ਬਲਾਕ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਲ੍ਹੇਰ ਖਾਨ ਪੁਰ ਦੇ ਖਿਡਾਰੀਆਂ ਨੇ ਖੇਡਾਂ ਵਿੱਚ ਮਾਰੀਆਂ ਮੱਲਾਂ

ਬਲਾਕ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਲ੍ਹੇਰ ਖਾਨ ਪੁਰ ਦੇ ਖਿਡਾਰੀਆਂ ਨੇ ਖੇਡਾਂ ਵਿੱਚ ਮਾਰੀਆਂ ਮੱਲਾਂ

ਵਿਦਿਆਰਥੀਆਂ ਨੇ 24 ਮੈਡਲ ਤੇ ਇੱਕ ਟਰਾਫ਼ੀ ਜਿੱਤ ਕੇ ਕਰਵਾਈ ਬੱਲੇ ਬੱਲੇ

ਕਾਲਾ ਸੰਘਿਆਂ 15 ਅਕਤੂਬਰ (ਮਨਜੀਤ ਮਾਨ)ਬਲਾਕ ਕਪੂਰਥਲਾ -1 ਦੇ ਸੈਂਟਰ ਭਾਣੋ ਲੰਗਾ ਵਿਖੇ ਹੋਈਆਂ 44 ਵੀਆਂ ਮਿੰਨੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸੈਂਟਰ ਬਲੇਰਖਾਨਪੁਰ ਦੇ ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ। ਵਿਦਿਆਰਥੀਆਂ ਨੇ 24 ਮੈਡਲ ਅਤੇ ਇੱਕ ਟਰਾਫੀ ਜਿੱਤ ਆਪਣੇ ਸਕੂਲ ਅਤੇ ਸੈਂਟਰ ਦਾ ਮਾਣ ਵਧਾਇਆ।ਕੁਸ਼ਤੀ 25 ਕਿਲੋ ਵਿੱਚ ਸ਼ਮੀਰ ਖਾਨੋਵਾਲ ਪਹਿਲਾਂ ਸਥਾਨ।
ਕੁਸ਼ਤੀ 28 ਕਿਲੋ ਮੁਹੰਮਦ ਸਾਹਿਲ ਖਾਨੋਵਾਲ ਦੂਸਰਾ ਸਥਾਨ। ਕੁਸ਼ਤੀ 30 ਕਿਲੋ ਮੁਨੀਰ ਅਹਿਮਦ ਖਾਨੋਵਾਲ ਪਹਿਲਾਂ ਸਥਾਨ। ਕੁਸ਼ਤੀ 32 ਕਿਲੋ ਗਗਨਦੀਪ ਬਲੇਰਖਾਨਪੁਰ ਦੂਸਰਾ ਸਥਾਨ। ਦੌੜ 100 ਮੀਟਰ ਹਰਸਿਮਰਤ ਕੌਰ ਭੇਂਟ ਦੂਸਰਾ ਸਥਾਨ।ਦੌੜ 600 ਮੀਟਰ ਹਰਸਿਮਰਤ ਕੌਰ ਭੇਂਟ ਦੂਸਰਾ ਸਥਾਨ। ਰਿਲੇਅ ਦੌੜ ਵਿੱਚ ਸਲਆਮਊਦੀਨ ਸਿੱਧ ਪੁਰ, ਜਸ਼ਨਪ੍ਰੀਤ ਸਿੰਘ ਸਿੱਧ ਪੁਰ, ਨਵਦੀਪ ਸਿੰਘ ਖਾਨੋਵਾਲ, ਸ਼ਿਵਮ ਬਲੇਰਖਾਨਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ ਮੁਕਾਬਲੇ ਵਿਚ ਸੈਂਟਰ ਬਲੇਰਖਾਨਪੁਰ ਦੀ ਟੀਮ ਚੈਂਪੀਅਨ ਰਹੀ। ਜੇਤੂ ਵਿਦਿਆਰਥੀਆਂ ਨੂੰ ਸਮੁੱਚੀ ਭਾਣੋ ਲੰਗਾ ਦੀ ਖੇਡ ਇੰਚਾਰਜ ਟੀਮ ਅਤੇ ਮੌਜੂਦ ਪਤਵੰਤੇ ਸੱਜਣਾਂ ਵੱਲੋਂ ਇਹਨਾਂ ਵਿਦਿਆਰਥੀਆਂ ਅਤੇ ਸਮੁਚੇ ਸਟਾਫ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਗਈ। ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਹਾਜ਼ਰ ਸਟਾਫ ਮੈਂਬਰਾਂ ਸ਼੍ਰੀ ਮਤੀ ਨੀਰੂ ਬਾਲਾ ਸੈਂਟਰ ਹੈਡ ਟੀਚਰ,ਸ.ਜਗਤਾਰ ਸਿੰਘ ਹੈਡ ਟੀਚਰ, ਸ਼੍ਰੀ ਮਤੀ ਸੰਦੀਪ ਕੌਰ ਹੈਡ ਟੀਚਰ, ਸ਼੍ਰੀ ਦੀਪਕ ਕੁਮਾਰ ਹੈਡ ਟੀਚਰ,ਸ਼੍ਰੀ ਹਰਜਿੰਦਰ ਸਿੰਘ ਨਾਗਲੂ, ਸ਼੍ਰੀ ਮਤੀ ਮਨਪ੍ਰੀਤ ਕੌਰ, ਸ਼੍ਰੀ ਮਤੀ ਅਨੀਤਾ ਰਾਣੀ , ਸ਼੍ਰੀ ਮਤੀ ਅੰਜੂ ਬਾਲਾ ਅਤੇ ਕੌਚ ਸ. ਅਵਤਾਰ ਸਿੰਘ ਖਾਨੋਵਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

64 Views