ਬਠਿੰਡਾ ਪੁਲਿਸ ਵੱਲੋਂ ਐ.ਨਕਾ.ਊਂਟਰ, ਮੁਕਾਬਲੇ ‘ਚ ਇੱਕ ਨੌਜਵਾਨ ਜ਼ਖਮੀ, ਲੁੱਟ-ਖੋਹ ਦੀਆਂ ਵਾ.ਰਦਾਤਾਂ ‘ਚ ਸੀ ਸ਼ਾਮਿਲ

*ਬਠਿੰਡਾ ਪੁਲਿਸ ਵੱਲੋਂ ਐ.ਨਕਾ.ਊਂਟਰ, ਮੁਕਾਬਲੇ ‘ਚ ਇੱਕ ਨੌਜਵਾਨ ਜ਼ਖਮੀ, ਲੁੱਟ-ਖੋਹ ਦੀਆਂ ਵਾ.ਰਦਾਤਾਂ ‘ਚ ਸੀ ਸ਼ਾਮਿਲ*
( *ਜਸਵੀਰ ਸਿੱਧੂ* )
ਬਠਿੰਡਾ ਪੁਲਿਸ ਵੱਲੋਂ ਦਿਨ ਚੜ੍ਹਦੇ ਹੀ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਨੌਜਵਾਨ ਦਾ ਐਨਕਾਊਂਟਰ ਕੀਤਾ ਗਿਆ ਹੈ। ਐਨਕਾਊਂਟਰ ਵਿੱਚ ਇੱਕ ਨੌਜਵਾਨ ਜਖਮੀ ਹੋਇਆ ਹੈ, ਜਿਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਨੌਜਵਾਨ ਵੱਲੋਂ ਬੀਤੇ ਦਿਨ ਬਠਿੰਡਾ ਦੇ ਗਰੋਥ ਸੈਂਟਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲਿਸ ਵੱਲੋਂ ਕੱਲ੍ਹ ਤੋਂ ਹੀ ਉਸ ਦੀ ਭਾਲ ਕੀਤੀ ਜਾ ਰਹੀ ਸੀ।
ਨੌਜਵਾਨ ਨੇ ਅੱਜ ਪੁਲਿਸ ਨੂੰ ਦੇਖ ਕੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ। ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਵਿੱਚ ਫਾਇਰਿੰਗ ਕੀਤੀ ਗਈ।
ਲੁਧਿਆਣਾ ‘ਚ ਦੋ ਮੋਟਰਸਾਈਕਲਾਂ ਦੀ ਜ਼ਬਰਦਸਤ ਟੱਕਰ, ਹਾ.ਦਸੇ ‘ਚ 2 ਨੌਜਵਾਨਾਂ ਦੀ ਮੌ.ਤ, ਤੀਸਰਾ ਜ਼ਖਮੀ
ਪੁਲਿਸ ਵੱਲੋਂ ਜਵਾਬੀ ਕਾਰਵਾਈ ‘ਚ ਲੁਟੇਰਾ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਨੌਜਵਾਨ ਕੋਲੋਂ ਮੋਟਰਸਾਈਕਲ ਅਤੇ 12 ਬੋਰ ਦਾ ਦੇਸੀ ਕੱਟਾ ਬਰਾਮਦ ਹੋਇਆ ਹੈ।

63 Views