ਆਦਮਪੁਰ ਵਿੱਚ ਰਵਿਦਾਸੀਆਂ ਧਰਮ ਪ੍ਰਚਾਰ ਕਮੇਟੀ ਵੱਲੋ 13ਵਾਂ ਮਹਾਨ ਸੰਤ ਸੰਮੇਲਨ ਕਰਵਾਇਆ ਗਿਆ।

ਆਦਮਪੁਰ ਵਿੱਚ ਰਵਿਦਾਸੀਆਂ ਧਰਮ ਪ੍ਰਚਾਰ ਕਮੇਟੀ ਵੱਲੋ 13ਵਾਂ ਮਹਾਨ ਸੰਤ ਸੰਮੇਲਨ ਕਰਵਾਇਆ ਗਿਆ।

ਆਦਮਪੁਰ :- ( ਸਦਾਨੰਦ ਸਾਬੀ )
26 ਦਸੰਬਰ- ਆਦਮਪੁਰ ਵਿੱਚ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਅਤੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋ ਦਾਣਾ ਮੰਡੀ ਆਦਮਪੁਰ ਵਿਖੇ 13ਵਾਂ ਮਹਾਨ ਸੰਤ ਸੰਮੇਲਨ ਕਰਵਾਇਆ ਗਿਆ। ਇਸ ਸਮਾਗਮ ਦੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਰਿੰਦਰ ਕੁਮਾਰ ਅਤੇ ਸੈਕਟਰੀ ਸੁਰਿੰਦਰ ਬੱਧਣ ਨੇ ਦੱਸਿਆ ਕਿ ਰਵਿਦਾਸੀਆ ਕੌਮ ਨੂੰ ਸਮਰਪਿਤ 13ਵਾਂ ਮਹਾਨ ਸੰਤ ਸੰਮੇਲਨ ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਅਤੇ ਸੱਚਖੰਡ ਬੱਲਾਂ ਦੇ ਮੋਜੂਦਾ ਗੱਦੀ ਨਸ਼ੀਨ ਸ਼੍ਰੀ 108 ਸੰਤ ਨਿਰੰਜਣ ਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ, ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੀ ਨਿਗਰਾਨੀ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸੰਤ ਸੰਮੇਲਨ ਦੌਰਾਨ ਸੰਤ ਗੁਰਬਚਨ ਦਾਸ, ਬੀਬੀ ਸ਼ਰੀਫਾ ਜੀ ਉਦੇਸੀਆ, ਸੰਤ ਪ੍ਰਦੀਪ ਦਾਸ ਜੀ ਕਠਾਰ ਵਾਲੇ , ਸੰਤ ਦੇਸ ਰਾਜ ਦਰਾਵਾ ਵਾਲੇ, ਸੰਤ ਪ੍ਰੀਤਮ ਦਾਸ ਇਸਪੁਰ ਵਾਲੇ, ਸੰਤ ਸੁਖਵਿੰਦਰ ਦਾਸ ਢੱਡੇ ਵਾਲੇ, ਬੀਬੀ ਸੱਤਿਆ ਦੇਵੀ ਗਾਜੀਪੁਰ ਵਾਲੇ,ਸੰਤ ਗੁਰਬਚਨ ਸਿੰਘ ਚੱਕ ਲੱਧੀਆ ਵਾਲੇ ਅਤੇ ਹੋਰ ਵੱਖ ਡੇਰਿਆਂ ਤੋਂ ਸੰਤ ਮਹਾਂਪੁਰਸ਼ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ। ਸੰਤ ਸੰਮੇਲਨ ਦੋਰਾਨ ਸ਼ਾਹ ਸਿਸਟਰ, ਐਚ.