ਨਵੀਂ ਸਿੱਖਿਆ ਨੀਤੀ ਸੰਬੰਧੀ ਵਿਸ਼ੇਸ਼ ਭਾਸ਼ਣ

ਨਵੀਂ ਸਿੱਖਿਆ ਨੀਤੀ ਸੰਬੰਧੀ ਵਿਸ਼ੇਸ਼ ਭਾਸ਼ਣ

. ਕਾਲਾ ਸੰਘਿਆਂ 28 ਸਤੰਬਰ (ਮਨਜੀਤ ਮਾਨ) ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਿਆ ਕਾਲਾ ਸੰਘਿਆਂ ਵਿਖ਼ੇ ਨਵੀਂ ਸਿੱਖਿਆ ਨੀਤੀ ਸੰਬੰਧੀ ਕਾਮਰੇਡ ਸੁੱਖਵਿੰਦਰ ਸਿੰਘ ਸੇਖੋਂ ( ਜਨਰਲ ਸਕੱਤਰ ਭਾਰਤੀ ਕੌਮਨਿਸਟ ਪਾਰਟੀ, ਮਾਰਕਸਵਾਦੀ ) ਦਾ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ l ਇਸ ਮੌਕੇ ਹੋਏ ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਇੰਜ. ਸੀਤਲ ਸਿੰਘ ਸੰਘਾ ਨੇ ਕੀਤੀ ਜਦਕਿ ਕਾਮਰੇਡ ਚਰਨ ਸਿੰਘ ਸੰਘਾ, ਸ. ਲਹਿੰਬਰ ਸਿੰਘ ਸੰਘਾ, ਸ. ਪਰਮਜੀਤ ਸਿੰਘ ਵੱਸਣ ਸ. ਬਲਬੀਰ ਸਿੰਘ ਪੰਧੇਰ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸਨ l ਆਪਣੇ ਲੈਕਚਰ ਵਿਚ ਕਾਮਰੇਡ ਸੇਖੋਂ ਨੇ ਵਿਸਥਾਰ ਵਿੱਚ ਜਾ ਕੇ ਦਸਿਆ ਕਿ ਇਹ ਭਾਸ਼ਾ ਨੀਤੀ ਨੂੰ ਲਾਗੂ ਕਰਨਾ ਸਰਕਾਰਾਂ ਦੀ ਵੱਡੀ ਭੁੱਲ ਹੋਵੇਗੀ ਕਿਉਂਕਿ ਇਹ ਨੀਤੀ ਕਿਸੇ ਤਰ੍ਹਾਂ ਵੀ ਸਾਡੇ ਦੇਸ਼ ਅਤੇ ਪੰਜਾਬ ਵਾਸਤੇ ਢੁਕਵੀਂ ਨਹੀਂ ਹੈ l ਮੋਦੀ ਸਰਕਾਰ ਇਸ ਭਾਸ਼ਾ ਨੀਤੀ ਰਾਹੀਂ ਇਕ ਭਾਸ਼ਾ, ਇਕ ਦੇਸ਼, ਇੱਕ ਸਭਿਆਚਾਰ ਦੇ ਆਪਣੇ ਫਿਰਕੂ ਅਜੰਡੇ ਵੱਲ ਵਧ ਰਹੀ ਹੈ l ਇਹ ਨੀਤੀ ਸਾਡੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਮਿਟਾਉਣ ਦੀ ਇਕ ਸਾਜ਼ਿਸ਼ ਵੀ ਹੈ ਜਿਸ ਰੋਕਣਾ ਤੇ ਇਸ ਨੀਤੀ ਦਾ ਵਿਰੋਧ ਕਰਨਾ ਬਹੁਤ ਜ਼ਰੂਰੀ ਹੈ l eh ਸਮਾਜ ਨੂੰ ਦੁਬਾਰਾ ਫਿਰ ਪਿੱਛੇ ਲਿਜਾਣ ਵਾਲੀ ਗੱਲ ਹੈ l ਉਨ੍ਹਾਂ ਕਿਹਾ ਕਿ ਇਸ ਭਾਸ਼ਾ ਨੀਤੀ ਤਹਿਤ ਤੰਤਰ ਮੰਤਰ ਅਤੇ ਜੋਤਿਸ਼ ਵਰਗੀਆਂ ਗੁਮਰਾਹਕੁਨ ਪੜਾਹੀਆਂ ਸਲੇਬਸ ਵਿੱਚ ਪੜ੍ਹਾਈਆਂ ਜਾਣਗੀਆਂ ਜੋ ਵਿਗਿਆਨਕ ਵਿਚਾਰਧਾਰਾ ਨੂੰ ਸਿੱਧੀ ਸੱਟ ਮਾਰਨਗੀਆਂ l ਆਪਣੇ ਇਕ ਘੰਟੇ ਦੇ ਲੈਕਚਰ ਵਿੱਚ ਕਾਮਰੇਡ ਸੇਖੋਂ ਨੇ ਪੰਜਾਬ ਦੀ ਸਭਿਆਚਾਰਕ, ਧਾਰਮਿਕ ਤੇ ਇਤਿਹਾਸਿਕ ਪੁਠ ਦੇ ਖਿਲਾਫ਼ ਜਾਣ ਵਾਲੀ ਨੀਤੀ ਦਸਦਿਆਂ ਹਰ ਪੱਧਰ ਤੇ ਇਸ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ l ਸਮਾਗਮ ਨੂੰ ਸੰਬੋਧਨ ਕਰਦਿਆਂ ਇੰਜ. ਸੀਤਲ ਸਿੰਘ ਸੰਘਾ ਨੇ ਇਸ ਨੀਤੀ ਨੂੰ ਮਨੁੱਖੀ ਵਿਕਾਸ ਦੇ ਰਾਹ ਦਾ ਇਕ ਰੋੜਾ ਕਹਿੰਦਿਆਂ ਇਸ ਨੂੰ ਮੁੱਢ ਤੋਂ ਰੱਦ ਕੀਤਾ l ਕਾਮਰੇਡ ਚਰਨ ਸੰਘਾ ਨੇ ਕਿਹਾ ਕਿ ਸਾਨੂੰ ਸਭ ਤੋਂ ਪਹਿਲਾਂ ਆਪਸੀ ਇਕਮੁੱਠਤਾ ਦਾ ਮੁਜ਼ਾਹਰਾ ਕਰਨਾ ਹੋਵੇਗਾ ਤਦ ਹੀ ਅਜਿਹੀਆਂ ਨੀਤੀਆਂ ਦਾ ਵਿਰੋਧ ਕੀਤਾ ਜਾ ਸਕਦਾ ਹੈ l ਅੰਤ ਵਿੱਚ ਕਾਲਜ ਪ੍ਰਿੰਸੀਪਲ ਸ੍ਰੀਮਤੀ ਬਲਜਿੰਦਰ ਕੌਰ ਸਚਦੇਵਾ ਨੇ ਸਭ ਦਾ ਧੰਨਵਾਦ ਕੀਤਾ l ਇਸ ਸਮਾਗਮ ਵਿੱਚ ਸੰਤ ਹੀਰਾ ਦਾਸ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਬਲਜਿੰਦਰ ਕੌਰ ਸੇਖੋਂ ਤੇ ਸਕੂਲ ਦਾ ਸਟਾਫ ਅਤੇ ਕਾਲਜ ਤੇ ਸਕੂਲ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ l ਮੰਚ ਦਾ ਸੰਚਾਲਨ ਸੰਤ ਹੀਰਾ ਦਾਸ ਸਿੱਖਿਆ ਸੰਸਥਾਵਾਂ ਦੇ ਮੇਨੇਜਿੰਗ ਡਾਇਰੈਕਟਰ ਡਾ ਰਾਮ ਮੂਰਤੀ ਨੇ ਕੀਤਾ l

71 Views