ਜਰਨਲਿਸਟ ਪ੍ਰੈਸ ਕਲੱਬ ਰਜਿ.ਪੰਜਾਬ ਯੂਨਿਟ ਫਗਵਾੜਾ ਨੇ ਡਾ.ਰਮਨ ਦੀ ਅਗਵਾਈ ਹੇਠ ਥਾਣਾ ਰਾਵਲਪਿੰਡੀ ਦੇ ਨਵਨਿਯੁਕਤ ਐੱਸਐੱਚਓ ਨੂੰ ਗੁਲਦਸਤਾ ਭੇਂਟ ਕਰ ਆਖਿਆ ਜੀ ਆਇਆ

ਜਰਨਲਿਸਟ ਪ੍ਰੈਸ ਕਲੱਬ ਰਜਿ.ਪੰਜਾਬ ਯੂਨਿਟ ਫਗਵਾੜਾ ਨੇ ਡਾ.ਰਮਨ ਦੀ ਅਗਵਾਈ ਹੇਠ ਥਾਣਾ ਰਾਵਲਪਿੰਡੀ ਦੇ ਨਵਨਿਯੁਕਤ ਐੱਸਐੱਚਓ ਨੂੰ ਗੁਲਦਸਤਾ ਭੇਂਟ ਕਰ ਆਖਿਆ ਜੀ ਆਇਆ

ਆਮ ਜਨਤਾ ਨੂੰ ਸੁਰੱਖਿਆ ਦਾ ਆਭਾਸ ਕਰਾਉਣ ਅਤੇ ਅਪਰਾਧੀਆਂ ਦੀ ਧਰ-ਪਕੜ ਲਈ ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇਗੀ : ਲਾਭ ਸਿੰਘ

ਫਗਵਾੜਾ (ਡਾ ਰਮਨ ) ਮਾਣਯੋਗ ਐੱਸਐੱਸਪੀ ਜਿਲ੍ਹਾ ਕਪੂਰਥਲਾ ਆਈਪੀਐੱਸ ਅਫ਼ਸਰ ਵਤਸਲਾ ਗੁਪਤਾ ਦੇ ਹੁਕਮਾਂ ਤਹਿਤ ਅੱਜ ਥਾਣਾ ਰਾਵਲਪਿੰਡੀ ਦੇ ਨਵ-ਨਿਯੁਕਤ ਐੱਸਐੱਚਓ ਲਾਭ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ। ਮੰਗਲਵਾਰ ਨੂੰ ਜਰਨਲਿਸਟ ਪ੍ਰੈਸ ਕਲੱਬ ਰਜਿ. ਪੰਜਾਬ ਯੂਨਿਟ ਫਗਵਾੜਾ ਦੇ ਅਹੁਦੇਦਾਰਾਂ ਨੇ ਪ੍ਰਧਾਨ ਡਾਕਟਰ ਰਮਨ ਸ਼ਰਮਾ ਦੀ ਅਗਵਾਈ ਵਿੱਚ ਥਾਣਾ ਰਾਵਲਪਿੰਡੀ ਦੇ ਨਵਨਿਯੁਕਤ ਐੱਸਐੱਚਓ ਲਾਭ ਸਿੰਘ ਨੂੰ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਜੀ ਆਇਆ ਆਖਿਆ । ਇਸ ਮੌਕੇ ਪ੍ਰਧਾਨ ਡਾਕਟਰ ਰਮਨ ਸ਼ਰਮਾ ਨੇ ਕਿਹਾ ਕਿ ਸਬ ਇੰਸਪੈਕਟਰ ਲਾਭ ਸਿੰਘ ਜਿਲ੍ਹਾ ਕਪੂਰਥਲਾ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਵਿੱਚ ਵਧੀਆ ਸੇਵਾਵਾਂ ਅਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਦੇ ਨਾਲ-ਨਾਲ ਜਲੰਧਰ ਦੇ ਨਾਰਕੋਟਿਕ ਸੈੱਲ ਵਿੱਚ ਵੀ ਆਪਣੀਆਂ ਵਡਮੁੱਲੀਆਂ ਸੇਵਾਵਾ ਨਿਭਾਅ ਚੁੱਕੇ ਹਨ । ਪ੍ਰੈਸ ਕਲੱਬ ਦੇ ਜਰਨਲ ਸਕੱਤਰ ਕੁਲਦੀਪ ਸਿੰਘ ਨੂਰ ਨੇ ਕਿਹਾ ਕਿ ਸਾਡੇ ਕਲੱਬ ਦਾ ਹਰੇਕ ਪੱਤਰਕਾਰ ਸਾਥੀ ਪੁਲਿਸ ਪ੍ਰਸ਼ਾਸਨ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾਣ ਵਾਲੀ ਮੁਹਿੰਮ ਵਿਚ ਵੱਧ ਚੜ੍ਹ ਕੇ ਸਹਿਯੋਗ ਦੇਵੇਗਾ। ਇਸ ਮੌਕੇ ਐੱਸਐੱਚਓ ਸਬ ਇੰਸਪੈਕਟਰ ਲਾਭ ਸਿੰਘ ਨੇ ਕਿਹਾ ਕਿ ਆਮ ਜਨਤਾ ਨੂੰ ਸੁਰੱਖਿਆ ਦਾ ਆਭਾਸ ਕਰਾਉਣ ਅਤੇ ਅਪਰਾਧੀਆਂ ਦੀ ਧਰ-ਪਕੜ ਲਈ ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇਗੀ, ਤਾਂ ਜੋ ਆਮ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਮੁੱਖ ਇੰਚਾਰਜ ਲਾਭ ਸਿੰਘ ਨੇ ਆਮ ਜਨਤਾ ਨੂੰ ਅਪੀਲ ਕੀਤੀ ਕੇ ਜੇਕਰ ਥਾਣਾ ਰਾਵਲਪਿੰਡੀ ਅਧੀਨ ਆਉਂਦੇ ਕਿਸੇ ਵੀ ਪਿੰਡ ਵਿੱਚ ਕੋਈ ਵੀ ਵਿਅਕਤੀ ਨਸ਼ਾ ਤਸਕਰੀ ਕਰਦਾ ਹੈ ਤਾਂ ਉਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲਿਆਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਇਸ ਮੌਕੇ ਜੀਵਨ ਸੰਘਾ, ਹਰਦਿਆਲ ਸਿੰਘ ਹੈਪੀ, ਪ੍ਰਵੀਨ ਕਨੌਜੀਆ, ਮਦਨ ਲਾਲ, ਆਦਿ ਮੌਜੂਦ ਸਨ

85 Views