ਬਠਿੰਡਾ ਵਿਖੇ ਐੱਮ ਐੱਸ ਐੱਮ ਈ ਪੀ ਸੀ ਆਈ ਦੀ ਟ੍ਰੇਨਿੰਗ ਮੀਟਿੰਗ*

*ਬਠਿੰਡਾ ਵਿਖੇ ਐੱਮ ਐੱਸ ਐੱਮ ਈ ਪੀ ਸੀ ਆਈ ਦੀ ਟ੍ਰੇਨਿੰਗ ਮੀਟਿੰਗ*

ਬਠਿੰਡਾ ( *ਜਸਵੀਰ ਸਿੱਧੂ* )ਬੀਤੇ ਕੱਲ ਮਿਤੀ :06/11/2023 ਨੂੰ ਐਮ ਐਸ ਐਮ ਈ -ਪੀ ਸੀ ਆਈ ਦੇ ਮਾਨਯੋਗ ਚੇਅਰਮੈਨ (ਪੰਜਾਬ) ਸ੍ਰੀ ਸੰਜੀਵ ਥਾਪਰ ਜੀ ਦੀ ਰਹਿਨੁਮਾਈ ਵਿੱਚ ਕੇਂਦਰ ਸਰਕਾਰ ਦੀਆਂ ਲੋਕਪੱਖੀ ਯੋਜਨਾਵਾਂ ਨੂੰ ਜਨ ਜਨ ਤਕ ਪਹੁੰਚਾਉਣ ਲਈ ਐਮ ਐਸ ਐਮ ਈ – ਪੀ ਸੀ ਆਈ ਦੇ ਸੀਨੀਅਰ ਵਰਕਰ ਆਗੂਆਂ ਨੂੰ ਕੇਂਦਰ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦੀ ਜਾਣਕਾਰੀ ਦੀ ਟ੍ਰੇਨਿੰਗ ਸਬੰਧੀ ਟੀਚਰ ਹੋਮ ਬਠਿੰਡਾ ਵਿਖੇ ਇਕ ਮੀਟਿੰਗ ਕਰਵਾਈ ਗਈ। ਜਿਸ ਵਿਚ ਪੰਜਾਬ ਦੇ ਸਾਰੇ ਸਰਕਲ ਹੈਡ ,ਸਰਕਲ ਡਾਇਰੈਕਟਰ, ਸੀਨੀਅਰ ਡਿਸਟਿਕ ਡਾਇਰੈਕਟ,ਅਤੇ ਡਿਸਟਿਕ ਡਾਇਰੈਕਟਰ ਤੇ ਔਹਦੇਦਾਰ ਸ਼ਾਮਿਲ ਹੋਏ।ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਪਹੁੰਚੇ ਮਾਨਯੋਗ ਸ੍ਰੀ ਵਿਜੇ ਕੁਮਾਰ ਚੌਰਸੀਆ ਜੀ (ਨੈਸ਼ਨਲ ਚੇਅਰਮੈਨ ਐਮ ਐਸ ਐਮ ਈ-ਪੀ ਸੀ ਆਈ) , ਸ੍ਰੀ ਅਨਿਲ ਕੁਮਾਰ ਜੀ( ਚੇਅਰਮੈਨ ਛੱਤੀਸਗੜ੍ਹ), ਸ੍ਰੀ ਆਰਿਫ਼ ਅਹਿਮਦ ਜੀ (ਨੈਸ਼ਨਲ ਵਾਈਸ ਚੇਅਰਮੈਨ, ਦਿੱਲੀ), ਸ੍ਰੀ ਸੁਮੰਤ ਕੁਮਾਰ ਜੀ ( ਚੇਅਰਮੈਨ, ਰਾਜਸਥਾਨ), ਸ੍ਰੀ ਸੁਨੀਲ ਵਰਮਾ ਜੀ (ਚੇਅਰਮੈਨ, ਹਰਿਆਣਾ) ,ਸ੍ਰੀ ਸੰਜੀਵ ਥਾਪਰ ਜੀ( ਚੇਅਰਮੈਨ, ਪੰਜਾਬ), ਸ੍ਰੀ ਹਰਦੀਪ ਸ਼ਰਮਾ ਜੀ( ਵਾਈਸ ਚੇਅਰਮੈਨ ਪੰਜਾਬ), ਸ੍ਰੀ ਸੰਜੀਵ ਬਾਂਸਲ ਜੀ(ਵਾਈਸ ਚੇਅਰਮੈਨ ਪੰਜਾਬ), ਸ੍ਰੀ ਸ਼ਾਮ ਸੁੰਦਰ ਜੀ(ਵਾਈਸ ਚੇਅਰਮੈਨ, ਰਾਜਸਥਾਨ) ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਐਮ ਐਸ ਐਮ ਈ ਦੀ ਇਸ ਮੀਟਿੰਗ ਵਿਚ ਸ੍ਰੀ ਸੰਜੀਵ ਥਾਪਰ ਜੀ ਦੇ ਨਿੱਘੇ ਸੱਦੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਮਹਿਮਾਨਾਂ ਵਿੱਚ ਬਠਿੰਡਾ ਸ਼ਹਿਰ ਦੇ ਮਾਨਯੋਗ ਐਮ ਐਲ ਏ ਸ੍ਰ:ਜਗਰੂਪ ਸਿੰਘ ਜੀ ਗਿੱਲ , ਮਾਨਯੋਗ ਸ੍ਰੀ ਸੁਰੇਸ਼ ਕੁਮਾਰ ਗੋਇਲ ਜੀ , ਚੀਫ਼ ਜੁਡੀਸੀਅਲ ਮੈਜਿਸਟ੍ਰੇਟ ਬਠਿੰਡਾ , ਸ੍ਰ: ਪ੍ਰੀਤਮਹਿੰਦਰ ਸਿੰਘ ਜੀ , ਜੀ ਐਮ ( ਡੀ ਆਈ ਸੀ ਬਠਿੰਡਾ) ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ । ਸਾਰੇ ਸਤਿਕਾਰ ਯੋਗ ਮਹਿਮਾਨਾਂ ਨੂੰ ਸ੍ਰੀ ਸੰਜੀਵ ਥਾਪਰ ਜੀ ਵਲੋਂ ਸਨਮਾਨ ਵਜੋਂ ਫੁੱਲਾਂ ਦੇ ਬੁਕੇ ਭੇਂਟ ਕੀਤੇ ਗਏ ਅਤੇ ਪ੍ਰੋਗਰਾਮ ਵਿੱਚ ਪਹੁੰਚਣ ਤੇ ਹਾਰਦਿਕ ਧਨਵਾਦ ਕੀਤਾ ਗਿਆ।
ਇਸ ਮੀਟਿੰਗ ਵਿੱਚ ਛੱਤੀਸਗੜ੍ਹ ਤੋਂ ਖਾਸ ਤੌਰ ਤੇ ਟਰੇਨਿੰਗ ਦੇਣ ਲਈ ਪਹੁੰਚੇ ਸ੍ਰੀ ਅਨਿਲ ਕੁਮਾਰ ਸ੍ਰੀਵਾਸਤਵ ਜੀ ਅਤੇ ਸ੍ਰੀ ਰੋਹਿਤ ਕੁਮਾਰ ਪੈਰੇ ਜੀ ਵਲੋਂ ਕੇਂਦਰ ਸਰਕਾਰ ਦੀਆਂ ਐਮ ਐਸ ਐਮ ਈ ਦੇ ਅੰਤਰਗਤ ਆਉਣ ਵਾਲੀਆਂ ਸਾਰੀਆਂ ਯੋਜਨਾਵਾਂ ਦੀ ਜਾਣਕਾਰੀ ਅਤੇ ਟ੍ਰੇਨਿੰਗ ਦਿੱਤੀ ਗਈ । ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਤਿਕਾਰ ਯੋਗ ਸ੍ਰੀ ਹਰਦੀਪ ਸ਼ਰਮਾ ਜੀ (ਵਾਈਸ ਚੇਅਰਮੈਨ ਐਮ ਐਸ ਐਮ ਈ – ਪੀ ਸੀ ਆਈ ਪੰਜਾਬ)ਅਤੇ ਉਹਨਾਂ ਦੀ ਸਮੁੱਚੀ ਟੀਮ ਸ੍ਰੀ ਅਸ਼ਵਨੀ ਕੁਮਾਰ ਸ਼ਾਰਦਾ ਜੀ , ( ਸੀਨੀਅਰ ਵਿੱਤ ਸਲਾਹਕਾਰ ਪੰਜਾਬ ), ਸ੍ਰੀ.ਤਿਲਕ ਰਾਜ ਜੈਨ ਜੀ (ਚੈਅਰਮੈਨ ਐਡਮੀਨ ਪੰਜਾਬ)ਸ੍ਰ.ਹਰਭੁਪਿੰਦਰ ਸਿੰਘ ਜੀ(ਸੀਨੀਅਰ ਜਿਲ੍ਹਾ ਡਾਇਰੈਕਟਰ)ਸ੍ਰ: ਦੀਪ ਸਿੰਘ ਜੀ , ਸੁਰਿੰਦਰ ਸਿੰਘ ਜੀ, ਖੁਸ਼ੀ ਜੀ, ਸੁਮਨਦੀਪ ਮਾਨ ਜੀ, ਗੀਤਾਂਜਲੀ ਜੀ, ਗੁਰਪ੍ਰੀਤ ਸਿੰਘ ਜੀ, ਸ੍ਰ: ਦੇਸਰਾਜ ਸਿੰਘ ਜੀ ਅਤੇ ਸਾਰੇ ਸਾਥੀਆਂ ਨੇ ਆਪਣਾ ਸੁਚੱਜਾ ਯੋਗਦਾਨ ਪਾਇਆ ਅਤੇ ਸਟੇਜ ਸਕੱਤਰ ਦੀ ਭੂਮਿਕਾ ਦੀਪ ਸਿੰਘ ਜੀ ਵਲੋਂ ਬਹੁਤ ਵਧੀਆ ਢੰਗ ਨਾਲ ਨਿਭਾਈ ਗਈ।ਇਸ ਤਰ੍ਹਾਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਘਰ ਘਰ ਤੇ ਜਨ ਜਨ ਤਕ ਪਹੁੰਚਾਉਣ ਲਈ ਐਮ ਐਸ ਐਮ ਈ – ਪੀ ਸੀ ਆਈ ਪੰਜਾਬ ਵਲੋਂ ਵਧੀਆ ਕਾਰਗੁਜਾਰੀ ਕੀਤੀ ਗਈ।

165 Views