ਰੰਗਲਾ ਪੰਜਾਬ ਬਣਾਉਣ ਲਈ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣ ਦੀ ਜਰੂਰਤ – ਪ੍ਰਦੀਪ ਥਿੰਦ

ਰੰਗਲਾ ਪੰਜਾਬ ਬਣਾਉਣ ਲਈ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣ ਦੀ ਜਰੂਰਤ – ਪ੍ਰਦੀਪ ਥਿੰਦ

ਕਾਲਾ ਸੰਘਿਆਂ 25 ਸਤੰਬਰ (ਮਨਜੀਤ ਮਾਨ)ਅੱਜ ਆਮ ਆਦਮੀ ਪਾਰਟੀ ਦੀ ਮੀਟਿੰਗ ਬਲਾਕ ਪ੍ਰਬੰਧਕ ਪ੍ਰਦੀਪ ਥਿੰਦ ਦੀ ਅਗਵਾਈ ਵਿੱਚ ਪਿੰਡ ਸੰਧੂ ਚੱਠਾ ਵਿਖੇ ਕੀਤੀ ਗਈ ਇਸ ਮੀਟਿੰਗ ਵਿੱਚ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ ਕਾਲਾ ਸੰਘਿਆਂ,ਪਰਮਜੀਤ ਸਿੰਘ ਖਾਲਸਾ ਸੰਧੂ ਚੱਠਾ,ਦਲਵੀਰ ਸਿੰਘ ਰਾਣਾ ਸੁੰਨੜਵਾਲ ,ਗੁਰਮੇਲ ਸਿੰਘ ਸਿੱਧਵਾਂ ਦੋਨਾਂ,ਲਖਵੀਰ ਸਿੰਘ ਗੋਪੀ ਭਾਣੋਲੰਗਾ,ਹਰਜੀਤ ਸਿੰਘ ਅਤੇ ਸੀਨੀਅਰ ਆਗੂ ਸੰਜੀਵ ਕੌਂਡਲ,ਮੇਜਰ ਸਿੰਘ ਸ਼ਾਮਿਲ ਹੋਏ ਇਸ ਮੀਟਿੰਗ ਦਾ ਮੁੱਖ ਅਜੰਡਾ ਪਿੰਡਾਂ ਵਿੱਚ ਜਾ ਕੇ ਡੋਰ ਟੂ ਡੋਰ ਪਾਰਟੀ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਲੋਕਾਂ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਪਾਰਟੀ ਵਲੋਂ ਅੱਜ ਤੱਕ ਜਦੋਂ ਦੀ ਸਰਕਾਰ ਬਣੀ ਸਰਕਾਰ ਵੱਲੋਂ ਹਰੇਕ ਵਰਗ ਨੂੰ 600 ਯੂਨਿਟ ਬਿਜਲੀ ਦੇ ਬਿੱਲ ਮੁਆਫ, 38 ਹਾਜਰ ਦੇ ਕਰੀਬ ਨਵੀਆਂ ਨੌਕਰੀਆਂ ,18 ਹਜਾਰ ਦੇ ਕਰੀਬ ਕੱਚੇ ਕਾਮੇ ਰੈਗੂਲਰ ਕੀਤੇ, 580 ਭ੍ਰਿਸ਼ਟ ਮੁਲਾਜ਼ਮਾਂ ਤੇ ਕੇਸ ਦਰਜ ਕੀਤੇ, ਸ਼ਹੀਦ ਫ਼ੌਜੀ ਤੇ ਪੁਲਿਸ ਮੁਲਾਜ਼ਮ ਦੇ ਪਰਿਵਾਰ ਨੂੰ 1 ਕਰੋੜ ਸਹਾਇਤਾ ਰਾਸ਼ੀ ਦੇਣਾ, 659 ਮੋਹਲਾ ਕਲਿਨਿਕ ਬਣਾਏ, 2600 ਕਰੋੜ ਦਾ ਟਾਟਾ ਸਟੀਲ ਪਲਾਂਟ ਸ਼ੁਰੂ ਕੀਤਾ ਆਦਿ ਕੰਮ ਜੋ ਕਿ ਪਾਰਟੀ ਵਲੋਂ ਕੀਤੇ ਜਾ ਚੁੱਕੇ ਹਨ ਇਸ ਨਾਲ ਹੀ ਪਿੰਡਾਂ ਵਿੱਚ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੀ ਜਾਣਕਾਰੀ ਲੈਣੀ ਅਤੇ ਉਨ੍ਹਾਂ ਮੁਸ਼ਕਿਲਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਉਨ੍ਹਾਂ ਦਾ ਹੱਲ ਕਰਨ ਦਾ ਵਿਸ਼ਵਾਸ਼ ਵੀ ਉਨਾਂ ਨੂੰ ਦੇਣਾ ਹੈ ਅਤੇ ਉਨ੍ਹਾਂ ਮੁਸ਼ਕਿਲਾਂ ਨੂੰ ਸਰਕਾਰ ਨਾਲ ਮਿਲ ਕੇ ਹੱਲ ਕਰਨਾ ਹੈ ਬਲਾਕ ਪ੍ਰਬੰਧਕ ਪ੍ਰਦੀਪ ਥਿੰਦ ਨੇ ਸਾਰੇ ਬਲਾਕ ਪ੍ਰਧਾਨਾਂ ਨੂੰ ਪ੍ਰੇਰਤ ਕੀਤਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਪਿੰਡਾਂ ਵਿੱਚ ਜਾ ਕੇ ਸਾਰੇ ਇਮਾਨਦਾਰ ਤੇ ਚੰਗੇ ਲੋਕਾਂ ਨੂੰ ਪਾਰਟੀ ਦਾ ਹਿੱਸਾ ਬਣਾਓ ਅਤੇ ਪੰਜਾਬ ਦੀ ਤਰਕੀ ਵਿੱਚ ਆਪਣਾ ਯੋਗਦਾਨ ਪਾਓ ਫੇਰ ਹੀ ਸਾਡਾ ਪੰਜਾਬ ਰੰਗਲਾ ਬਣ ਸਕਦਾ ਹੈ।

86 Views