ਸ੍ਰੀ ਅਕਾਲ ਤਖਤ ਸਾਹਿਬ ਨੇ ਸਮੁੰਦਰ ਕਿਨਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਜਾ ਕੇ ਅਨੰਦ ਕਾਰਜ ਕਰਨ ‘ ਤੇ ਲਾਈ ਰੋਕ

ਸ੍ਰੀ ਅਕਾਲ ਤਖਤ ਸਾਹਿਬ ਨੇ ਸਮੁੰਦਰ ਕਿਨਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਜਾ ਕੇ ਅਨੰਦ ਕਾਰਜ ਕਰਨ ‘ ਤੇ ਲਾਈ ਰੋਕ
ਬਠਿੰਡਾ(ਜਸਵੀਰ ਸਿੱਧੂ)ਅੰਮ੍ਰਿਤਸਰ ਸਾਹਿਬ ,,ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਮੀਟਿੰਗ ਵਿੱਚ ਅਹਿਮ ਫੈਸਲਾ ਲੈਂਦਿਆਂ ਡੇਸਟੀਨੇਸ਼ਨ ਮੈਰਿਜ ‘ ਤੇ ਅਨੰਦ ਕਾਰਜ ( ਵਿਆਹ ) ਕਰਨ ‘ ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ ।ਮੀਟਿੰਗ ਵਿੱਚ ਕਿਹਾ ਕਿ ਇਹ ਸਿੱਖ ਮਰਿਆਦਾ ਦੇ ਖਿਲਾਫ ਹੈ । ਹੁਣ ਕੋਈ ਵੀ ਵਿਅਕਤੀ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦਾ ਵਿਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਕਿਸੇ ਬੀਚ ਜਾਂ ਕਿਸੇ ਹੋਰ ਵਿਆਹ ਵਾਲੀ ਥਾਂ ‘ ਤੇ ਨਹੀਂ ਲਜਾ ਸਕੇਗਾ । ਜਦੋਂ ਕਿ ਮੈਰਿਜ ਪੈਲੇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਣ ਅਤੇ ਉੱਥੇ ਆਨੰਦ ਕਾਰਜ ਕਰਨ ’ ਤੇ ਪਹਿਲਾਂ ਹੀ ਪਾਬੰਦੀ ਹੈ ।ਇਸ ਸਬੰਧੀ ਵੱਖ – ਵੱਖ ਸ਼ਿਕਾਇਤਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਕਈ ਸੰਪਰਦਾਇਕ ਮੁੱਦਿਆਂ ਤੋਂ ਇਲਾਵਾ ਵਿਵਾਦਤ ਮਾਮਲਿਆਂ ‘ ਤੇ ਵੀ ਅਹਿਮ ਫੈਸਲੇ ਲਏ ਗਏ । ਇਸ ਵਿੱਚ ਗੁਰਦੁਆਰਾ ਕਲਗੀਧਰ ਸਾਹਿਬ , ਕੈਨਾਲ ਕਲੋਨੀ , ਮੁਲਤਾਨੀਆਂ ਰੋਡ , ਬਠਿੰਡਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦੋ ਲੜਕੀਆਂ ਦਾ ਸਮਲਿੰਗੀ ਵਿਆਹ ਸ਼ਾਮਲ ਹੈ ।

61 Views