ਭਲਕੇ ਡੀ ਡੀ ਪੰਜਾਬੀ ਤੇ ਧਾਰਮਿਕ ਗੀਤ ਬਾਣੀ ਬਾਬੇ ਨਾਨਕ ਦੀ ਨਾਲ ਗਾਇਕਾ ਟੀਨਾ ਸਿੰਘ ਲਗਵਾਏਗੀ ਹਾਜਰੀ ਇਸ ਧਾਰਮਿਕ ਗੀਤ ਨੂੰ ਗੀਤਕਾਰ ਸ਼ਿੰਦਾ ਕਾਲਾ ਸੰਘਿਆ ਨੇ ਕੀਤਾ ਹੈ ਕਲਮਬੱਧ

ਭਲਕੇ ਡੀ ਡੀ ਪੰਜਾਬੀ ਤੇ ਧਾਰਮਿਕ ਗੀਤ ਬਾਣੀ ਬਾਬੇ ਨਾਨਕ ਦੀ ਨਾਲ ਗਾਇਕਾ ਟੀਨਾ ਸਿੰਘ ਲਗਵਾਏਗੀ ਹਾਜਰੀ
ਇਸ ਧਾਰਮਿਕ ਗੀਤ ਨੂੰ ਗੀਤਕਾਰ ਸ਼ਿੰਦਾ ਕਾਲਾ ਸੰਘਿਆ ਨੇ ਕੀਤਾ ਹੈ ਕਲਮਬੱਧ

ਕਾਲਾ ਸੰਘਿਆ 26 ਸਤੰਬਰ (ਮਨਜੀਤ ਮਾਨ): ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਗੀਤ ਬਾਣੀ ਬਾਬੇ ਨਾਨਕ ਦੀ ਜਿਸ ਨੂੰ ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ ਵਿੱਚ ਗਾਇਕਾ ਟੀਨਾ ਸਿੰਘ ਨੇ ਗਾਇਆ ਹੈ ਤੇ ਇਸ ਨੂੰ ਬਹੁਤ ਹੀ ਵਧੀਆ ਢੰਗ ਨਾਲ ਲਿਖਿਆ ਹੈ ਗੀਤਕਾਰ ਸ਼ਿੰਦਾ ਕਾਲਾ ਸੰਘਿਆ ਨੇ ਤੇ ਉਨ੍ਹਾਂ ਵਲੋਂ ਹੀ ਇਸ ਧਾਰਮਿਕ ਗੀਤ ਨੂੰ ਸੋਸ਼ਲ ਸਾਈਟਾਂ ਦੇ ਜਰੀਏ ਵਰਲਡ ਵਾਈਡ ਰਿਲੀਜ ਕੀਤਾ ਗਿਆ ਹੈ।ਬਾਬੇ ਨਾਨਕ ਦੀ ਤਾਂ ਬਾਣੀ, ਪੜ੍ਹ ਪੜ੍ਹ ਲੱਖਾਂ ਤਰੇ ਪ੍ਰਾਣੀ ਇਸ ਧਾਰਮਿਕ ਗੀਤ ਨੂੰ ਕਲਮਬੱਧ ਕਰਨ ਵਾਲੇ ਗੀਤਕਾਰ ਤੇ ਪੇਸ਼ਕਾਰ ਸ਼ਿੰਦਾ ਕਾਲਾ ਸੰਘਿਆ ਨੇ ਦੱਸਿਆ ਕਿ ਭਾਗ ਫਿਲਮ ਪ੍ਰੋਡਕਸ਼ਨ ਅਤੇ ਨਿਰਮਾਤਾ ਸੀਟੂ ਬਾਈ ਦੀ ਪੇਸ਼ਕਸ਼ ਹੇਠ ਚੈਨਲ
ਡੀ ਡੀ ਪੰਜਾਬੀ ਤੇ ਪ੍ਰਸਾਰਿਤ ਹੋਣ ਵਾਲੇ ਹਫਤਾਵਾਰੀ ਪ੍ਰੋਗਰਾਮ ਡਗਾ ਢੋਲ ਤੇ ਵਿੱਚ 28 ਨਵੰਬਰ ਦਿਨ ਮੰਗਲਵਾਰ ਨੂੰ ਰਾਤ 8.00 ਵਜੇ ਤੋਂ 8.30 ਵਜੇ ਤੱਕ ਪ੍ਰਸਾਰਿਤ ਹੋ ਰਹੇ ਪ੍ਰੋਗਰਾਮ ਵਿੱਚ ਧਾਰਮਿਕ ਗੀਤ ਬਾਣੀ ਬਾਬੇ ਨਾਨਕ ਦੀ ਨਾਲ ਪ੍ਰਸਿੱਧ ਗਾਇਕਾ ਟੀਨਾ ਸਿੰਘ ਆਪਣੀ ਹਾਜਰੀ ਲਗਾਵੇਗੀ ਇਨ੍ਹਾਂ ਤੋਂ ਇਲਾਵਾ ਹੋਰ ਵੀ ਪ੍ਰਸਿੱਧ ਕਲਾਕਾਰ ਆਪਣੇ ਧਾਰਮਿਕ ਅਤੇ ਪੰਜਾਬੀ ਸੱਭਿਆਚਾਰਕ ਗੀਤਾਂ ਨਾਲ ਡਗਾ ਢੋਲ ਤੇ ਪ੍ਰੋਗਰਾਮ ਰਾਹੀਂ ਆਪਣੀ ਹਾਜ਼ਰੀ ਲਗਵਾਉਣਗੇ। ਅੱਗੇ ਦੱਸਿਆ ਕਿ ਬਹੁਤ ਹੀ ਸਤਿਕਾਰਯੋਗ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਅਸ਼ੀਰਵਾਦ ਨਾਲ ਇਸ ਗੀਤ ਦੀ ਵੀਡੀਓ ਦਾ ਫਿਲਮਾਂਕਣ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕੀਤਾ ਗਿਆ ਹੈ ਤੇ ਇਸ ਗੀਤ ਦਾ ਸੰਗੀਤ ਬਲੈਕ ਪੇਨ ਦੀ ਟੀਮ ਵਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ।ਅਡੀਟਰ ਅਤੇ ਨਿਰਦੇਸ਼ਕ ਕੁਲਦੀਪ ਸਿੰਘ ਵਲੋਂ ਵੀਡੀਓਗ੍ਰਾਫੀ ਬਹੁਤ ਵਧੀਆ ਕੀਤੀ ਗਈ ਹੈ ਅਤੇ ਕੈਮਰਾਮੈਨ ਰੋਹਿਤ ਅੰਗੂਰਾਲ ਤੋਂ ਇਲਾਵਾ ਹਰਬੰਸ ਕੌਰ, ਬਲਜੀਤ ਸਿੰਘ ਪੁਰੇਵਾਲ ਅਤੇ ਕਰਨ ਸੰਘਾ ਆਦਿ ਦਾ ਇਸ ਵੀਡੀਓ ਗੀਤ ਨੂੰ ਤਿਆਰ ਕਰਨ ਵਿੱਚ ਪੂਰਨ ਸਹਿਯੋਗ ਹੈ।

262 Views