ਏਅਰਟੈੱਲ ਕੰਪਨੀ ਦੇ ਮੁਲਾਜ਼ਮ ਨਾਲ ਆਨਲਾਈਨ ਚਾਲੀ ਹਜਾਰ ਰੁਪਏ ਦੀ ਵੱਜੀ ਠੱਗੀ
ਏਅਰਟੈੱਲ ਕੰਪਨੀ ਦੇ ਮੁਲਾਜ਼ਮ ਨਾਲ ਆਨਲਾਈਨ ਚਾਲੀ ਹਜਾਰ ਰੁਪਏ ਦੀ ਵੱਜੀ ਠੱਗੀ
ਕਾਲਾ ਸੰਘਿਆਂ 31 ਅਕਤੂਬਰ(ਮਨਜੀਤ ਮਾਨ) ਅੱਜ ਕੱਲ੍ਹ ਕੰਪਿਊਟਰ ਯੁੱਗ ਦੇ ਅੰਦਰ ਲੋਕਾਂ ਨਾਲ ਆਨਲਾਈਨ ਠੱਗੀਆਂ ਧੜਾਧੜ ਵੱਜ ਰਹੀਆ ਹਨ ਨਿੱਤ ਹੀ ਲੋਕ ਸ਼ਾਤਰ ਚੋਰਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਇਸੇ ਤਰਾ ਹਲਕਾ ਨਕੋਦਰ ਦੇ ਪ੍ਰਸਿੱਧ ਪਿੰਡ ਉੱਗੀ ਦੇ ਇੱਕ ਨੌਜਵਾਨ ਨਾਲ ਆਨਲਾਈਨ 40 ਹਜਾਰ ਰੁਪਏ ਦੀ ਠੱਗੀ ਵੱਜਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪੀੜਤ ਜੌਨੀ ਕਾਲੜਾ ਪੁੱਤਰ ਮਦਨ ਲਾਲ ਕਾਲੜਾ ਨੇ ਦੱਸਿਆ ਕਿ ਏਅਰਟੈੱਲ ਕੰਪਨੀ ਵਿੱਚ ਏਅਰਟੈੱਲ ਡਿਸ਼ ਰੀਚਾਰਜ ਕਰਨ ਦਾ ਕੰਮ ਕਰਦਾ ਹਾ। ਕੁਝ ਦਿਨ ਪਹਿਲਾ ਏਅਰਟੈੱਲ ਡਿਸ਼ ਦਾ ਰੀਚਾਰਜ ਗਲਤ ਹੋ ਗਿਆ ਸੀ ਜਿਸ ਦੀ ਮੈ ਏਅਰਟੈੱਲ ਕੰਪਨੀ ਕੰਪਲੇਟ ਪਾਈ ਸੀ। ਮੈਨੂੰ ਸ਼ਾਤਰ ਚੋਰਾਂ ਨੇ ਫੋਨ ਕੀਤਾ ਕਿ ਏਅਰਟੈੱਲ ਡਿਸ਼ ਦੇ ਪੈਸੇ ਵਾਪਸ ਆਉਣੇ ਹਨ ਤੁਸੀ ਏਅਰਟੈੱਲ ਥੈਕਸ ਐਪ ਡਾਊਨਲੋਡ ਕਰ ਲਵੋ ਥੋੜੇ ਸਮੇਂ ਬਾਅਦ ਫੋਨ ਆਇਆ ਕਿ ਇਹ ਨਹੀ ਇੱਕ ਹੋਰ ਐਪ ਡਾਊਨਲੋਡ ਕਰੋ ਤੁਹਾਡਾ ਰੀਚਾਰਜ ਦੇ ਪੈਸੇ ਤੁਰੰਤ ਵਾਪਸ ਆ ਜਾਣਗੇ। ਜਦ ਹੀ ਐਪ ਡਾਊਨਲੋਡ ਕੀਤੀ ਤਾਂ ਮੇਰੇ ਚਾਲੀ ਹਜਾਰ ਰੁਪਏ ਖਾਤੇ ਵਿੱਚੋ ਕੱਟੇ ਗਏ। ਅੱਜ ਕੱਲ ਇਸ ਤਰ੍ਹਾਂ ਦੀਆ ਠੱਗੀਆਂ ਦਿਨੋ ਦਿਨ ਵੱਧ ਰਹੀਆ ਹਨ।ਸਾਈਬਰ ਕ੍ਰਾਈਮ ਇਸ ਤਰਾ ਦੀਆ ਠੱਗੀਆਂ ਰੋਕਣ ਵਿੱਚ ਕਾਫੀ ਪਿੱਛੇ ਨਜਰ ਆ ਰਿਹਾ ਹੈ।

