ ਇਕ ਵਾਰ ਫਿਰ ਮਾੜੇ ਦੌਰ ਵੱਲ ਧੱਕਣ ਲਈ ਪੂਰੀ ਵਾਹ ਲਾ ਰਹੇ ਹਨ ਤੇ ਆਧੁਨਿਕ ਡਰੋਨਾ ਰਾਹੀ ਭਾਰਤ ਦੇ ਹੋਰ ਸੂਬਿਆ ਤੇ ਖਾਸ ਕਰਕੇ ਪੰਜਾਬ ਵਿਚ ਵਾਰਦਾਤਾਂ ਕਰਨ ਲਈ ਬੈਠੇ ਆਪਣੇ ਗੁਰਗਿਆ ਨੂੰ ਹਥਿਆਰ ਨਸ਼ਾ ਟਿਫਨ ਬੰਬ ਤੇ ਬਰੂਦ ਭੇਜ ਰਹੇ ਹਨ ਇੰਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸਿਆਸੀ ਸਲਾਹਕਾਰ ਮੈਂਬਰ ਪੀ ਏ ਸੀ ਤੇ ਮੁੱਖ ਬੁਲਾਰੇ ਜਥੇਦਾਰ ਇੰਦਰਜੀਤ ਸਿੰਘ ਜੁਗਨੂੰ ਨੇ ਪੱਤਰਕਾਰਾਂ ਨਾਲ ਵਿਸ਼ੇਸ ਗੱਲਬਾਤ ਕਰਦਿਆਂ ਕੀਤਾ ਉਨਾਂ ਕਿਹਾ ਕੀ ਵਿਦੇਸ਼ਾਂ ਵਿਚ ਬੈਠੇ ਏ ਖਾਲਿਸਤਾਨੀ ਅੱਤਵਾਦੀ ਤੇ ਗੈਂਗਸਟਰ ਪਿਛਲੇ ਸਮੇਂ ਦੋਰਾਨ ਬਾਰ ਬਾਰ ਪੰਜਾਬ ਦਾ ਮਹੌਲ ਖਰਾਬ ਕਰਨ ਲਈ ਕਈ ਸਾਜਿਸ਼ਾਂ ਤਿਆਰ ਕੀਤੀਆਂ ਪਰ ਭਾਰਤ ਦੀ ਖੁਫੀਆ ਏਜੇਂਸੀ ਆਈ ਬੀ ਦੀ ਹੁਸ਼ਿਆਰੀ ਕਰਕੇ ਪੰਜਾਬ ਪੁਲਿਸ ਨੇ ਪਿਛਲੇ ਸਮੇ ਦੌਰਾਨ ਇੰਨਾ ਚਲਾਕ ਅਤਵਾਦੀਆ ਦੇ ਸੈਕੜੇ ਮੱਡਿਊਲ ਤੇ ਸਾਜਿਸ਼ਾਂ ਨਕਾਮ ਕਰ ਦਿੱਤੀਆਂ ਜਿਸ ਕਾਰਨ ਵੱਡਾ ਜਾਨੀ ਤੇ ਮਾਲੀ ਨੁਕਸਾਨ ਨਹੀ ਹੋਇਆ ਜਥੇਦਾਰ ਇੰਦਰਜੀਤ ਸਿੰਘ ਜੁਗਨੂੰ ਨੇ ਕਿਹਾ ਕੀ ਪੰਜਾਬ ਵਿਚ ਏ ਖਾਲਿਸਤਾਨੀ ਸਮਰੱਥਕ ਅਤਵਾਦੀ ਤੇ ਗੈਂਗਸਟਰ ਇਸ ਵੇਲੇ ਪੂਰੀ ਤਰਾਂ ਸਰਗਰਮ ਹਨ ਤੇ ਏ ਆਈ ਐਸ ਆਈ ਤੇ ਵਿਦੇਸ਼ੀ ਅਤਵਾਦੀਆ ਦੇ ਇਸ਼ਾਰੇ ਤੇ ਗਰੀਬ ਨੌਜਵਾਨਾਂ ਨੂੰ ਨਸ਼ਿਆਂ ਦੇ ਜਾਲ ਵਿਚ ਫਸਾ ਕੇ ਕੁਝ ਰੁਪਇਆ ਦਾ ਲਾਲਚ ਦੇ ਕੇ ਉਨਾਂ ਹੱਥ ਪੈੱਨ ਦੀ ਜਗਾ ਬੰਦੂਕ ਫੜਾ ਰਹੇ ਹਨ ਤੇ ਉਨਾਂ ਨੂੰ ਗਲਤ ਰਸਤੇ ਪਾ ਕੇ ਉਨਾਂ ਕੋਲੋਂ ਦੇਸ ਵਿਰੋਧੀ ਕਾਰਨਾਮੇ ਕਰਵਾ ਰਹੇ ਹਨ ਤੇ ਬੇਦੋਸੇ ਲੋਕਾਂ ਨੂੰ ਮਰਵਾ ਕੇ ਆਪ ਵੱਡੀਆ ਫਿਰੋਤੀਆ ਵਸੂਲ ਰਹੇ ਹਨ ਤੇ ਨੌਜਵਾਨਾਂ ਨੂੰ ਜੇਲ੍ਹਾਂ ਵਿਚ ਫਸਾ ਕੇ ਉਨਾਂ ਦੀ ਜਿੰਦਗੀ ਖਰਾਬ ਕਰ ਰਹੇ ਹਨ ਜਥੇਦਾਰ ਜੁਗਨੂੰ ਨੇ ਪੰਜਾਬ ਦੇ ਸਮੁਚੇ ਨੌਜਵਾਨਾਂ ਨੂੰ ਅਪੀਲ ਕੀਤੀ ਕੇ ਇੰਨਾ ਅਤਵਾਦੀਆ ਦੀਆ ਲੂੰਬੜ ਚਾਲਾਂ ਵਿਚ ਫਸ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਭਵਿੱਖ ਖਰਾਬ ਨਾ ਕਰਨ ।

61 Views