ਸੜਕ ਬਣਾਉਣ ਦਾ ਕੀਤਾ ਉਦਘਾਟਨ
ਸੜਕ ਬਣਾਉਣ ਦਾ ਕੀਤਾ ਉਦਘਾਟਨ
ਤਲਵੰਡੀ ਸਾਬੋ(ਗੁਰਪ੍ਰੀਤ ਜੋਗੇਵਾਲਾ)ਹਲਕਾ ਬਠਿੰਡਾ ਸ਼ਹਿਰੀ ਤੋਂ ‘ਆਪ’ ਵਿਧਾਇਕ ਸਰਦਾਰ ਜਗਰੂਪ ਸਿੰਘ ਗਿੱਲ ਵੱਲੋਂ ਪੁੱਡਾ ਇਨਕਲੇਵ ਡੱਬਵਾਲੀ ਰੋਡ ਬਠਿੰਡਾ ਵਿਖੇ ਸਾਰੀਆਂ ਕਾਲੋਨੀ ਦੀਆਂ ਸੜਕਾਂ ਬਣਾਉਣ ਦਾ ਉਦਘਾਟਨ ਕੀਤਾ, ਜਿਸ ਉੱਖਰ 30 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਇਸ ਮੌਕੇ ਆਖਿਆ ਕਿ ‘ਆਪ’ ਸਰਕਾਰ ਸ਼ਹਿਰ ਦੇ ਵਿਕਾਸ ਲਈ ਤਤਪਰ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ‘ਆਪ’ ਸਰਕਾਰ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੰਮ ਕਰ ਰਹੀ ਹੈ। ਮਾਨ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹੀ ਹਨ ਜਿਹੜੇ ਹਰ ਵਿਅਕਤੀ ਦੀ ਪਹੁੰਚ ਵਿਚ ਹਨ।ਇਸ ਮੌਕੇ ਵਾਰਡ ਨੰਬਰ 2 ਤੋਂ ਕੌਂਸਲਰ ਐਡਵੋਕੇਟ ਸੁਖਦੀਪ ਸਿੰਘ ਢਿਲੋਂ, ਜਗਦੀਸ਼ ਸਿੰਘ ਵੜੈਚ, ਮੀਡੀਆ ਇੰਚਾਰਜ ਸੁਖਵੀਰ ਬਰਾੜ , ਆਰਕੇ ਪਟੇਲਐਸ ਰਵਿੰਦਰ ਸਿੰਘ ਸਿੱਧੂ, ਪਰਨੂਰ ਸਿੰਘ, ਕ੍ਰਿਸ਼ਨ ਕੁਮਾਰ, ਪੇ੍ਮ ਕੁਮਾਰ ਐਸ ਕਮਲਜੀਤ ਸਿੰਘ ਰੋਮਾਣਾ, ਜੁਗਰਾਜ ਸਿੰਘ ਐੱਸ, ਸੁਖਮਿੰਦਰ ਸਿੰਘ ਜੱਗੀ ਜਰਨੈਲ ਸਿੰਘ ਆਦਿ ਹਾਜ਼ਰ ਰਹੇ।
175 Views

