*ਜੀ.ਜੀ.ਐੱਸ. ਸਕੂਲ ਜੋਗੇਵਾਲਾ ਦੀ ਤਿੰਨ ਰੋਜਾ ਅਥਲੈਟਿਕ ਮੀਟ ਯਾਦਗਾਰੀ ਹੋ ਨਿੱਬੜੀ*
*ਜੀ.ਜੀ.ਐੱਸ. ਸਕੂਲ ਜੋਗੇਵਾਲਾ ਦੀ ਤਿੰਨ ਰੋਜਾ ਅਥਲੈਟਿਕ ਮੀਟ ਯਾਦਗਾਰੀ ਹੋ ਨਿੱਬੜੀ*
ਗੁਰਪ੍ਰੀਤ ਸਿੰਘ(ਤਲਵੰਡੀ ਸਾਬੋ)ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀ.ਸੈਕੰ.ਸਕੂਲ ਜੋਗੇਵਾਲਾ ਦੀ 10ਵੀਂ ਸਲਾਨਾ ਤਿੰਨ ਰੋਜਾ ਅਥਲੈਟਿਕ ਮੀਟ ਦੀ ਸੁਰੂਆਤ ਸ੍ਰੀਮਨ ਸੰਤ ਬਾਬਾ ਦਰਸਨ ਸਿੰਘ ਦਾਦੂ,ਸ੍ਰ.ਕੁਲਵੰਤ ਸਿੰਘ ਸਾਬਕਾ ਵਾਈਸ ਪ੍ਰਿੰਸੀਪਲ ਦੁਆਰਾ ਕੀਤੀ ਗਈ।ਇਸ ਸਮੇਂ ਮੈਨੇਜਿੰਗ ਕਮੇਟੀ ਦੇ ਐੱਮ.ਡੀ.ਸ੍ਰ. ਹਰਪ੍ਰੀਤ ਸਿੰਘ ਬਰਾੜ ਮੌਜੂਦ ਸਨ।ਕੋਆਰਡੀਨੇਟਰ ਜਤਿੰਦਰ ਕੁਮਾਰ ਦੇ ਦੱਸਣ ਮੁਤਾਬਕ ਚਾਰੇ ਹਾਊਸਾਂ ਵਿੱਚ ਇੰਟਰ ਹਾਊਸ ਕੰਪੀਟੀਸ਼ਨ ਦੌਰਾਨ ਸਾਰੀਆਂ ਅਥਲੈਟਿਕ ਅਤੇ ਮੁੱਖ ਖੇਡਾਂ ਕਬੱਡੀ ,ਖੋ-ਖੋ,ਰੱਸਾ ਕੱਸੀ,ਆਦਿ ਖੇਡਾਂ ਕਰਵਾਈਆਂ ਗਈਆਂ।ਖਿਡਾਰੀ ਬੜੀ ਦਿਲਚਸਪੀ,ਸਿੱਦਤ ਅਤੇ ਬੜੇ ਜੋਸ ਨਾਲ ਖੇਡੇ।ਅਥਲੈਟਿਕ ਖੇਡਾਂ ਦੌਰਾਨ ਗੁਰਪ੍ਰੀਤ ਸਿੰਘ ਡੀ.ਪੀ.ਅਤੇ ਮੈਡਮ ਮਲਕੀਤ ਕੌਰ ਰੈਫਰੀ,ਸਕੋਰਰ ਮੈਡਮ ਗੁਰਪ੍ਰੀਤ ਕੌਰ ਤੇ ਵੀਰਪਾਲ ਕੌਰ,ਟਾਈਮ ਕੀਪਰ ਸ੍ਰ.ਜਸਕਰਨ ਸਿੰਘ, ਫਸਟ ਏਡ ਗੁਰਸੇਵਕ ਸਿੰਘ ,ਕੁਮੈਂਟਰੀ ਕੋਆਰਡੀਨੇਟਰ ਜਤਿੰਦਰ ਕੁਮਾਰ,ਸਟੇਜ ਸਕੱਤਰ ਲਈ ਬਸੰਤ ਸਿੰਘ ਨੇ ਆਪਣੀਆਂ ਬਣਦੀਆਂ ਜਿੰਮੇਵਾਰੀਆਂ ਨਿਭਾਈਆਂ।
