ਵਾਹ ਪੰਜਾਬੀ ਸ਼ੇਰਾਂ ” ਇੰਟਰਨੈਸ਼ਨਲ ਗਾਇਕ ਰਣਜੀਤ ਮਣੀ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2024 ਵਿੱਚ: ਅਮਰੀਕ ਮਾਇਕਲ
” ਵਾਹ ਪੰਜਾਬੀ ਸ਼ੇਰਾਂ ” ਇੰਟਰਨੈਸ਼ਨਲ ਗਾਇਕ ਰਣਜੀਤ ਮਣੀ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2024 ਵਿੱਚ: ਅਮਰੀਕ ਮਾਇਕਲ
ਕਾਲਾ ਸੰਘਿਆਂ 18 ਦਸੰਬਰ ( ਮਨਜੀਤ ਮਾਨ ) “ਮੇਰੇ ਰਾਂਝੇ ਦੇ ਪ੍ਰਿੰਸੀਪਲ ਜੀ 2024 ਜੋ ਕਿ 1 ਜਨਵਰੀ ਰਾਤ 8 ਵਜੇ ਤੋਂ 9ਵਜੇ ਤੱਕ ਦੂਰਦਰਸ਼ਨ ਜਲੰਧਰ ਡੀ ਡੀ ਪੰਜਾਬੀ ਤੇ ਪ੍ਰਸਾਰਿਤ ਹੋ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਨਾਮਵਰ ਗਾਇਕ ਰਣਜੀਤ ਮਣੀ ਆਪਣਾ ਨਵਾਂ ਗੀਤ ” ਵਾਹ ਪੰਜਾਬੀ ਸ਼ੇਰਾਂ” ਤੁਸੀਂ ਦੇਖ ਤੇ ਸੁਣ ਸਕੋਗੇ। ਪ੍ਰੋਗਰਾਮ ਦੇ ਨਿਰਦੇਸ਼ਕ ਅਮਰੀਕ ਮਾਇਕਲ ਨੇ ਦਸਿਆ ਕਿ ਰਣਜੀਤ ਮਣੀ ਦੇ ਗੀਤ “ਵਾਹ ਪੰਜਾਬੀ ਸ਼ੇਰਾਂ” ਨੂੰ ਕਲਮਬੱਧ ਕੀਤਾ ਰਣਜੀਤ ਦੀਪੀ ਸਰਕਪੁਰੀਆ ਯੂ ਕੇ ਜਿਹਨਾਂ ਦੇ ਪਹਿਲਾ ਲਿਖੇ ਹੋਏ ਗੀਤ “ਨੱਚਣ ਨੂੰ ਦਿਲ ਕਰਦਾ” “ਉਸਤਾਦ ਜਨਾਬ ਸੁਰਿੰਦਰ ਸ਼ਿੰਦਾ” ” ਮੈਂ ਹਾਂ ਕਿੰਗ ਪੰਜਾਬੀ” “ਮਨਜੀਤ ਪੱਪੂ ” ਤੇ “ਅਸੀਂ ਹਾਂ ਸੱਪ ਖੜੱਪੇ ” ਸੁਖਵਿੰਦਰ ਸੁੱਖੀ ਤੇ ਹੋਰ ਬਹੁਤ ਗੀਤ ਤੁਸੀਂ ਸੁਣ ਚੁੱਕੇ ਹੋ। ਵਾਹ ਪੰਜਾਬੀ ਸ਼ੇਰਾਂ ਗੀਤ ਦੀ ਤਰਜ਼ ਤਿਆਰ ਕੀਤੀ ਗਈ ਸਾਹਿਲ ਚੌਹਾਨ ਵਲੋ। ਸੰਗੀਤ ਮਿਕਸਿੰਗ ਕੀਤੀ ਗਈ ਰਵੀ ਚੌਹਾਨ ਵਲੋਂ। ਸੰਗੀਤ ਨੂੰ ਤਿਆਰ ਕੀਤਾ ਗਿਆ ਹਰਿ ਅਮਿਤ ਵਲੋਂ। ਪ੍ਰੋਗਰਾਮ ਦੇ ਨਿਰਦੇਸ਼ਕ ਅਮਰੀਕ ਮਾਇਕਲ ਨੇ ਕਿਹਾ ਕਿ ਜਿਵੇਂ ਕਿ ਤੁਸੀਂ ਸਾਡੇ ਪਹਿਲਾ ਗੀਤਾਂ ਨੂੰ ਪਿਆਰ ਦਿੱਤਾ ਤੇ ਪਸੰਦ ਕੀਤਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਗਾਇਕ ਰਣਜੀਤ ਮਣੀ ਦੀ ਆਵਾਜ਼ ਵਿੱਚ ਗਾਇਆ ਗੀਤ “ਵਾਹ ਪੰਜਾਬੀ ਸ਼ੇਰਾਂ “ਵੀ ਜ਼ਰੂਰ ਪਸੰਦ ਆਵੇਗਾ। 1 ਜਨਵਰੀ ਸਾਰੇ ਜਣੇ ਦੇਖੋ 8 ਵਜੇ ਤੋਂ 9 ਵਜੇ ਤੱਕ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2024। ਇਸ ਗੀਤ ਨੂੰ ਤੁਸੀਂ ਅਲਗ ਅਲਗ ਸੋਸ਼ਲ ਸਾਈਟਾਂ ਤੇ ਸੁਣੋਗੇ ਤੇ ਅਨੁਰਾਗ ਪ੍ਰੋਡਕਸ਼ਨ ਮਿਊਜ਼ਿਕ ਕੰਪਨੀ ਦੇ ਯੂਟਿਊਬ ਚੈਨਲ ਤੇ ਦੇਖੋਗੇ।

