ਸੰਤ ਹੀਰਾ ਦਾਸ ਕੰਨਿਆ ਮਹਾ ਵਿਦਿਆਲਿਆ ਕਾਲਾ ਸੰਘਿਆ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਪੰਜਾਬੀ ਦਿਵਸ ਮਨਾਇਆ ਗਿਆ।

ਸੰਤ ਹੀਰਾ ਦਾਸ ਕੰਨਿਆ ਮਹਾ ਵਿਦਿਆਲਿਆ ਕਾਲਾ ਸੰਘਿਆ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਪੰਜਾਬੀ ਦਿਵਸ ਮਨਾਇਆ ਗਿਆ।

ਕਾਲਾ ਸੰਘਿਆਂ 22 ਫਰਵਰੀ (ਮਨਜੀਤ ਮਾਨ)ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਿਆ ਕਾਲਾ ਸੰਘਿਆ ਵਿਖੇ ਭਾਸ਼ਾ ਵਿਭਾਗ ਕਪੂਰਥਲਾ ਵੱਲੋਂ ਪ੍ਰਿੰਸੀਪਲ ਬਲਜਿੰਦਰ ਕੌਰ ਸੱਚਦੇਵਾ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਾਤ ਭਾਸ਼ਾ ਪੰਜਾਬੀ ਦਿਵਸ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾਕਟਰ ਬਲਜੀਤ ਕੌਰ (ਡੀਨ ਯੂਨੀਵਰਸਿਟੀ ਭਾਸ਼ਾ ਫਕੈਲਟੀ, ਅੰਮ੍ਰਿਤਸਰ) ਪ੍ਰਿੰਸੀਪਲ ਡਾਕਟਰ ਨਵਜੋਤ ਕੌਰ (ਖਾਲਸਾ ਕਾਲਜ ਫਾਰ ਵੁਮਨਸ) ਡਾਕਟਰ ਨਵਰੂਪ ਕੌਰ, ਮੁਖੀ ਐਚਐਮਵੀ ਕਾਲਜ ਜਲੰਧਰ ਜੀ ਆਏ ਜਿਨਾਂ ਦਾ ਫੁੱਲਾਂ ਅਤੇ ਪੌਦਿਆਂ ਨਾਲ ਕਾਲਜ ਦੇ ਪ੍ਰਧਾਨ ਸਰਦਾਰ ਸ਼ੀਤਲ ਸਿੰਘ ਸੰਘਾ, ਡਾਇਰੈਕਟਰ ਡਾਕਟਰ ਰਾਮੂਰਤੀ, ਪ੍ਰਿੰਸੀਪਲ ਬਲਜਿੰਦਰ ਕੌਰ ਸੱਚਦੇਵਾ ਭਾਸ਼ਾ ਵਿਭਾਗ ਦੇ ਮੁਖੀ ਮੈਡਮ ਜਸਪ੍ਰੀਤ ਕੌਰ, ਤੇ ਉਹਨਾਂ ਦੀ ਸਮੁੱਚੀ ਟੀਮ ਤੇ ਮੂੰਹ ਸਟਾਫ ਮੈਂਬਰ ਨੇ ਸਵਾਗਤ ਕੀਤਾ।
ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਡਾਕਟਰ ਨਵਜੋਤ ਕੌਰ ਨੇ ਕਿਹਾ ਕਿ ਮਾਤ ਭਾਸ਼ਾ ਪੰਜਾਬੀ ਵਾਦ ਵਿਵਾਦ ਹੀ ਨਹੀ ਪ੍ਰਦਾਨ ਕਰਦੀ ਸੋਗੋ ਸੰਬਦ ਵੀ ਰਚਾਉਂਦੀ ਹੈ। ਸਾਨੂੰ ਆਪਣੀ ਮਾਤ ਭਾਸ਼ਾ ਨੂੰ ਬੋਲਣ ਲੱਗਿਆ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ ਕਿਉਂਕਿ ਇਹ ਸਾਡੇ ਇਨਕਲਾਬੀ ਗੁਰੂ ਨਾਨਕ ਦਾ ਫਲ ਸਫਾ ਹੈ ਜਿਹੜਾ ਸਾਨੂੰ ਪੰਜਾਬੀ ਨਾਲ ਜੋੜਦਾ ਹੈ। ਖਾਸ ਕਰਕੇ ਵਿਦਿਆਰਥੀਆਂ ਨੂੰ ਆਪਣੀ ਭਾਸ਼ਾ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਇਹ ਇਸ ਤੋਂ ਟੁੱਟ ਰਹੇ ਹਨ। ਉਨਾਂ ਨੇ ਮਾਤ ਭਾਸ਼ਾ ਨਾਲ ਸੰਬੰਧ ਆਪਣੀ ਕਵਿਤਾ ਵੀ ਪੜੀ।
