ਪ੍ਰਗਟ ਦਿਵਸ ਦੇ ਸਬੰਧ ਵਿੱਚ ਸੰਗੋਜਲਾ ਦੇ ਗ੍ਰਹਿ ਅਜੀਤ ਨਗਰ ਵਿਖੇ ਭਰਭਾਤ ਫੇਰੀ ਆਈ

ਪ੍ਰਗਟ ਦਿਵਸ ਦੇ ਸਬੰਧ ਵਿੱਚ ਸੰਗੋਜਲਾ ਦੇ ਗ੍ਰਹਿ ਅਜੀਤ ਨਗਰ ਵਿਖੇ ਭਰਭਾਤ ਫੇਰੀ ਆਈ
ਕਪੂਰਥਲਾ, 18 ਅਕਤੂਬਰ ( ਪ੍ਰੀਤ ਸੰਗੋਜਲਾ ) ਕਪੂਰਥਲਾ ਦੇ ਮੁਹੱਲਾ ਅਜੀਤ ਨਗਰ ਤੇ ਚੂਹੜ ਵਾਲ ਦੇ ਵਾਲਮੀਕਿ ਮੰਦਰ ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਰਭਾਤ ਫੇਰੀਆ ਸ਼ੁਰੂ ਹਨ। ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੇ ਗ੍ਰਹਿ ਵਿਖੇ ਪ੍ਰਮਾਤਮਾ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਭਰਭਾਤ ਫੇਰੀ ਆਈ। ਸਮੂਹ ਸੰਗਤ ਦਾ ਘਰ ਆਉਣ ਤੇ ਦਿਲੋਂ ਸਵਾਗਤ ਕੀਤਾ ਗਿਆ। ਤੇ ਫੁਲਾਂ ਦੀ ਵਰਖਾ ਕੀਤੀ ਗਈ। ਮੰਦਰ ਦੇ ਮੁੱਖ ਸੇਵਾਦਾਰ ਬਾਬਾ ਕੁਲਦੀਪ ਰਾਏ ਜੀ ਦੀ ਰਹਿਨੁਮਾਈ ਹੇਠ ਸੰਤਸੰਗ ਕੀਤਾ ਗਿਆ। ਪੱਤਰਕਾਰਾ ਨੂੰ ਦੱਸਦੇ ਹੋਏ ਬਾਬਾ ਕੁਲਦੀਪ ਰਾਏ ਜੀ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਮਾਤਮਾ ਵਾਲਮੀਕਿ ਜੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਮਿਤੀ 28 ਅਕਤੂਬਰ ਨੂੰ ਪਾਵਨ ਸ੍ਰੀ ਜੋਗਵਿਸ਼ਟ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਮਹਾਨ ਸੰਤਸੰਗ ਵੀ ਕਰਵਾਏ ਜਾਣਗੇ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਮਾਤਮਾ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਤੱਕ ਭਰਭਾਤ ਫੇਰੀਆ ਵਾਲਮੀਕਿ ਮੰਦਰ ਤੋਂ ਸ਼ੁਰੂ ਹੋ ਕਿ ਮੁਹੱਲਾ ਅਜੀਤ ਨਗਰ ਤੇ ਚੂਹੜ ਵਾਲ ਅਤੇ ਨਜ਼ਦੀਕ ਪਿੰਡ ਵਿੱਚ ਵੀ ਭਰਭਾਤ ਹੁੰਦੇ ਹੋਏ,ਵਾਲਮੀਕਿ ਮੰਦਰ ਵਿਖੇ ਸਮਾਪਤ ਹੁੰਦੀਆਂ ਹਨ। ਆਈ ਹੋਈ ਸੰਗਤ ਨੂੰ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਅਤੇ ਮਨਜੀਤ ਸਿੰਘ ਸੰਗੋਜਲਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ।ਬਾਬਾ ਕੁਲਦੀਪ ਰਾਏ ਜੀ ਨੇ ਦੱਸਿਆ ਅਜੀਤ ਨਗਰ ਵਿਖੇ ਅਮਰਜੀਤ ਬਿੱਟੂ ਦੀ ਕਰਿਆਨੇ ਦੀ ਦੁਕਾਨ ਤੇ ਭਰਭਾਤ ਫੇਰੀ ਜਿਸ ਨੇ ਵੀ ਆਪਣੇ ਘਰ ਲੈਕੇ ਜਾਣੀ ਹੈ।ਉਹ ਆਪਣਾ ਨਾਮ ਲਿਖਵਾ ਸਕਦੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬੰਸ ਸਿੰਘ, ਅਮਰਜੀਤ ਬਿੱਟੂ,ਪ੍ਰਗਟ ਲੋਟੀਆ, ਕਰਨ ਲੋਟੀਆ,, ਜੀਤੀ,ਕਰਨਵੀਰ ਸਿੰਘ,ਜੱਸ, ਰੁਪਿੰਦਰ,ਰਣਜੀਤ ਸਿੰਘ ਟੋਹਰੀ,ਸਾਬੀ ਢੋਲੀ ,ਕੰਨੂ ਆਦਿ ਹਾਜ਼ਰ ਸਨ।

68 Views