ਐਸ ਅਜਾਦ, ਸੋਨੂ ਜਲੰਧਰ ਅਤੇ ਹੋਰ ਕਲਾਕਾਰਾਂ ਵਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਨਿਹਾਲ ਕੀਤਾ ਜਾਵੇਗਾ। ਇਸ ਮੋਕੇ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਆਦਮਪੁਰ ਦੋਆਬਾ ਦੇ ਸਮੂਹ ਮੈਂਬਰਾ ਵਲੋ 108 ਸੰਤ ਨਿਰੰਜਣ ਦਾਸ ਮਹਾਰਾਜ ਜੀ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਸਮਾਗਮ ਦੋਰਾਨ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਖੁਰਦਪੁਰ, ਸੈਕਟਰੀ ਸੁਰਿੰਦਰ ਬੱਧਣ, ਸੋਹਣਜੀਤ ਹਰੀਪੁਰ, ਕੈਪਟਨ ਗੁਰਬਖਸ਼ ਸਿੰਘ ਹਰੀਪੁਰ, ਮਨਜੀਤ ਸਿੰਘ ਆਦਮਪੁਰ, ਕੈਸ਼ੀਅਰ ਸੁਰੇਸ਼ ਕੁਮਾਰ ਭਾਟੀਆ, ਪੱਪਾ ਆਦਮਪੁਰ, ਪਵਨ ਕੁਮਾਰ ਟੀਂਨੂ ਸਾਬਕਾ ਵਿਧਾਇਕ ਆਦਮਪੁਰ, ਰਾਮਜੀਤ ਕਾਰਜ ਸਾਧਕ ਅਫਸਰ ਆਦਮਪੁਰ, ਭੁਪਿੰਦਰ ਸਿੰਘ ਭਿੰਦਾ ਕੌਂਸਲਰ, ਦਸ਼ਵਿੰਦਰ ਕੁਮਾਰ, ਸੁਖਵਿੰਦਰ ਸਿੰਘ ਕੋਟਲੀ ਹਲਕਾ ਵਿਧਾਇਕ ਆਦਮਪੁਰ,ਦਰਸ਼ਨ ਸਿੰਘ ਕਰਵਲ ਪ੍ਰਧਾਨ ਨਗਰ ਕੌਂਸਲ ਆਦਮਪੁਰ, ਬਲਵਿੰਦਰ ਸਿੰਘ ਐਡਵੋਕੇਟ, ਸ਼ੁਸਮਾ ਕੁਮਾਰੀ ਕੌਂਸਲਰ, ਰਾਜ ਕੁਮਾਰ, ਰਾਜੇਸ਼ ਕੁਮਾਰ ਰਾਜੂ, ਹਰਪ੍ਰੀਤ ਸਿੰਘ ਐਡਵੋਕੇਟ, ਮਦਨ ਮੱਦੀ, ਵਰੁਣ ਚੋਢਾ, ਜੁਗਿੰਦਰ ਪਾਲ ਕੌਂਸਲਰ, ਸਤਨਾਮ ਸਿੰਘ ਕਲਸੀ, ਡਾਕਟਰ ਨਿਰਮਲ ਕੌਲ, ਚਰਨਜੀਤ ਸ਼ੇਰੀ, ਤਰਲੋਚਨ ਤੋਤਾ, ਪਰਮਜੀਤ ਕਠਾਰ, ਗੋਤਮ ਰਾਮ ਨਗਰ, ਜੋਗੀ ਗਾਧੀ, ਹੰਸ ਰਾਜ, ਗੋਰਵ ਗਾਜੀਪੁਰ, ਗੁਰਮੀਤ ਮਿਸਤਰੀ, ਇੰਦਰਜੀਤ ਸੱਤੋਵਾਲੀ, ਹਰਿੰਦਰ ਸਿੰਘ, ਵਿਜੇ ਕਡਿਆਣਾ, ਸੰਤੋਖ ਲਾਲ, ਸੋਢੀ ਰਾਮ, ਸੋਮ ਨਾਥ ਦੜੋਚ, ਦਵਿਦਰ ਰਾਮ ਨਗਰ, ਜੁਗਿੰਦਰ ਟੈਟ ਹਾਉਸ, ਗੁਰਪ੍ਰੀਤ, ਲਕਸ਼ਮਣ, ਬਲਵਿੰਦਰ, ਸੋਮਾ ਅਲਾਵਲਪੁਰ ਤੇ ਆਦਿ ਹਾਜ਼ਰ ਸਨ । ਰਵਿਦਾਸੀਆ ਧਰਮ ਸਮਾਜ ਕਮੇਟੀ ਵਲੋ ਚਾਹ ਪਕੋੜੇ ਤੇ ਗੁਰੂ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ ।

91 Views