ਡਾਕਟਰ ਨਵਰੂਪ ਕੌਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਨਾਲ ਕਿਵੇਂ ਤੇ ਦੀਵਾ ਬਾਲ ਕੇ ਪੜਨਾ ਚਾਹੀਦਾ ਹੈ। ਕਿਉਂਕਿ ਇਹ ਸਾਡੀ ਆਤਮਾ ਦੀ ਭਾਸ਼ਾ ਹੈ। ਜਿਹੜੀ ਆਪਣੀ ਮਾਂ ਤੋਂ ਮਿਲਦੀ ਹੈ।
ਮੁੱਖ ਮਹਿਮਾਨ ਡਾਕਟਰ ਬਲਜੀਤ ਕੌਰ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਕਿਹਾ ਕਿ ਪੰਜਾਬੀ ਭਾਸ਼ਾ ਪ੍ਰਤੀ ਆਤਮ ਸਮਰਥਨ ਕਰਨਾ ਚਾਹੀਦਾ ਹੈ। ਅਸੀਂ ਭਾਵੇਂ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਨੂੰ ਸਿੱਖੀਏ ਪਰ ਆਪਣੀ ਜਨਮ ਦੀ ਮਾਤ ਭਾਸ਼ਾ ਪੰਜਾਬੀ ਦਾ ਉਚੇਚਾ ਸਤੀਕਾਰ ਤੇ ਮਾਣ ਕਰਨਾ ਚਾਹੀਦਾ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਜਿਥੇ ਵੀ ਸਾਡੇ ਪੰਜਾਬੀ ਵਸਦੇ ਹਨ ਉਹ ਆਪਣੀ ਮਾਤ ਭਾਸ਼ਾ ਨਾਲ ਜੁੜੇ ਰਹਿਣ। ਇਹ ਰਾਜਨੀਤਿਕ ਹੱਕਾਂ ਦਾ ਸ਼ਿਕਾਰ ਨਹੀਂ ਹੋਣੀ ਚਾਹੀਦੀ ਸਗੋਂ ਸੁਚੱਜੇ ਭਾਈਚਾਰੇ ਤੇ ਸੱਭਿਆਚਾਰ ਦੀ ਭਾਸ਼ਾ ਹੈ।
ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸ਼ੀਤਲ ਸਿੰਘ ਸੰਘਾ ਜੀ ਨੇ ਕਿਹਾ ਕਿ ਪੰਜਾਬੀ ਸਾਡੀ ਜਨਮ ਦੀ ਭਾਸ਼ਾ ਹੈ ।ਸਾਨੂੰ ਇਸ ਤੇ ਮਾਣ ਹੋਣਾ ਚਾਹੀਦਾ ਹੈ। ਇਸ ਦਾ ਜਿਨਾਂ ਵੀ ਹੋਵੇ ਸਤਿਕਾਰ ਕਰੋ।
ਡਾਇਰੈਕਟਰ ਡਾਕਟਰ ਰਾਮੂ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਸਾਰੇ ਇੱਕ ਲੜੀ ਚ ਪਰੋਏ ਹੋਏ ਪੰਜਾਬੀ ਹਾਂ ਤੇ ਸਾਡੀ ਮਾਤ ਭਾਸ਼ਾ ਸਾਡੇ ਦਿਲਾਂ ਚ ਵੱਸਦੀ ਹੈ। ਇਸ ਤੋਂ ਟੁੱਟਣਾ ਨਹੀਂ ਚਾਹੀਦਾ ਉਨਾਂ ਨੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਦਾ ਮਾਣ ਸਤਿਕਾਰ ਕੀਤਾ ਤੇ ਕਿਹਾ ਕਿ ਇਹਨਾਂ ਸ਼ਖਸ਼ੀਅਤਾਂ ਕਰਕੇ ਹੀ ਸਾਡੀ ਮਾਤ ਭਾਸ਼ਾ ਆਪਣਾ ਵਿਸ਼ੇਸ਼ ਰੁਤਬਾ ਰੱਖਦੀ ਹੈ।
