ਦੌਲਤਪੁਰ ਢੱਡਾ ਦਾ ਸਲਾਨਾ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਣ ਵਿੱਚ ਸਫਲ ਰਿਹਾ

ਦੌਲਤਪੁਰ ਢੱਡਾ ਦਾ ਸਲਾਨਾ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਣ ਵਿੱਚ ਸਫਲ ਰਿਹਾ

ਪੱਟਕੇ ਦੀ ਕੁਸ਼ਤੀ ਸੈਟੂ ਯੂ ਪੀ ਨੇ ਸੁੱਖ ਬੰਬੇਹਾਲੀ ਗੁਰਦਾਸਪੁਰ ਨੂੰ ਚਿੰਤ ਕਰਕੇ ਜਿੱਤੀ

ਕਾਲਾ ਸੰਘਿਆਂ 22 ਜਨਵਰੀ (ਮਨਜੀਤ ਮਾਨ) ਪਿੰਡ ਦੌਲਤਪੁਰ ਢੱਡਾ ਜ਼ਿਲ੍ਹਾ ਜਲੰਧਰ ਵਿਖੇ ਮਰਹੂਮ ਸ੍ਰੀ ਗੰਤ ਰਾਮ ਗਿੱਲ ਤੇ ਮਰਹੂਮ ਮਲਕੀਤ ਸਿੰਘ ਗਿੱਲ ਦੀ ਯਾਦ ਨੂੰ ਸਮਰਪਿਤ ਪੀਰ ਬਾਬਾ ਲੱਖ ਦਾਤਾ ਲਾਲਾਂ ਵਾਲਾ ਪੀਰ ਦੀ ਯਾਦ ਵਿੱਚ ਸਲਾਨਾ ਛਿੰਝ ਮੇਲਾ ਸਰਕਾਰੀ ਹਾਈ ਸਕੂਲ ਦੇ ਵਿਸ਼ਾਲ ਖੇਡ ਮੈਦਾਨ ਵਿੱਚ ਛਿੰਝ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਿੰਟੂ ਗਿੱਲ, ਤੇ ਗੁਰਮੇਜ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਪਿੰਡ ਇਲਾਕਾ ਤੇ ਸਮੂਹ ਗ੍ਰਾਮ ਪੰਚਾਇਤ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਤੇ ਸ਼ਾਨੋਸ਼ੌਕਤ ਨਾਲ ਕਰਵਾਇਆ ਗਿਆ ਇਸ ਮੌਕੇ ਛਿੰਝ ਮੇਲੇ ਦੀ ਸ਼ੁਰੂਆਤ ਬਾਬਾ ਬੂਟਾ ਤੇ ਤੁਫ਼ੈਲ ਮੁਹੰਮਦ ਵੱਲੋਂ ਅਰਦਾਸ ਬੇਨਤੀ ਕਰਕੇ ਕੀਤੀ ਗਈ ਇਸ ਛਿੰਝ ਮੇਲੇ ਦਾ ਉਦਘਾਟਨ ਸ੍ਰ ਗੁਰਨਾਮ ਸਿੰਘ ਪਤੀ ਸਰਪੰਚ, ਛਿੰਝ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਿੰਟੂ, ਗੁਰਮੇਜ ਸਿੰਘ ਗਿੱਲ, ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ, ਅਸ਼ਵਨੀ ਗਿੱਲ ਕੁਵੈਤ, ਜਸਵੰਤ ਸਿੰਘ ਪੋਲਾ, ਸਤਨਾਮ ਸਿੰਘ, ਰਵਿੰਦਰ ਸਿੰਘ ਸਰਪੰਚ ਮਹਿਮੂਵਾਲ, ਗੁਰਪ੍ਰੀਤ ਸਿੰਘ ਗੋਪੀ, ਗੁਰਨਾਮ ਦੌਧੀ, ਬਾਬਾ ਸਰਬਜੀਤ ਸਿੰਘ,ਗੁਰਜਪਾਲ ਸਿੰਘ ਤੇ ਸਾਬੀ ਮਠਾੜੂ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਇਸ ਛਿੰਝ ਮੇਲੇ ਵਿੱਚ ਸਾਬੀ ਮਲਸੀਆਂ,ਸਾਬੀ ਮੋਠਾਵਾਲ, ਸੰਨੀ ਕਾਲਾ ਸੰਘਿਆਂ, ਸਲਵਾਨ ਕਾਲਾ ਸੰਘਿਆਂ ਆਦਿ ਪਹਿਲਵਾਨ ਜੇਤੂ ਰਹੇ ਇਸ ਮੌਕੇ ਪਟਕੇ ਦੀ ਦੂਸਰੇ ਨੰਬਰ ਦੀ ਕੁਸ਼ਤੀ ਚੰਮਾ ਸ਼ਾਹਕੋਟ ਤੇ ਮੰਗਾਂ ਮਲਸੀਆਂ ਦਰਮਿਆਨ ਬਰਾਬਰ ਰਹੀ ਪੱਟਕੇ ਦੇ ਪਹਿਲੇ ਨੰਬਰ ਦੀ ਕੁਸ਼ਤੀ ਸੁੱਖ ਬੰਬੇਹਾਲੀ ਗੁਰਦਾਸਪੁਰ ਤੇ ਸੈਟੂ ਯੂ ਪੀ ਦਰਮਿਆਨ ਕਾਫ਼ੀ ਕਾਂਟੇਦਾਰ ਟੱਕਰ ਹੋਈ ਜਿਸ ਵਿੱਚ ਸੈਟੂ ਯੂ ਪੀ ਪੱਟਕਾ ਜਿੱਤਣ ਵਿੱਚ ਸਫਲ ਰਿਹਾ ਇਸ ਛਿੰਝ ਮੇਲੇ ਵਿੱਚ ਲਾਲਾ ਮੋਹਨ ਲਾਲ ਦੇ ਪਰਿਵਾਰ ਮੰਗਾਂ, ਤੇ ਸਾਬੀ ਵੱਲੋਂ ਸੰਗਤਾਂ ਨੂੰ ਅਤੁੱਟ ਲੰਗਰ ਤੇ ਚਾਹ ਪਕੌੜਿਆਂ ਦੇ ਲੰਗਰ ਵੀ ਸੰਗਤਾਂ ਨੂੰ ਛਕਾਏ ਗਏ ਇਸ ਮੌਕੇ ਅੰਤਰਰਾਸ਼ਟਰੀ ਕੋਚ ਲਹਿੰਬਰ ਸ਼ਾਹਕੋਟ, ਮਜੀਦਾ ਪਹਿਲਵਾਨ ਸ਼ਾਹਕੋਟ,ਭੀਮਾ ਪਹਿਲਵਾਨ ਸ਼ਾਹਕੋਟ,ਸਾਬੀ ਕੋਚ ਮਲਸੀਆਂ,ਕਮਲ ਸ਼ਾਹਕੋਟ ਵੱਲੋਂ ਆਖਾੜੇ ਵਿੱਚ ਆਪਣੀ ਅਹਿਮ ਜ਼ਿੰਮੇਵਾਰੀਆਂ ਨਿਭਾਉਣੀਆਂ ਗਈਆ ਇਸ ਮੌਕੇ ਕੁਮੈਟਰੀ ਦੀ ਜ਼ਿੰਮੇਵਾਰੀ ਪ੍ਰਸਿੱਧ ਮੰਚ ਸੰਚਾਲਕ ਮੰਗਾਂ ਅਲੀ, ਗੋਪੀ ਥਿੰਗਲੀ, ਸੋਢੀ ਟਿੱਬਾ ਤੇ ਦਵਿੰਦਰ ਕਿਲੀ ਵੱਲੋਂ ਆਪਣੇ ਪ੍ਰਭਾਵਸ਼ਾਲੀ ਟੋਟਕਿਆਂ ਨਾਲ ਛਿੰਝ ਮੇਲੇ ਵਿੱਚ ਖੂਬ ਰੰਗ ਬੰਨ੍ਹਿਆ ਇਸ ਮੌਕੇ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ, ਸਰਪੰਚ ਰਵਿੰਦਰ ਸਿੰਘ ਮਹਿਮੂਵਾਲ, ਏ ਐਸ ਆਈ ਜਗਤਾਰ ਸਿੰਘ ਪੁਲਿਸ ਚੌਂਕੀ ਮਲਸੀਆਂ,ਅਸ਼ਨੀ ਗਿੱਲ, ਲਖਵਿੰਦਰ ਸਿੰਘ ਭੇਟਾ,ਹਰਮਨ ਗਿੱਲ ਤੋਂ ਇਲਾਵਾ ਹੋਰ ਆਗੂ ਵੀ ਇਸ ਮੌਕੇ ਹਾਜ਼ਿਰ ਸਨ ਇਹ ਛਿੰਝ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਣ ਵਿੱਚ ਸਫਲ ਰਿਹਾ।

93 Views