ਸ੍ਰੋਮਣੀ ਕਮੇਟੀ ਚੋਣਾਂ ਦੀਆਂ ਵੋਟਾਂ ਦੇ ਕੰਮ ‘ਚ ਤੇਜੀ ਲਿਆਉਣ ਲਈ ਐਸ. ਡੀ.ਐਮ. ਨੂੰ ਮਿਲਿਆ ਸ੍ਰੋਮਣੀ ਅਕਾਲੀ ਦਲ ਦਾ ਵਫਦ

ਸ੍ਰੋਮਣੀ ਕਮੇਟੀ ਚੋਣਾਂ ਦੀਆਂ ਵੋਟਾਂ ਦੇ ਕੰਮ ‘ਚ ਤੇਜੀ ਲਿਆਉਣ ਲਈ ਐਸ. ਡੀ.ਐਮ. ਨੂੰ ਮਿਲਿਆ ਸ੍ਰੋਮਣੀ ਅਕਾਲੀ ਦਲ ਦਾ ਵਫਦ

26 ਫਰਵਰੀ ਨੂੰ ਬੂਥ ਪੱਧਰ ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ – ਐਸ.ਡੀ.ਐਮ.

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਵਲੋਂ ਨਵੀਆਂ ਵੋਟਾਂ ਬਨਾਉਣ ਦੇ ਕੰਮ ਵਿਚ ਤੇਜੀ ਲਿਆਉਣ ਲਈ ਸ੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂਆਂ ਦਾ ਇਕ ਵਫਦ ਐਸ.ਡੀ.ਐਮ. ਫਗਵਾੜਾ ਸ. ਜਸ਼ਨਜੀਤ ਸਿੰਘ ਨੂੰ ਮਿਲਿਆ। ਇਸ ਦੌਰਾਨ ਵਫਦ ‘ਚ ਸ਼ਾਮਲ ਆਗੂਆਂ ਰਣਜੀਤ ਸਿੰਘ ਖੁਰਾਣਾ, ਰਜਿੰਦਰ ਸਿੰਘ ਚੰਦੀ, ਸਤਨਾਮ ਸਿੰਘ ਅਰਸ਼ੀ, ਜਤਿੰਦਰ ਸਿੰਘ ਪਲਾਹੀ ਨੇ ਐਸ.ਡੀ.ਐਮ. ਫਗਵਾੜਾ ਨੂੰ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਬੰਧੀ ਵੋਟਾਂ ਬਨਾਉਣ ਦੀ ਆਖਰੀ ਤਾਰੀਖ 29 ਫਰਵਰੀ ਦਾ ਦਿਨ ਨਜਦੀਕ ਆ ਰਿਹਾ ਹੈ ਪਰ ਹਾਲੇ ਤੱਕ ਬਹੁਤ ਘੱਟ ਵੋਟਾਂ ਬਣੀਆਂ ਹਨ। ਇਸ ਲਈ ਜਿਹਨਾਂ ਸਿੱਖ ਸੰਗਤਾਂ ਦੇ ਨਾਮ ਦੇ ਪਿੱਛੇ ਸਿੰਘ ਅਤੇ ਕੌਰ ਲੱਗਦਾ ਹੈ ਉਹਨਾਂ ਦੀਆਂ ਵੋਟਾਂ ਬਨਾਉਣ ਦੀ ਰਫਤਾਰ ਵਿਚ ਤੇਜੀ ਲਿਆਉਂਦੀ ਜਾਵੇ। ਜਿਸ ਤੇ ਐਸ.ਡੀ.ਐਮ. ਫਗਵਾੜਾ ਜਸ਼ਨਜੀਤ ਸਿੰਘ ਨੇ ਵਫਦ ਨੂੰ ਭਰੋਸਾ ਦਿੱਤਾ ਕਿ 26 ਫਰਵਰੀ ਦਿਨ ਸੋਮਵਾਰ ਨੂੰ ਫਗਵਾੜਾ ਹਲਕੇ ਦੇ ਸਾਰੇ ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਕੈਂਪ ਲਗਵਾਏ ਜਾਣਗੇ। ਇਸ ਲਈ ਵੋਟ ਬਨਾਉਣ ਦੇ ਚਾਹਵਾਨ ਆਪਣੀ ਇਕ ਪਾਸਪੋਰਟ ਸਾਈਜ ਫੋਟੋ, ਆਧਾਰ ਕਾਰਡ ਦੀ ਫੋਟੋਸਟੈਟ ਕਾਪੀ ਅਤੇ ਆਪਣੇ ਮੋਬਾਇਲ ਨੰਬਰ ਸਮੇਤ ਇਲਾਕੇ ਦੇ ਪੋਲਿੰਗ ਬੂਥ ਤੇ ਜਾ ਕੇ ਬੀ.ਐਲ.ਓਜ ਨਾਲ ਸੰਪਰਕ ਕਰਨ ਤਾਂ ਜੋ ਸ੍ਰੋਮਣੀ ਕਮੇਟੀ ਦੀਆਂ ਚੋਣਾਂ ‘ਚ ਆਪਣੀ ਵੋਟ ਦਾ ਯੋਗਦਾਨ ਪਾ ਸਕਣ। ਵਫਦ ਵਿਚ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਠੇਕੇਦਾਰ, ਸ਼ਰਨਜੀਤ ਸਿੰਘ ਅਟਵਾਲ, ਸਰੂਪ ਸਿੰਘ ਖਲਵਾੜਾ, ਗੁਰਦੀਪ ਸਿੰਘ ਖੇੜਾ, ਕੁਲਵਿੰਦਰ ਸਿੰਘ ਕਿੰਦਾ ਸਾਬਕਾ ਕੌਂਸਲਰ, ਬਲਜੀਤ ਸਿੰਘ ਵਾਲੀਆ, ਜਸਵਿੰਦਰ ਸਿੰਘ ਭਗਤਪੁਰਾ, ਪਰਮਿੰਦਰ ਸਿੰਘ ਜੰਡੂ, ਗੁਰਮੁਖ ਸਿੰਘ ਚਾਨਾ ਆਦਿ ਸ਼ਾਮਲ ਸਨ

47 Views