ਬਾਲੀ ਦੀ ਪ੍ਰੇਰਨਾ ਨਾਲ ਨੋਜਵਾਨਾਂ ਨੇ ਕੀਤਾ ਦੁਸਹਿਰੇ ਨੂੰ ਸਮਰਪਿਤ ਖ਼ੂਨਦਾਨ।
*ਬਾਲੀ ਦੀ ਪ੍ਰੇਰਨਾ ਨਾਲ ਨੋਜਵਾਨਾਂ ਨੇ ਕੀਤਾ ਦੁਸਹਿਰੇ ਨੂੰ ਸਮਰਪਿਤ ਖ਼ੂਨਦਾਨ।
*
——————————————————–
*ਸਦਾਨੰਦ ਸਾਬੀ-* ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦੇ ਪਵਿੱਤਰ ਤਿਉਹਾਰ ਨੂੰ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਮਨਾਉਂਦਾ ਹੈ। ਡਾ. ਅੰਬੇਡਕਰ ਫਾਊਂਡੇਸ਼ਨ ਸਮਾਜਿਕ ਨਿਆਂ ਤੇ ਅਧਿਕਾਰਤ ਮੰਤਰਾਲਾ ਭਾਰਤ ਸਰਕਾਰ ਦੇ ਮੈਂਬਰ ਮਨਜੀਤ ਬਾਲੀ ਪੰਜਾਬ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਅਤੇ ਮੈਂਬਰ ਪ੍ਰਦੇਸ਼ ਕਾਰਜਕਾਰਨੀ ਭਾਰਤੀਯ ਜਨਤਾ ਪਾਰਟੀ ਪੰਜਾਬ ਨੇ ਇਸ ਤਿਉਹਾਰ ਦੀ ਸਾਰਥਿਕਤਾ ਨੂੰ ਵਧਾਉਂਦੇ ਹੋਏ ਨਿੱਘਰ ਉਪਰਾਲਾ ਕੀਤਾ ਅਤੇ ਸਮਾਜ ਭਲਾਈ ਵੱਲ ਇੱਕ ਪੁਲਾਂਘ ਹੋਰ ਪੁੱਟਦੇ ਹੋਏ ਦੁਸਹਿਰੇ ਨੂੰ ਸਮਰਪਿਤ ਕੁੱਛ ਨੋਜਵਾਨਾਂ ਕੋਲੋਂ ਖ਼ੂਨਦਾਨ ਕਰਵਾਇਆ। ਬਾਲੀ ਅੱਜ ਰਾਮਾਂਮੰਡੀ ਸਥਿਤ ਸਥਾਨਿਕ ਨਿੱਜੀ ਹਸਪਤਾਲ ਵਿੱਚ ਨੋਜਵਾਨਾਂ ਸਮੇਤ ਪੁੱਜੇ ਅਤੇ ਉੱਥੇ ਉਨ੍ਹਾਂ ਨੇ ਖ਼ੂਨਦਾਨ ਕੀਤਾ। ਬਾਲੀ ਦੇ ਇਸ ਉਪਰਾਲੇ ਦੀ ਚੌਤਰਫਾ ਸ਼ਲਾਘਾ ਹੋ ਰਹੀ ਹੈ।
107 Views

