ਹਰਜੀ ਮਾਨ ਨੇ ਪਿੰਡ ਹਰਬੰਸਪੁਰ ਅਤੇ ਪ੍ਰੇਮਪੁਰ ‘ਚ ਲੋਕ ਸੇਵਾ ਕੈਂਪਾਂ ਦਾ ਦੀ ਕਰਵਾਈ ਸ਼ੁਰੂਆਤ
ਹਰਜੀ ਮਾਨ ਨੇ ਪਿੰਡ ਹਰਬੰਸਪੁਰ ਅਤੇ ਪ੍ਰੇਮਪੁਰ ‘ਚ ਲੋਕ ਸੇਵਾ ਕੈਂਪਾਂ ਦਾ ਦੀ ਕਰਵਾਈ ਸ਼ੁਰੂਆਤ
ਕੈਂਪ ਦੌਰਾਨ ਤਿਆਰ ਸਰਟੀਫਿਕੇਟ ਵੀ ਲਾਭਪਾਤਰੀਆਂ ਨੂੰ ਵੰਡੇ
ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੇ ਸਪੁੱਤਰ ਅਤੇ ਯੂਥ ‘ਆਪ’ ਆਗੂ ਹਰਨੂਰ ਸਿੰਘ ਹਰਜੀ ਮਾਨ ਨੇ ਪਿੰਡ ਹਰਬੰਸਪੁਰ ਅਤੇ ਪ੍ਰੇਮਪੁਰ ਵਿਖੇ ਸਰਕਾਰ ਆਪ ਦੇ ਦੁਆਰ ਸਕੀਮ ਤਹਿਤ ਲਗਾਏ ਲੋਕ ਸੇਵਾ ਕੈਂਪਾਂ ਦੀ ਸ਼ੁਰੁਆਤ ਕਰਵਾਈ। ਇਸ ਦੌਰਾਨ ਉਹਨਾਂ ਕੈਂਪ ‘ਚ ਸਰਕਾਰੀ ਵਿਭਾਗਾਂ ਵਲੋਂ ਤਿਆਰ ਕੀਤੇ ਲੋੜਵੰਦਾਂ ਦੇ ਸਰਟੀਫਿਕੇਟ ਵੀ ਲਾਭਪਾਤਰੀਆਂ ‘ਚ ਤਕਸੀਮ ਕੀਤੇ। ਉਨ੍ਹਾਂ ਕੈਂਪਾਂ ’ਚ ਚੱਲ ਰਹੇ ਕੰਮਾਂ ਪ੍ਰਤੀ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਕੀਮ ਪਿੰਡਾਂ ਦੇ ਵਸਨੀਕਾਂ ਲਈ ਲਾਹੇਵੰਦ ਹੈ। ਪਿੰਡ ਵਾਸੀਆਂ ਵਿੱਚ ਵੀ ਇਸ ਸਕੀਮ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਲੋਕ ਆਪਣੇ ਕੰਮ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਕੈਂਪਾਂ ਵਿੱਚ ਪਹੁੰਚ ਰਹੇ ਹਨ। ਹਰਜੀ ਮਾਨ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਥੋੜੇ ਜਿਹੇ ਕਾਰਜਕਾਲ ‘ਚ ਲੋਕਾਂ ਦੇ ਹਿੱਤ ਵਿੱਚ ਜੋ ਸਕੀਮਾਂ ਬਣਾਈਆਂ ਅਤੇ ਲਾਗੂ ਕੀਤੀਆਂ ਹਨ ਉਹ ਹੋਰਨਾਂ ਸੂਬਿਆਂ ਅਤੇ ਕੇਂਦਰ ਸਰਕਾਰ ਨੂੰ ਵੀ ਪ੍ਰੇਰਣਾ ਦੇਣ ਵਾਲੀਆਂ ਹਨ। ਇਸ ਦੌਰਾਨ ਮੌਜੂਦ ਰਹੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਜਨਮ ਸਰਟੀਫਿਕੇਟ, ਮੌਤ ਦਾ ਸਰਟੀਫਿਕੇਟ ਬਣਾਉਣਾ ਜਾਂ ਸੋਧ ਕਰਵਾਉਣ, ਜਾਤੀ ਸਰਟੀਫਿਕੇਟ, ਪੀਸੀਸੀ ਲੈਣਾ, ਪੈਨਸ਼ਨ ਸਕੀਮ ਦਾ ਲਾਭ, ਵਿਆਹ ਰਜਿਸਟਰੇਸ਼ਨ, ਅਪੰਗਤਾ ਸਰਟੀਫਿਕੇਟ, ਫਰਦ ਆਦਿ ਸਮੇਤ ਪੁਲੀਸ ਵਿਭਾਗ ਨਾਲ ਸਬੰਧਤ ਕਰੀਬ 43 ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਜਿਹੜੇ ਵਿਅਕਤੀ ਕਿਸੇ ਕਾਰਨ ਕੈਂਪ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਹਨ, ਉਹ ਹੈਲਪਲਾਈਨ ਨੰਬਰ 1076 ’ਤੇ ਫੋਨ ਕਰਕੇ ਘਰ ਬੈਠੇ ਹੀ ਸਹੂਲਤਾਂ ਦਾ ਲਾਭ ਲੈ ਸਕਦੇ ਹਨ। ਇਸ ਮੌਕੇ ਬੀ.ਡੀ.ਪੀ.ਓ. ਰਾਮਪਾਲ ਸਿੰਘ ਰਾਣਾ, ਗੁਰਮੁਖ ਸਿੰਘ, ਜੋਗਾ ਸਿੰਘ, ਮੇਵਾ ਸਿੰਘ, ਸੇਵਾ ਸਿੰਘ, ਕਸ਼ਮੀਰ ਹਰਬੰਸਪੁਰ ਆਦਿ ਹਾਜ਼ਰ ਸਨ