ਪ੍ਰਿੰਸੀਪਲ ਬਲਜਿੰਦਰ ਕੌਰ ਸਰਚ ਦੇਵਾ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਤੋਂ ਟੁੱਟਣਾ ਤਾਂ ਆਪਣੀ ਮਾਂ ਤੋਂ ਟੁੱਟਣ ਦੇ ਬਰਾਬਰ ਹੈ। ਮਾਤ ਭਾਸ਼ਾ ਪੰਜਾਬੀ ਹੀ ਸਾਡੀ ਅਸਲੀ ਪਛਾਣ ਹੈ ਤੇ ਜਨਮ ਤੋਂ ਅਸੀਂ ਇਸ ਨਾਲ ਜੁੜੇ ਹੋਏ ਹਾਂ ਇਸੇ ਵਿੱਚ ਹੀ ਵਿਕਸਿਤ ਹੁੰਦਾ ਹੈ ਤੇ ਸਮਾਜ ਵਿੱਚ ਆਪਣੀ ਪਛਾਣ ਬਣਾਉਂਦੇ ਹਾਂ।
ਭਾਸ਼ਾ ਵਿਭਾਗ ਦੇ ਮੁਖੀ ਮੈਡਮ ਜਸਪ੍ਰੀਤ ਕੌਰ ਨੇ ਕਿਹਾ ਕਿ ਪੰਜਾਬੀ ਕਿਸੇ ਇੱਕ ਧਰਮ ਜਾਂ ਜਾਤ ਦੀ ਭਾਸ਼ਾ ਨਹੀਂ ਸਗੋਂ ਪੰਜਾਬੀਆਂ ਦੀ ਭਾਸ਼ਾ ਹੈ। ਉਹਨਾਂ ਨੇ ਉਹਨਾਂ ਨੇ ਭਾਸ਼ਾ ਵਿਭਾਗ ਦੁਆਰਾ ਕਰਵਾਈਆਂ ਜਾਂਦੀਆਂ ਸਤਿਕਾਰਕ ਗਤੀਵਿਧੀਆਂ , ਪੁਸਤਕਾਂ ਬਾਰੇ, ਵਿਸ਼ੇਸ਼ ਦਿੱਤੇ ਜਾਂਦੇ ਇਹ ਵਾੜਾ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ।
ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਨੇ ਬਲਰੀਨ ਕੌਰ, ਸਿਮਰਨ ਕੌਰ, ਜਸਲੀਨ ਕੌਰ,ਗੁਰਮਨ ਕੌਰ, ਅਮਨਜੋਤ ਕੌਰ ਸ਼ਰਨਪ੍ਰੀਤ ਕੌਰ, ਤਰਨਜੋਤ ਕੌਰ, ਖੁਸ਼ਦੀਪ ਕੌਰ, ਗੁਰਲੀਨ ਕੌਰ ਨੇ ਪੰਜਾਬੀ ਭਾਸ਼ਾ ਦੇ ਮਾਣ ਤੇ ਸਤਿਕਾਰ ਨਾਲ ਸੰਬੰਧਿਤ ਕਵਿਤਾਵਾਂ ਪੜੀਆਂ।
ਮਨਜੀਤ ਸ਼ਾਇਰ ਨੇ ਵੀ ਚਰਖਾ ਮੇਰਾ ਚੰਨਣ ਦਾ ਤੇ ਕਾਫੀਆਂ ਗਾ ਕੇ ਸਤੀ ਕਾਰਕ ਰੰਗਤ ਬਣਾਈ। ਪ੍ਰਧਾਨ ਸ਼ੀਤਲ ਸਿੰਘ ਸੰਘਾ ,ਡਾਇਰੈਕਟਰ ਡਾਕਟਰ ਰਾਮੂਰਤੀ ,ਪ੍ਰਿੰਸੀਪਲ ਬਲਜਿੰਦਰ ਕੌਰ ਸਚਦੇਵਾ ਦੇ ਸਹਿਯੋਗ ਨਾਲ ਆਏ ਹੋਏ ਮਹਿਮਾਨਾਂ ਨੂੰ ਪੰਜਾਬੀ ਭਾਸ਼ਾ ਦਾ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਮੰਚ ਸੰਚਾਲਨ ਦੀ ਭੂਮਿਕਾ ਮੈਡਮ ਮੁਨੰਜਾ ਨੇ ਬਾਖੂਬੀ ਨਿਭਾਈ। ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਭਾਸ਼ਾ ਵਿਭਾਗ ਦੇ ਮੁਖੀ ਜਸਪ੍ਰੀਤ ਕੌਰ, ਪ੍ਰਧਾਨ ਸ਼ੀਤਲ ਸਿੰਘ ਸੰਘਾ, ਡਾਇਰੈਕਟਰ ਡਾਕਟਰ ਰਾਮੂਰਤੀ, ਪ੍ਰਿੰਸੀਪਲ ਬਿਲਜਿੰਦਰ ਕੌਰ ਸੱਚਦੇਵਾ ਤੇ ਸਮੂਹ ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।

87 Views