ਮਜ਼ਦੂਰਾਂ ਦਾ ਕੰਮ ਬਾਰਾਂ ਘੰਟੇ ਕਰਨ ਤੇਪੰਜਾਬ ਸਰਕਾਰ ਦਾ ਹੋਵੇਗਾ ਵਿਰੋਧ*

*ਮਜ਼ਦੂਰਾਂ ਦਾ ਕੰਮ ਬਾਰਾਂ ਘੰਟੇ ਕਰਨ ਤੇਪੰਜਾਬ ਸਰਕਾਰ ਦਾ ਹੋਵੇਗਾ ਵਿਰੋਧ*
*9 ਤੋਂ 11ਦਸੰਬਰ ਤੱਕ ਮੰਤਰੀ ਗੁਰਮੀਤ ਸਿੰਘ ਖੁਡੀਆਂ ਦੇ ਘਰ ਅੱਗੇ ਲੱਗੇ ਗਾ ਧਰਨਾ*
( *ਜਸਵੀਰ ਸਿੱਧੂ)*
ਅੱਜ ਮਜ਼ਦੂਰ ਮੁਕਤੀ ਮੋਰਚੇ ਦੀ ਅਗਵਾਈ ਚ ਪਿੰਡ ਚਾਉਕੇ ਦੇ ਵਿੱਚ ਪਿੰਡ ਦੇ ਗਰੀਬ ਪਰਿਵਾਰਾਂ ਨਾਲ ਗੱਲਬਾਤ ਦੌਰਾਨ ਜਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਰਾਮਪੁਰਾ ਨੇ ਕਿਹਾ ਮਜ਼ਦੂਰਾਂ ਦੀਆਂ 14 ਮੰਗਾਂ ਪੂਰੀਆਂ ਕਰਵਾਉਣ ਦੇ ਨਾਲ ਨਾਲ ਆਪ ਸਰਕਾਰ ਵੱਲੋਂ ਅੱਠ ਘੰਟਿਆਂ ਦੀ ਕੰਮ ਦਿਹਾੜੀ ਨੂੰ ਵਧਾ ਕੇ ਬਾਰਾਂ ਘੰਟੇ ਕਰਨ ਦਾ ਫੈਸਲਾ ਵੀ ਉਸਦੀ ਮਜ਼ਦੂਰ ਦੋਖੀ ਤੇ ਕਾਰਪੋਰੇਟ ਘਰਾਣਿਆਂ ਪੱਖੀ ਖ਼ਸਲਤ ਦਾ ਹੀ ਸਿੱਟਾ ਹੈ। ਉਹਨਾਂ ਆਖਿਆ ਕਿ ਬਦਲਾਅ ਦਾ ਝਾਂਸਾ ਦੇ ਕੇ ਸਤਾ ‘ਚ ਆਈ ਆਪ ਸਰਕਾਰ ਵੀ ਅਕਾਲੀ, ਕਾਗਰਸੀ ਸਰਕਾਰਾਂ ਵਾਂਗ ਹੀ ਮਜ਼ਦੂਰ ਅਤੇ ਲੋਕ ਵਿਰੋਧੀ ਅਤੇ ਜਗੀਰਦਾਰਾਂ, ਸੂਦਖੋਰਾਂ ਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਲਾਗੂ ਕਰ ਰਹੀ ਹੈ ਉਹਨਾਂ ਕਿਹਾ ਮਜਦੂਰਾਂ ਨੂੰ ਰਿਹਾਇਸ਼ੀ ਪਲਾਟ ਦਿਵਾਉਣ, ਮਕਾਨ ਉਸਾਰੀ ਲਈ 5ਲੱਖ ਗਰਾਂਟ ਦਿਵਾਉਣ, ਕਰਜ਼ੇ ਮਾਫ ਕਰਨ, ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ, ਘੱਟੋ ਘੱਟ ਦਿਹਾੜੀ ਸੱਤ ਸੌ ਰੂਪੈ ਕਰਨ,ਮਨਰੇਗਾ ਦਾ ਕੰਮ ਸਾਲ ਭਰ ਰੁਜਗਾਰ ਹਰ ਬਾਲਗ ਮਜਦੂਰ ਨੂੰ ਦੇਣਾ ਯਕੀਨੀ ਬਣਾਉਣ ਅਤੇ ਕੰਮ ਨਾ ਦੇਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਦੇਣ, ਕੰਮ ਦਿਹਾੜੀ ਦੇ ਘੰਟੇ ਵਧਾਉਣ ਵਾਲਾ ਨੋਟੀਫਿਕੇਸ਼ਨ ਤੁਰੰਤ ਰੱਦ ਕਰਨ, ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਦਲਿਤ ਭਾਈਚਾਰੇ ਨੂੰ ਸਸਤੇ ਭਾਅ ਠੇਕੇ ‘ਤੇ ਦੇਣ, ਜ਼ਮੀਨੀ ਹੱਦਬੰਦੀ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਦੀ ਵੰਡ ਬੇਜ਼ਮੀਨੇ ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਚ ਕਰਨ,ਵਿਧਵਾ ਬੁਢਾਪਾ ਅੰਗਹੀਣਾਂ ਨੂੰ 5000/-ਰੂਪੈ ਪ੍ਰਤੀ ਮਹੀਨਾ ਪੈਨਸ਼ਨ ਦੇਣ, ਸਮਾਜਿਕ ਤੇ ਸਰਕਾਰੀ ਜਬਰ ਬੰਦ ਕਰਨ ਆਦਿ ਮੰਗਾਂ ਦੀ ਪੂਰਤੀ ਲਈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਤਿੰਨ ਰੋਜ਼ਾ ਧਰਨਾ ਲਗਾਇਆ ਜਾ ਰਿਹਾ ਉਸ ਵਿਚ ਹੋਰ ਵੀ ਪਿੰਡਾਂ ਤੋਂ ਕਾਮੇ ਵੱਧ ਵੱਧ ਸਿਰਕਤ ਕਰਨਗੇ ਇਸ ਸਮੇਂ ਡੀ ਸੀ ਕੋਟੜਾ ਗੁਰਮੇਲ ਸਿੰਘ, ਜਗਰਾਜ ਸਿੰਘ ਮਿੱਠੂ ਸਿੰਘ ਅਤੇ ਹੋਰ ਵੀ ਆਗੂ ਅਤੇ ਪਿੰਡ ਵਾਸੀ ਹਾਜ਼ਰ ਰਹੇ

72 Views