ਪਹਿਲੇ ਦਿਨ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਮੁੱਖ ਮਹਿਮਾਨ ਦੇ ਤੌਰ ਤੇ ਸ੍ਰ.ਹਰਬੰਸ ਸਿੰਘ ਚੇਅਰਮੈਨ ਅਤੇ ਸ੍ਰ. ਮੱਖਣ ਸਿੰਘ ਪ੍ਰਿੰਸੀਪਲ ਬਾਬਾ ਅਜੀਤ ਸਿੰਘ ਕੌਨਵੇਟ ਅਕੈਡਮੀ ਗਹਿਰੀ ਬਾਰਾ ਸਿੰਘ, ਤੇ ਸਹੀਦ ਬਾਬਾ ਜੋਰਾਵਰ ਸਿੰਘ ਸਕੂਲ ਜੋਧਪੁਰ ਪਾਖਰ ਅਤੇ ਸ੍ਰ.ਸੁਖਜਿੰਦਰ ਸਿੰਘ ਬਾਘਾ ਉੱਚੇਚੇ ਤੌਰ ਤੇ ਪਹੁੰਚੇ।ਦੂਸਰੇ ਦਿਨ ਖੇਡਾਂ ਦੀ ਸੁਰੂਆਤ ਸ੍ਰ.ਸਮਸ਼ੇਰ ਸਿੰਘ ਸਾਬਕਾ ਇੰਸਪੈਕਟਰ,ਜੋਨਲ ਇੰਚਾਰਜ਼ ਜੀ.ਜੀ.ਐੱਸ.ਸਟੱਡੀ ਸਰਕਲ ਅਤੇ ਏ.ਐੱਸ.ਆਈ.ਸ੍ਰ.ਹਾਕਮ ਸਿੰਘ ਟਰੈਫਿਕ ਸੈੱਲ ਬਠਿੰਡਾ ਨੇ ਕਰਵਾਈ।ਇਸ ਦਿਨ ਈਸਵਰ ਗਰਗ ਸੀਨੀਅਰ ਪੱਤਰਕਾਰ ਅਜੀਤ, ਯੁਗਮਰਗ,ਅਜੀਤ ਸਮਾਚਾਰ ਵਿਸੇਸ ਤੌਰ ਤੇ ਪਹੁੰਚੇ।ਅਖੀਰਲੇ ਦਿਨ ਫਾਇਨਲ ਖੇਡਾਂ ਨੂੰ ਮੁੱਖ ਰੱਖਦਿਆਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਸ੍ਰ.ਇਕਬਾਲ ਸਿੰਘ ਐੱਮ.ਡੀ.,ਕੁਲਵਿੰਦਰ ਸਿੰਘ ਦਫਤਰ ਇੰਚਾਰਜ਼ ਦਸਮੇਸ਼ ਪਿਤਾ ਪਬਲਿਕ ਹਾਈ ਸਕੂਲ ਝੁੰਬਾ,ਅਤੇ ਸ੍ਰ.ਸੁਖਚਰਨ ਸਿੰਘ ਐੱਮ.ਆਈ.ਐੱਸ.ਡੀ.ਓ.ਆਫਿਸ ਬਠਿੰਡਾ ,ਰੇਸਮ ਸਿੰਘ ਪੱਤਰਕਾਰ ਲੋਕ ਭਲਾਈ ਦਾ ਸੁਨੇਹਾ,ਸੁਖਜਿੰਦਰ ਸਿੰਘ ਪਟਵਾਰੀ ਉੱਚੇਚੇ ਤੌਰ ਤੇ ਪਹੁੰਚੇ।ਆਏ ਹੋਏ ਮਹਿਮਾਨਾਂ ਨੂੰ ਸ੍ਰ.ਗੁਰਪ੍ਰੀਤ ਸਿੰਘ ਜੋਗੇਵਾਲਾ ਪ੍ਰਿੰਸੀਪਲ ਨੇ ਜੀ ਆਇਆ ਨੂੰ ਕਿਹਾ।ਤਿੰਨ ਰੋਜਾ ਅਥਲੈਟਿਕ ਮੀਟ ਸਮੁੱਚੇ ਅਧਿਆਪਕ ਸਾਹਿਬਾਨਾਂ, ਵਿਦਿਆਰਥੀਆਂ ਅਤੇ ਸੰਬੰਧਿਤ ਮਾਪਿਆਂ ਦੇ ਸਹਿਯੋਗ ਸਦਕਾ ਅਮਿੱਟ ਯਾਦਾਂ ਛੱਡਦੀ ਸੰਪੰਨ ਹੋਈ।ਅਥਲੈਟਿਕ ਮੀਟ ਦੀ ਸਮਾਪਤੀ ਸਮੇਂ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਜੋਗੇਵਾਲਾ ਐੱਮ.ਡੀ.ਹਰਪ੍ਰੀਤ ਸਿੰਘ ਬਰਾੜ,ਭੀਮ ਸਰਮਾ, ਜਸਕਰਨ ਸਿੰਘ,ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।

