ਸਰਪੰਚ ਰਜਨੀਸ਼ ਗੋਤਮ ਤੇ ਵਿਨੋਦ ਗੋਤਮ ਦੀ ਮਾਤਾ ਸ੍ਰੀਮਤੀ ਆਸ਼ਾ ਰਾਣੀ ਨੂੰ ਸ਼ਰਧਾਂਜਲੀਆਂ

ਸਰਪੰਚ ਰਜਨੀਸ਼ ਗੋਤਮ ਤੇ ਵਿਨੋਦ ਗੋਤਮ ਦੀ ਮਾਤਾ ਸ੍ਰੀਮਤੀ ਆਸ਼ਾ ਰਾਣੀ ਨੂੰ ਸ਼ਰਧਾਂਜਲੀਆਂ

ਸ੍ਰੀਮਤੀ ਆਸ਼ਾ ਰਾਣੀ ਇੱਕ ਤਿਆਗ ਦੀ ਮੂਰਤ ਸਨ —

ਕਾਲਾ ਸੰਘਿਆਂ 7 ਨਵੰਬਰ (ਮਨਜੀਤ ਮਾਨ) ਪਿੰਡ ਚੂਹੜ ਦੇ ਉੱਘੇ ਨੋਜੁਆਨ ਆਗੂ ਸਮਾਜ ਸੇਵਕ ਸਰਪੰਚ ਰਜਨੀਸ਼ ਗੋਤਮ , ਵਿਨੋਦ ਗੋਤਮ, ਰਾਜੇਸ਼ ਗੋਤਮ ਤੇ ਦੀਪਕ ਗੋਤਮ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਆਸ਼ਾ ਰਾਣੀ ਦਾ ਇੱਕ ਸੰਖੇਪ ਜਿਹੀ ਬੀਮਾਰੀ ਪਿੱਛੋਂ ਦਿਹਾਂਤ ਹੋ ਗਿਆ ਸੀ ਜਿਨ੍ਹਾਂ ਨੂੰ ਅੱਜ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਇਸ ਮੌਕੇ ਸਵੇਰੇ ਸ਼੍ਰੀ ਗਰੁੜ ਪ੍ਰਾਣ ਪਾਠ ਦੇ ਭੋਗ ਪਾਏ ਗਏ ਉਪਰੰਤ ਵਿਦਵਾਨ ਪੰਡਿਤਾਂ ਵੱਲੋਂ ਭਗਵਤੀ ਮਾਂ ਦੀ ਕਥਾ ਕੀਤੀ ਗਈ ਇਸ ਮੌਕੇ ਉੱਘੇ ਸਮਾਜ ਸੇਵਕ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਰਸ਼ਨ ਟਾਹਲੀ, ਭੁਵਨੇਸ਼ਵਰ ਕੰਡਾ ਖਾਨਪੁਰ ਢੱਡਾ , ਉੱਘੇ ਸਾਹਿਤਕਾਰ ਤੇ ਪ੍ਰੋਫੈਸਰ ਸ੍ਰੀ ਰਾਮ ਮੂਰਤੀ, ਸੋਨੂੰ ਖੀਵਾ, ਉੱਘੇ ਸਮਾਜ ਸੇਵਕ ਸ੍ਰੀ ਦੀਨਾ ਨਾਥ ਘਈ , ਅਮਰਜੀਤ ਸਿੰਘ ਮਠਾੜੂ ਸਰਪੰਚ ਮੱਲ੍ਹੀਆ ਕਲਾਂ ਨੇ ਮਾਤਾ ਸ੍ਰੀਮਤੀ ਆਸ਼ਾ ਰਾਣੀ ਨੂੰ ਸਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਮਾਤਾ ਆਸ਼ਾ ਰਾਣੀ ਇੱਕ ਤਿਆਗ ਦੀ ਮੂਰਤ ਸਨ ਜਿਨ੍ਹਾਂ ਦੀ ਬੇਵਕਤੀ ਮੌਤ ਹੋ ਜਾਣ ਨਾਲ ਸਮਾਜ ਪਰਿਵਾਰ ਤੇ ਸਮਾਜ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

85 Views