ਬਠਿੰਡਾ ਦੇ ਪ੍ਰਸਿੱਧ ਕੁਲਚਿਆਂ ਵਾਲੇ ਦੁਕਾਨਦਾਰ ਦੇ ਮਾਰੀਆਂ ਗੋਲ਼ੀਆਂ, ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ*

*ਬਠਿੰਡਾ ਦੇ ਪ੍ਰਸਿੱਧ ਕੁਲਚਿਆਂ ਵਾਲੇ ਦੁਕਾਨਦਾਰ ਦੇ ਮਾਰੀਆਂ ਗੋਲ਼ੀਆਂ, ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ*

ਬਠਿੰਡਾ ( *ਜਸਵੀਰ ਸਿੱਧੂ)*: ਮੋਟਰਸਾਈਕਲ ਸਵਾਰ ਕੁਝ ਬਦਮਾਸ਼ਾਂ ਨੇ ਸ਼ਹਿਰ ਦੇ ਪ੍ਰਸਿੱਧ ਕੁਲਚਿਆਂ ਵਾਲੇ ਦੁਕਾਨਦਾਰ ਨੂੰ ਗੋਲ਼ੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਘਟਨਾ ਤੋਂ ਬਾਅਦ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਲ ਰੋਡ ‘ਤੇ ਹਰਮਨ ਕੁਲਚੇ ਦੀ ਦੁਕਾਨ ਕਰਨ ਵਾਲੇ ਹਰਜਿੰਦਰ ਸਿੰਘ ਜੌਹਲ ਉਰਫ਼ ਮੇਲਾ ਦੇ ਮੋਟਰਸਾਈਕਲ ਸਵਾਰਾਂ ਨੇ ਪੰਜ ਗੋਲ਼ੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਉਸਦੇ ਦੋ ਗੋਲ਼ੀਆਂ ਲੱਗਣ ਦੀ ਸੂਚਨਾ ਹੈ।
ਸ਼ਰ੍ਹੇਆਮ ਗੋਲ਼ੀਆਂ ਚਲਾਏ ਜਾਣ ਕਾਰਨ ਬਠਿੰਡਾ ’ਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ।
ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਜ਼ਖ਼ਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ। ਕਥਿਤ ਦੋਸ਼ੀ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਸਨ ਅਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫ਼ਰਾਰ ਹੋ ਗਏ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਘਟਨਾ ਸਥਾਨ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।

50 Views