ਨਸ਼ਾ ਤੇ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਖਿਲਾਫ ਪੁਲਿਸ ਸਖ਼ਤ ਕਾਰਵਾਈ ਕਰੇ -ਜਥੇਦਾਰ ਇੰਦਰਜੀਤ ਸਿੰਘ ਜੁਗਨੂੰ
ਨਸ਼ਾ ਤੇ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਖਿਲਾਫ ਪੁਲਿਸ ਸਖ਼ਤ ਕਾਰਵਾਈ ਕਰੇ -ਜਥੇਦਾਰ ਇੰਦਰਜੀਤ ਸਿੰਘ ਜੁਗਨੂੰ
ਨਸ਼ੇ ਦੀ ਭੇਟ ਚੜ੍ਹ ਰਹੀਆਂ ਕੀਮਤੀ ਜਿੰਦਗੀਆ ਨੂੰ ਬਚਾਇਆ ਜਾਵੇ
ਕਾਲਾ ਸੰਘਿਆਂ 25ਨਵੰਬਰ (ਮਨਜੀਤ ਮਾਨ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਸਿਆਸੀ ਸਲਾਹਕਾਰ ਮੈਂਬਰ ਪੀ ਏ ਸੀ ਤੇ ਮੁੱਖ ਬੁਲਾਰੇ ਜਥੇਦਾਰ ਇੰਦਰਜੀਤ ਸਿੰਘ ਜੁਗਨੂੰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਪੂਰਥਲਾ ਦੇ ਆਸਪਾਸ ਦੇ ਪਿੰਡਾਂ ਤੇ ਮੁਹੱਲਿਆਂ ਵਿੱਚ ਸ਼ਰੇਆਮ ਨਸ਼ਾ ਤੇ ਨਜਾਇਜ ਜ਼ਹਿਰੀਲੀ ਸ਼ਰਾਬ ਵਿਕ ਰਹੀ ਹੈਂ ਜਿਸ ਨਾਲ ਸੈਕੜੇ ਨੌਜਵਾਨ ਮੌਤ ਦੇ ਮੂੰਹ ਵਿਚ ਜਾਂ ਚੁੱਕੇ ਹਨ ਤੇ ਕਈ ਪਰਿਵਾਰ ਤਬਾਹ ਹੋ ਚੁੱਕੇ ਹਨ ਪਰ ਪੁਲਿਸ ਦੇ ਦਾਅਵਿਆਂ ਦੇ ਉਲਟ ਮੌਤ ਦੇ ਏ ਸਮੱਗਲਰ ਪਤਾ ਨਹੀ ਕਿਵੇਂ ਏ ਗੋਰਖ ਧੰਦਾ ਚਲਾ ਰਹੇ ਹਨ ਜਥੇਦਾਰ ਜੁਗਨੂੰ ਨੇ ਕਿਹਾ ਕੀ ਗੋਇੰਦਵਾਲ ਸਾਹਿਬ ਰੋਡ ਤੇ ਵਸੇਂ ਕੁਝ ਪਿੰਡਾਂ ਵਿਚ ਸਵੇਰੇ ਨਸ਼ਾ ਲੈਣ ਤੇ ਜ਼ਹਿਰੀਲੀ ਸ਼ਰਾਬ ਲੈਣ ਲਈ ਨੌਜਵਾਨਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ ਤੇ ਨਸ਼ੇ ਨਾਲ ਕਈ ਨੌਜਵਾਨ ਇਸ ਰੋਡ ਤੇ ਬੇਹਾਲ ਤੇ ਬੇ ਸੁਰਤ ਆਮ ਦੇਖੇ ਜਾ ਸਕਦੇ ਹਨ ਜਥੇਦਾਰ ਜੁਗਨੂੰ ਨੇ ਐਸ ਐਸ ਪੀ ਕਪੂਰਥਲਾ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਗੁਪਤ ਤੋਰ ਤੇ ਪੁਲਿਸ ਦੀ ਵਿਸ਼ੇਸ ਟੀਮ ਬਣਾਈ ਜਾਵੇ ਤੇ ਨਸੀਲੇ ਕੈਪਸਲ ਚਿੱਟਾ ਤੇ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਖਿਲਾਫ ਪੁਲਿਸ ਬਿਨਾਂ ਕਿਸੇ ਦੀ ਸਿਫਾਰਸ਼ ਮੰਨਿਆ ਸਖ਼ਤ ਕਾਰਵਾਈ ਕਰੇ ਜਥੇਦਾਰ ਜੁਗਨੂੰ ਨੇ ਕਿਹਾ ਕੀ ਸੋਸ਼ਲ ਮੀਡਿਆ ਤੇ ਨਸ਼ੇ ਨੂੰ ਬੜਾਵਾ ਦੇਣ ਵਾਲੀਆਂ ਪੋਸਟਾਂ ਗੀਤਾ ਤੇ ਇਸ਼ਤਿਹਾਰ ਬਾਜ਼ੀ ਜਿਸ ਨਾਲ ਕਿਸੇ ਵੀ ਵਰਗ ਦਾ ਨੌਜਵਾਨ ਜਾ ਲੋਕ ਗਲਤ ਰਸਤੇ ਪੈਣ ਸਰਕਾਰ ਸਖ਼ਤੀ ਨਾਲ ਰੋਕ ਲਗਾਵੇ । ਓਹਨਾਂ ਨੇ ਕਿਹਾ ਕੇ ਗੰਨ ਕਲਚਰ ਨੂੰ ਬੜਾਵਾ ਦੇਣ ਵਾਲੇ ਗੀਤ ਗਾਉਣ ਵਾਲਿਆ ਤੇ ਵਿਆਹ ਸ਼ਾਦੀਆਂ ਵਿਚ ਐਵੇ ਗੋਲੀਆ ਚਲਾ ਕੇ ਜਾ ਸੋਸ਼ਲ ਮੀਡਿਆ ਤੇ ਧਾਰਮਿਕ ਪ੍ਰੋਗਰਾਮਾਂ ਅਤੇ ਸਥਾਨਾ ਤੇ ਹਥਿਆਰ ਲਹਿਰਾ ਕੇ ਦਹਿਸ਼ਤ ਫਲੈਉਣ ਵਾਲਿਆ ਖਿਲਾਫ ਵੀ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।

