ਪਿੰਡ ਕਡਿਆਣਾ ਵਿਖੇ ਬਡਿਆਲ ਫਰਨੀਚਰ ਹਾਉਸ ਵੱਲੋਂ ਮਾਤਾ ਗੁੱਜਰੀ ਜੀ ਅਤੇ ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ।

ਪਿੰਡ ਕਡਿਆਣਾ ਵਿਖੇ ਬਡਿਆਲ ਫਰਨੀਚਰ ਹਾਉਸ ਵੱਲੋਂ ਮਾਤਾ ਗੁੱਜਰੀ ਜੀ ਅਤੇ ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ। ਇਸ ਮੌਕੇ ਬਡਿਆਲ ਫਰਨੀਚਰ ਹਾਉਸ ਦੇ ਮਾਲਕ ਰਾਜਵੀਰ ਸਿੰਘ ਬਡਿਆਲ, ਪਿੰਡ ਦੇ ਨੌਜਵਾਨ ਬੱਚਿਆਂ ਅਤੇ ਮੋਹਤਬਰ ਵਿਅਕਤੀਆਂ ਨੇ ਸੰਗਤਾਂ ਦੀ ਸੇਵਾ ਕੀਤੀ। ਇਸ ਮੋਕੇ ਉਨ੍ਹਾ ਦੱਸਿਆ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਦੁੱਧ ਦੇ ਲੰਗਰ ਰਾਹੀਂ ਪਿੰਡ ਮੇਰਾ ਪਰਿਵਾਰ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ, ਮਾਤਾ ਗੁਜਰੀ ਅਤੇ ਬਾਬਾ ਮੋਤੀ ਰਾਮ ਮਹਿਰਾ ਦੇ ਪਰਿਵਾਰ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਿਜਦਾ ਕਰਦਾ ਹੈ। ਅਤੇ ਇਸ ਤਰ੍ਹਾ ਦੇ ਸਮਾਗਮਾਂ ਰਾਹੀਂ ਸਾਡੇ ਬੱਚੇ ਅਤੇ ਨੌਜਵਾਨ ਆਪਣੇ ਗੌਰਵਮਈ ਵਿਰਸੇ ਦੀਆਂ ਮਹਾਨ ਕੁਰਬਾਨੀਆਂ ਤੋਂ ਜਾਣੂ ਹੁੰਦੇ ਹਨ। ਉਨ੍ਹਾ ਅੰਦਰ ਸਿੱਖੀ ਤੇ ਸੇਵਾ ਦਾ ਜਜ਼ਬਾ ਪੈਦਾ ਹੁੰਦਾ ਹੈ। ਉਨ੍ਹਾ ਦੱਸਿਆ ਕਿ ਪੋਹ ਦੇ ਸਾਕੇ ਸਾਨੂੰ ਅਣਖ ਤੇ ਗੈਰਤ ਨਾਲ ਜਿਉਣ ਅਤੇ ਜ਼ਬਰ ਜ਼ੁਲਮ ਵਿਰੁੱਧ ਜੂਝਣ ਦਾ ਸੰਦੇਸ਼ ਦਿੰਦੇ ਹਨ। ਇਸ ਮੋਕੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖਤ ਚੱਕਰਵਰਤੀ ਚਲਦਾ ਵਹੀਰ ਸਿੰਘ ਸਾਹਿਬ ਜਥੇਦਾਰ ਬਾਬਾ ਮਾਨ ਸਿੰਘ ਜੀ 96 ਕਰੋੜੀ ਅਮਰੀਕ ਸਿੰਘ ਸ਼ੇਰ ਸਿੰਘ, ਅਭਿਸ਼ੇਕ ਬਖਸ਼ੀ ਪ੍ਰਧਾਨ ਗੋਬਿੰਦ ਗਉੂੂ ਧਾਮ ਲਾਂਬੜਾ ਵਿਕਾਸ ਜਲੰਧਰ, ਕਨੂੰ ਕੋਟ ਸਾਦਿਕ ਜਸਵਿੰਦਰ ਸਿੰਘ ਜੌਹਲੀ, ਸੰਜੂ ਹੰਸ, ਰਾਜਵੀਰ ਸਿੰਘ, ਬੂਟਾ ਸਿੰਘ, ਰਾਹੁਲ ਸਿੰਘ, ਕਿਰਪਾਲ ਸਿੰਘ, ਅਕਾਸ਼ਦੀਪ ਸਿੰਘ, ਮੇਜਰ ਸਿੰਘ, ਰਣਜੋਤ ਸਿੰਘ ਤਰਨਾ ਦਲ ਗੁਰਪਿੰਦਰ ਸਿੰਘ ਕਿਸ਼ਨਗੜ੍ਹ, ਸਵਰਨ ਸਿੰਘ, ਕੈਪਟਨ ਚਮਨ ਸਿੰਘ, ਗੁਰਜੀਤ ਸਿੰਘ ਸਰਪੰਚ ਹਰਜੋਤ ਸਿੰਘ ਕਡਿਆਣਾ, ਸਰਪੰਚ ਰਵੀ ਵਾਲੀਆ, ਮੋਨੂੰ ਅਤੇ ਹੋਰ ਹਾਜ਼ਰ ਸਨ।

79 Views