ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਮਾਮਲੇ ਤੋਂ ਬਾਅਦ ਛਿੜਿਆ ਵਿਵਾਦ
ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਮਾਮਲੇ ਤੋਂ ਬਾਅਦ ਛਿੜਿਆ ਵਿਵਾਦ
ਬਠਿੰਡਾ (ਜਸਵੀਰ ਸਿੱਧ)
ਚੰਡੀਗੜ੍ਹ: ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਮਾਮਲੇ ਨੂੰ ਲੈਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਉੱਤੇ ਜਦੋਂ ਤੋਂ ਇਲਜ਼ਾਮ ਲਾਏ ਹਨ,ਉਸ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਖਿੱਚੋਤਾਣ ਜਾਰੀ ਹੈ।ਹੁਣ ਭਾਰਤ ਨੇ ਵੱਡਾ ਐਕਸ਼ਨ ਕਰਦਿਆਂ 40 ਕੈਨੇਡੀਅਨ ਡਿਪਲੋਮੈਟਾਂ ਨੂੰ ਭਾਰਤ ਛੱਡ ਕੇ ਵਾਤਨ ਵਾਪਸੀ ਕਰਨ ਲਈ ਆਖਿਆ ਹੈ। ਭਾਰਤ ਸਰਕਾਰ ਨੇ ਇਨ੍ਹਾਂ ਡਿਪਲੋਮੈਂਟਾਂ ਨੂੰ 10 ਅਕਤੂਬਰ ਤੱਕ ਦਾ ਸਮਾਂ ਦੇਸ਼ ਨੂੰ ਛੱਡਣ ਲਈ ਦਿੱਤਾ ਹੈ। ਦੱਸ ਦਈਏ ਭਾਰਤ ਨੇ ਹੁਣ ਤੱਕ ਕੁੱਲ41ਕੈਨੇਡੀਅਨ ਡਿਪਲੋਮੈਂਟਾਂ ਨੂੰ ਦੇਸ਼ ਛੱਡਣ ਲਈ ਕਿਹਾ ਹੈ। ਇਸ ਤੋਂ ਇਲਾਵਾ ਕੁੱਲ੍ਹ 62 ਕੈਨੇਡੀਅਨ ਡਿਪਲੋਮੈਟ ਭਾਰਤ ਵਿੱਚ ਮੌਜੂਦ ਸਨ। 10 ਅਕਤੂਬਰ ਤੋਂ ਬਾਅਦ ਹੁਣ ਭਾਰਤ ਵਿੱਚ ਸਿਰਫ 21 ਕੈਨੇਡੀਅਨ ਡਿਪਲੋਮੈਟ ਹੀ ਬਾਕੀ ਬਚਣਗੇ।
ਮੀਡੀਆ ਰਿਪੋਰਟਾਂ ਮੁਤਾਬਿਕ ਖ਼ਬਰਾਂ ਸਾਹਮਣੇ ਆ ਰਹੀਆ ਹਨ ਕਿ ਭਾਰਤ ਚਾਹੁੰਦਾ ਹੈ ਕਿ ਕੈਨੇਡਾ ਵਿੱਚ ਜਿੰਨੀ ਭਾਰਤੀ ਡਿਪਲੋਮੈਟਾਂ ਦੀ ਸੰਖਿਆ ਉਹੀ ਸੰਖਿਆ ਭਾਰਤ ਵਿੱਚ ਕੈਨੇਡੀਅਨ ਡਿਪਲੋਮੈਂਟਾਂ ਦੀ ਹੋਣੀ ਚਾਹੀਦੀ ਹੈ। ਇਸ ਲਈ ਭਾਰਤ ਸਰਕਾਰ ਨੇ ਹੁਣ ਦੇਸ਼ ਅੰਦਰ ਡਿਪਲੋਮੈਟਾਂ ਦੀ ਗਿਣਤੀ ਬਰਾਬਰ ਰੱਖਣ ਲਈ 10 ਅਕਤੂਬਰ ਤੱਕ 40 ਕੈਨੇਡੀਅਨ ਡਿਪਲੋਮੈਂਟਾਂ ਨੂੰ ਦੇਸ਼ ਛੱਡਣ ਲਈ ਕਿਹਾ ਹੈ। ਇਸ ਤੋਂ ਬਾਅਦ ਭਾਰਤ ਵਿੱਚ ਕੈਨੇਡੀਅਨ ਡਿਪਲੋਮੈਟਾਂ ਦੀ ਕੁੱਲ੍ਹ ਗਿਣਤੀ 21 ਰਹਿ ਜਾਵੇਗੀ ਅਤੇ ਲਗਭਗ ਇੰਨੀ ਗਿਣਤੀ ਵਿੱਚ ਹੀ ਭਾਰਤੀ ਡਿਪਲੋਮੈਟ ਕੈਨੇਡਾ ਵਿੱਚ ਮੌਜੂਦ ਹਨ।

