ਲੈਬੋਟਰੀ ਐਸੋਸੀਏਸ਼ਨ ਤੇ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਵੱਲੋਂ ਖੂਨ ਦਾਨ ਕੈਂਪ 29 ਨੂੰ

ਲੈਬੋਟਰੀ ਐਸੋਸੀਏਸ਼ਨ ਤੇ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਵੱਲੋਂ ਖੂਨ ਦਾਨ ਕੈਂਪ 29 ਨੂੰ

ਕਾਲਾ ਸੰਘਿਆਂ 26 ਅਕਤੂਬਰ (ਮਨਜੀਤ ਮਾਨ)

ਮਨੁੱਖਤਾ ਦੀ ਸੇਵਾ ਹਿੱਤ ਖ਼ੂਨ ਦੇ ਲੋੜਵੰਦਾਂ ਮਰੀਜ਼ਾਂ ਲਈ ਵਿਸ਼ਾਲ ਖੂਨਦਾਨ ਕੈਂਪ ਲੈਬੋਟਰੀ ਐਸੋਸੀਏਸ਼ਨ ਵੱਲੋਂ 29 ਅਕਤੂਬਰ ਦਿਨ ਸ਼ਨੀਵਾਰ ਨੂੰ ਕਪੂਰਥਲਾ ਵਿਖੇ ਲਗਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੈਬੋਟਰੀ ਐਸੋਸੀਏਸ਼ਨ “ਜੈ ਮਿਲਾਪ” ਰਜਿ: ਪੰਜਾਬ ਦੇ ਬਲਾਕ ਪ੍ਰਧਾਨ ਗੁਰਿੰਦਰ ਸਿੰਘ ਜੱਸਲ ਅਤੇ ਸੀਨੀਅਰ ਆਗੂ ਅੰਕਿਤ ਯਾਦਵ ਨੇ ਕੈਂਪ ਲਈ ਐਸ ਐਮ ਓ ਕਪੂਰਥਲਾ ਡਾ ਸੰਦੀਪ ਧਵਨ ਨੂੰ ਸੱਦਾ ਪੱਤਰ ਦੇਣ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੈ ਮਿਲਾਪ ਐਸੋਸੀਏਸ਼ਨ ਸਮੇਂ ਸਮੇਂ ਤੇ ਬਲੱਡ ਸ਼ੂਗਰ ਚੈੱਕਅੱਪ ਕੈਂਪ, ਅਤੇ ਹੋਰ ਖ਼ੂਨ ਦੇ ਟੈਸਟਾਂ ਦੇ ਕੈਂਪ ਸਮੇਂ ਸਮੇਂ ਤੇ ਲਗਾਉਂਦੀ ਹੈ ਅਤੇ ਇਸ ਵਾਰ ਸਾਡੀ ਐਸੋਸੀਏਸ਼ਨ ਅਤੇ ਬਾਬਾ ਸ੍ਰੀ ਚੰਦ ਨਿਸ਼ਕਾਮ ਸੇਵਾ ਸੁਸਾਇਟੀ ਰਜਿ: ਵੱਲੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਅਤੇ ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਵਿਸ਼ਾਲ ਖੂਨਦਾਨ ਕੈਂਪ 29 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਕਾਦੂਪੁਰ ਰੋਡ ਨੇੜੇ ਯੁਵਰਾਜ ਗੈਰੇਜ ਕਪੂਰਥਲਾ ਵਿਖੇ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਮੌਕੇ ਸਿਵਲ ਹਸਪਤਾਲ ਕਪੂਰਥਲਾ ਦੀ ਬਲੱਡ ਬੈਂਕ ਦੀ ਟੀਮ, ਸਿਹਤ ਵਿਭਾਗ ਦੇ ਹੋਰ ਮੁਲਾਜ਼ਮ ਅਤੇ ਲੈਬੋਟਰੀ ਐਸੋਸੀਏਸ਼ਨ ਜੈ ਮਿਲਾਪ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਰਹਿਣਗੇ।

167 Views