ਸੰਜੀਵ ਕੌਂਡਲ ਜਲ ਸਪਲਾਈ ਸੈਨੀਟੇਸ਼ਨ ਯੂਨੀਅਨ ਦੇ ਸਰਬਸਮਤੀ ਨਾਲ ਸਕਤੱਰ ਜਨਰਲ ਪੰਜਾਬ ਨਿਯੁਕਤ

ਸੰਜੀਵ ਕੌਂਡਲ ਜਲ ਸਪਲਾਈ ਸੈਨੀਟੇਸ਼ਨ ਯੂਨੀਅਨ ਦੇ ਸਰਬਸਮਤੀ ਨਾਲ ਸਕਤੱਰ ਜਨਰਲ ਪੰਜਾਬ ਨਿਯੁਕਤ

ਕਾਲਾ ਸੰਘਿਆਂ 10 ਦਸੰਬਰ (ਮਨਜੀਤ ਮਾਨ)ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮੇਹਣੀਆਂ ਦੀ ਪ੍ਰਧਾਨਗੀ ਹੇਠ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਸ਼੍ਰੀ ਸੰਜੀਵ ਕੌਂਡਲ ਕਾਲਾ ਸੰਘਿਆਂ ਨੂੰ ਪੰਜਾਬ ਦਾ ਜਰਨਲ ਸਕੱਤਰ ਚੁਣਿਆ ਗਿਆ ਅਤੇ ਰਾਜ ਹੱਸੁ ਬਠਿੰਡਾ ਨੂੰ ਪੰਜਾਬ ਦਾ ਜੁਆਇੰਟ ਸਕੱਤਰ ਚੁਣਿਆ ਗਿਆ ਸੂਬਾ ਪ੍ਰਧਾਨ ਮਹੇਣੀਆ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਪੂਰੀ ਸੂਬਾ ਟੀਮ ਨੂੰ ਯੂਨੀਅਨ ਦੀ ਚੜ੍ਹਦੀਕਲਾ ਲਈ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਲਈ ਤਿਆਰ ਰਹਿਣ ਲਈ ਵੀ ਪ੍ਰੇਰਿਤ ਕੀਤਾ ਇਸ ਮੌਕੇ ਸੰਜੀਵ ਕੌਂਡਲ ਅਤੇ ਰਾਜ ਹੱਸੂ ਨੇ ਯੂਨੀਅਨ ਵਲੋਂ ਦਿੱਤੇ ਅਹੁਦੇ ਨੂੰ ਇਮਾਨਦਾਰੀ ਨਾਲ ਨਿਭਾਉਣ ਲਈ ਵਾਅਦਾ ਕੀਤਾ ਯੂਨੀਅਨ ਵਲੋਂ ਅੱਜ ਫੈਸਲਾ ਕੀਤਾ ਗਿਆ ਕਿ ਆਪਣੀਆਂ ਮੰਗਾਂ ਸਬੰਧੀ ਮਹਿਕਮੇ ਦੇ ਐਚ ਓ ਡੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਜੇਕਰ 17 ਦਸੰਬਰ ਤਕ ਯੂਨੀਅਨ ਨੂੰ ਮੀਟਿੰਗ ਦਾ ਸਮਾਂ ਨਾਂ ਦਿਤਾ ਤਾਂ ਯੂਨੀਅਨ ਵਲੋਂ 18 ਦਸੰਬਰ ਨੂੰ ਮਹਿਕਮੇ ਦੇ ਐਚ ਓ ਡੀ ਦਾ ਮੋਹਾਲੀ ਵਿਖੇ ਘਿਰਾਓ ਕੀਤਾ ਜਾਵੇਗਾ ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚ ਫੀਲਡ ਦੇ ਦਰਜਾ ਤਿੰਨ ਅਤੇ ਚਾਰ ਮੁਲਾਜ਼ਮਾਂ ਨੂੰ ਟਾਈਮ ਸਕੈਲ ਨਾਲ ਤਰਕੀ ਦੇਣਾ , 2011 ਦੀ ਅਨਾਮਲੀ ਦੂਰ ਕਰਨਾ, ਫੀਲਡ ਮੁਲਾਜ਼ਮਾਂ ਦੀ ਪ੍ਰਮੋਸ਼ਨ ਦੇ ਟੈਸਟ ਦੀ ਸ਼ਰਤ ਨੂੰ ਖਤਮ ਕਰਨਾ , ਮਸਟ ਰੋਲ ਅਤੇ ਇਨਲੈਸਟਮੈਂਟ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ, ਫੀਲਡ ਮੁਲਾਜ਼ਮਾਂ ਨੂੰ ਛੁੱਟੀਆਂ ਨਾਂ ਮਿਲਣ ਕਾਰਨ 13 ਵੀਂ ਤਨਖਾਹ ਦੇਣਾ ਆਦਿ ਮੁੱਖ ਮੰਗਾ ਹਨ ਅੱਜ ਦੀ ਮੀਟਿੰਗ ਵਿੱਚ ਮੁਕੇਸ਼ ਕੰਡਾ, ਤੇਜਵੰਤ ਢਿੱਲਵਾਂ,ਰਾਜਪਾਲ ਲਸੋਈ, ਬਿੱਟੂ ਮਲੋਟ, ਜਗਜੀਤ ਮਾਨ, ਗੁਰਦੇਵ ਝਲਕ, ਨਰਿੰਦਰ ਸਿੰਘ, ਅਨਿਲ ਨਾਹਰ, ਕੁਲਵੰਤ ਬਠਿੰਡਾਂ,ਦਰਸ਼ਨ ਸਿੰਘ, ਸੁਖਵੀਰ ਸਿੰਘ, ਦਿਨੇਸ਼ ਕੁਮਾਰ, ਧਰਮਪਲ ਲੋਟ, ਪਾਲ ਸਿੰਘ ਮਾਨਸਾ, ਜਸਵੰਤ ਸਿੰਘ ਆਦਿ ਮੈਂਬਰ ਸ਼ਾਮਿਲ ਹੋਏ।

91 Views