ਥਾਣਾ ਆਦਮਪੁਰ ਦੇ ਸਟਾਫ ਦੀ ਲਾਪ੍ਰਵਾਹੀ ਕਾਰਨ ਲੁਟੇਰਾ ਗਰੋਹ ਨਾਲ ਸੰਬੰਧਿਤ ਮੁਲਜ਼ਮ ਥਾਣੇ ‘ਚੋਂ ਫਰਾਰ

ਥਾਣਾ ਆਦਮਪੁਰ ਦੇ ਸਟਾਫ ਦੀ ਲਾਪ੍ਰਵਾਹੀ ਕਾਰਨ ਲੁਟੇਰਾ ਗਰੋਹ ਨਾਲ ਸੰਬੰਧਿਤ ਮੁਲਜ਼ਮ ਥਾਣੇ ‘ਚੋਂ ਫਰਾਰ

ਆਦਮਪੁਰ, 20 ਜਨਵਰੀ ( ਸਦਾਨੰਦ ਸਾਬੀ )-ਥਾਣੇ ਵਿਚੋਂ ਹਾਈਵੇਅ ਲੁਟੇਰਾ ਗਰੋਹ ਨਾਲ ਸਬੰਧਤ ਇੱਕ ਮੁਲਜ਼ਮ ਪੁਲੀਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ, ਦੀ ਪਛਾਣ ਰਾਜਾ ਅੰਬਰਸਰੀਆ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਸੀਆਈਏ ਸਟਾਫ਼ ਜਲੰਧਰ ਦਿਹਾਤੀ ਥਾਣਾ ਦੀ ਟੀਮ ਨੇ ਵੀਰਵਾਰ ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਨੂੰ ਆਦਮਪੁਰ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ। ਥਾਣਾ ਆਦਮਪੁਰ ਵਿਖੇ ਜਾਣਕਾਰੀ ਦਿੰਦੇ ਡੀ.ਐਸ .ਪੀ. ਕੁਵਰ ਵਿਜੈ ਪਾਲ ਨੇ ਦੱਸਿਆ ਕਿ ਰਾਜਾ ਅੰਬਰਸਰੀਆ ਵੀਰਵਾਰ ਰਾਤ ਨੂੰ ਆਦਮਪੁਰ ਥਾਣੇ ਵਿੱਚ ਸੀ। ਇਸ ਦੌਰਾਨ ਥਾਣਾ ਆਦਮਪੁਰ ਦੇ ਐਸਐਚਓ ਮਨਜੀਤ ਸਿੰਘ ਛੁੱਟੀ ‘ਤੇ ਸਨ ਤੇ ਸਟਾਫ ਦੀ ਲਾਪ੍ਰਵਾਹੀ ਕਾਰਨ ਉਕਤ ਮੁਲਜ਼ਮ ਥਾਣੇ ‘ਚੋਂ ਫਰਾਰ ਹੋ ਗਿਆ। ਪੁਲੀਸ ਅਧਿਕਾਰੀਆਂ ਅਨੁਸਾਰ ਪੀਐਚਜੀ ਦਾ ਜਵਾਨ ਮਨਜੀਤ ਸਿੰਘ ਸੰਤਰੀ ਦੀ ਡਿਉਟੀ ਕਰ ਰਿਹਾ ਸੀ ਵੀਰਵਾਰ ਸ਼ਾਮ ਨੂੰ ਸੀਆਈਏ ਸਟਾਫ ਦੀ ਟੀਮ ਪੁੱਛ ਗਿੱਛ ਕਰਨ ਤੋਂ ਬਾਅਦ ਅਜੇ ਪਾਲ ਉਰਫ ਅਜੇ ਉਰਫ ਰਾਜਾ ਅੰਬਰਸਰੀਆ ਨੂੰ ਆਦਮਪੁਰ ਪੁਲੀਸ ਸਟੇਸ਼ਨ ਛੱਡ ਗਈ ਸੀ ਤੇ ਜਦ ਉਹ ਮੁਲਜ਼ਮ ਨੂੰ ਹਵਾਲਾਤ ਵਿਚ ਬੰਦ ਕਰਨ ਲੱਗਾ ਤਾਂ ਉਹ ਉਸ ਧੱਕਾ ਮਾਰ ਕੇ ਦੌੜ ਗਿਆ ਤਾਂ ਮਨਜੀਤ ਸਿੰਘ ਨੇ ਕਾਫੀ ਰੌਲਾ ਪਾਇਆ ਪਰ ਉਹ ਹੱਥ ਨਹੀਂ ਲੱਗਾ। ਇਸੇ ਦੌਰਾਨ ਉਸ ਨੇ ਸੁਰਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਹਿਮਾਚਲ ਪ੍ਰਦੇਸ ਜੋ ਕਿ ਕੈਨਰਾ ਬੈਂਕ ਚੂਹੜਵਾਲੀ ਵਿਚ ਲੋਨ ਅਫਸਰ ਹੈ, ਪਾਸੋ ਉਸ ਦੀ ਕਾਰ ਖੋਹ ਕੇ ਫਰਾਰ ਹੋ ਗਿਆ। ਪੁਲੀਸ ਨੇ ਉਸ ਕਾਰ ਨੂੰ ਬਰਾਮਦ ਕਰ ਲਿਆ ਹੈ। ਪੁਲੀਸ ਵੱਲੋਂ ਅੰਮ੍ਰਿਤਸਰ ਸਮੇਤ ਵੱਖ-ਵੱਖ ਸਰਹੱਦੀ ਇਲਾਕਿਆਂ ਵਿੱਚ ਤਲਾਸ਼ੀ ਲਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਰਾਜਾ ਅੰਬਰਸਰੀਆ ਦਾ ਅਸਲੀ ਨਾਂ ਅਜੇਪਾਲ ਹੈ। ਉਹ ਮੂਲ ਰੂਪ ਵਿੱਚ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਸ ਦੇ ਖਿਲਾਫ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਦੇ ਕਈ ਮਾਮਲੇ ਦਰਜ ਹਨ। ਪੁਲੀਸ ਮੁਲਜ਼ਮ ਦੀ ਭਾਲ ਵਿੱਚ ਲੱਗੀ ਹੋਈ ਹੈ। ਪੁਲੀਸ ਨੇ ਮੁਲਜ਼ਮ ਦਾ ਕਰੀਬ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੋਇਆ ਹੈ ਤੇ ਅੱਜ ਮੁਲਜ਼ਮ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਉਕਤ ਮੁਲਜ਼ਮ ਖ਼ਿਲਾਫ਼ ਥਾਣਾ ਆਦਮਪੁਰ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਉਸ ਦੀ ਤਲਾਸ਼ ਜਾਰੀ ਹੈ। ਮੁਲਜ਼ਮ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲੀਸ ਨੇ ਅੰਮ੍ਰਿਤਸਰ ਦੇ ਪਿੰਡ ਲਾਹੌਰੀ ਮੱਲ ਵਿੱਚ ਛਾਪਾ ਮਾਰਿਆ ਸੀ। ਤੇ ਉਸਦੇ ਘਰੋਂ ਇੱਕ ਆਈਫੋਨ-15 ਪ੍ਰੋ, ਇੱਕ ਹੋਰ ਫੋਨ, ਸਮਾਰਟ ਘੜੀ ਅਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ। ਸੀਆਈਏ ਦੀ ਟੀਮ ਨੇ ਮੁਲਜ਼ਮਾਂ ਕੋਲੋਂ ਇੱਕ ਪਿਸਤਲ, 5 ਮੈਗਜ਼ੀਨ-ਕਾਰਤੂਸ ਅਤੇ ਕਰੀਬ 400 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਸੀ।

132 Views