ਅਯੋਧਿਆ ਚ ਪ੍ਰਭੂ ਰਾਮ ਦੇ ਬਣੇ ਇਤਿਹਾਸਕ ਮੰਦਿਰ ਦੇ ਸਬੰਧ ਚ ਅੱਜ ਅਲਾਵਲਪੁਰ ਵਿਖੇ ਸੰਗਤਾਂ ਨਾਲ ਮਨਜੀਤ ਬਾਲੀ ਵਲੋਂ ਖੁਸੀ ਮਨਾਈ ਗਈ।
ਅਯੋਧਿਆ ਚ ਪ੍ਰਭੂ ਰਾਮ ਦੇ ਬਣੇ ਇਤਿਹਾਸਕ ਮੰਦਿਰ ਦੇ ਸਬੰਧ ਚ ਅੱਜ ਅਲਾਵਲਪੁਰ ਵਿਖੇ ਸੰਗਤਾਂ ਨਾਲ ਮਨਜੀਤ ਬਾਲੀ ਵਲੋਂ ਖੁਸੀ ਮਨਾਈ ਗਈ।

————————————————–
ਅਲਾਵਲਪੁਰ :- ( ਸਦਾਨੰਦ ਸਾਬੀ )
ਪ੍ਰਭੂ ਸ੍ਰੀ ਰਾਮ ਜੀ ਦੇ ਅਯੋਧਿਆ ਵਿਖੇ ਬਣੇ ਗਏ ਇਤਿਹਾਸਕ ਸ਼੍ਰੀ ਰਾਮ ਮੰਦਿਰ ਵਿਖੇ ਮੂਰਤੀ ਸਥਾਪਨਾ ਮੌਕੇ ਅੱਜ ਹਲਕਾ ਵਿਧਾਨਸਭਾ ਆਦਮਪੁਰ ਦੇ ਅਲਾਵਲਪੁਰ ਚ ਕੁੰਦਨ ਵਿਰਧ ਆਸ਼ਰਮ ਅਤੇ ਸਾਬਕਾ ਮੰਡਲ ਪ੍ਰਧਾਨ ਚੌਧਰੀ ਯਸ਼ਪਾਲ ਦੇ ਗ੍ਰਹਿ ਵਿਖੇ ਇਲਾਕਾ ਨਿਵਾਸੀਆਂ ਨਾਲ ਖ਼ੁਸ਼ੀ ਮਨਾਉਂਦੇ ਹੋਏ ਅਤੇ ਭਗਵਾਨ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹੋਏ ਮਨਜੀਤ ਬਾਲੀ ਮੈਂਬਰ ਡਾ ਅੰਬੇਡਕਰ ਫਾਊਂਡੇਸ਼ਨ ਸਮਾਜਿਕ ਨਿਆਂ ਤੇ ਅਧਿਕਾਰਤ ਮੰਤਰਾਲਾ ਭਾਰਤ ਸਰਕਾਰ ਨਾਲ ਪਰਸ਼ੋਤਮ ਗੋਗੀ ਪ੍ਰਧਾਨ ਬੀ.ਸੀ. ਫੈਡਰੇਸ਼ਨ ਪੰਜਾਬ, ਰਾਜੀਵ ਪਾਜਾਂ ਮੈਂਬਰ ਪ੍ਰਦੇਸ਼ ਕਾਰਜਕਾਰਨੀ ਭਾਜਪਾ ਪੰਜਾਬ, ਇੰਦਰਜੀਤ ਸਹੋਤਾ ਸਾਬਕਾ ਮੰਡਲ ਪ੍ਰਧਾਨ, ਵਿਨੋਦ ਕੁਮਾਰ ਬੋਬੀ ਸਰਪੰਚ, ਸੁਤੰਤਰ ਜੁਲਕਾ, ਹਰਦੀਪ ਜੱਸੀ, ਬਲਵੀਰ ਲਾਲ ਬੀਰੂ, ਜਸਪਾਲ ਕੋਟਲੀ, ਰਾਮ ਮੂਰਤੀ ਅਤੇ ਹੋਰ ਭਾਜਪਾ ਵਰਕਰ ਹਾਜਰ ਸਨ।

