ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ  ਰੂਹ ਪੰਜਾਬ ਦਾ ਮਾਣਮੱਤਾ ਪ੍ਰੋਡਿਊਸਰ ਵੀਰੂ ਰੋਮਾਣਾ 

ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ

ਰੂਹ ਪੰਜਾਬ ਦਾ ਮਾਣਮੱਤਾ ਪ੍ਰੋਡਿਊਸਰ ਵੀਰੂ ਰੋਮਾਣਾ

ਕਾਲਾ ਸੰਘਿਆਂ 3 ਅਕਤੂਬਰ ( ਮਨਜੀਤ ਮਾਨ) ਦੂਰਦਰਸ਼ਨ ਜਲੰਧਰ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਸਫਲਤਾ ਦੇ ਕੇ, ਸੰਗੀਤ ਦੇ ਤਖ਼ਤ ਤੇ ਬੈਠਾਇਆ ਹੈ। ਇਸ ਵਿੱਚ ਪੰਜਾਬ ਦੇ ਸੁਪਰ ਸਟਾਰ ਗਾਇਕ ਕਲਾਕਾਰਾਂ ਦੀ ਲਿਸਟ ਬਹੁਤ ਲੰਬੀ ਹੈ। ਦੂਰਦਰਸ਼ਨ ਦੇ ਚਰਚਿੱਤ ਤੇ ਹਿੱਟ ਪ੍ਰੋਗਰਾਮਾਂ ਵਿੱਚ ਕੱਚ ਦੀਆਂ ਮੁੰਦਰਾਂ, ਸੰਦਲੀ ਪੈੜਾਂ, ਲਿਸ਼ਕਾਰਾ, ਗੀਤ ਧਮਾਲ, ਛਣਕਾਰ,ਦਿੱਲ ਦੀਆਂ ਗੱਲਾਂ,ਮੇਲਾ ਮੇਲੀਆਂ ਦਾ ਅਤੇ ਰੂਹ ਪੰਜਾਬ ਦੀ ਵਿਸ਼ੇਸ਼ ਤੌਰ ਤੇ ਵਰਨਣ ਯੋਗ ਹਨ। ਅਸੀਂ ਇੱਥੇ ਗੱਲ ਸਫ਼ਲ ਤੇ ਚਰਚਿਤ ਪ੍ਰੋਗਰਾਮ ਰੂਹ ਪੰਜਾਬ ਦੀ ਵਾਰੇ ਜਾਣੂ ਕਰਵਾਵਾਂਗੇ। ਵੀਰੂ ਰੋਮਾਣਾ ਇਸ ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਹਨ। ਚੜ੍ਹਦੀ ਉਮਰੇ ਪਿੰਡ ਰੋਮਾਣਾ (ਫਰੀਦਕੋਟ) ਦੇ ਜੰਮਪਲ ਵੀਰੂ ਦੇ ਮਜ਼ਬੂਤ ਇਰਾਦੇ ਅਤੇ ਦ੍ਰਿੜ੍ਹਤਾ ਨਾਲ ਲਏ ਫੈਸਲੇ ਨਾਲ ਇਸ ਪ੍ਰੋਜੈਕਟ ਦਾ ਜਨਮ ਹੋਇਆ। ਕਈ ਵਰ੍ਹੇ ਬਹੁਤ ਔਕੜਾਂ ਦਾ ਵੀ ਸਾਹਮਣਾ ਕਰਨਾ ਪਿਆ। ਚੰਗੇ ਦੋਸਤਾਂ ਨੇ ਡੋਲਣ ਨਹੀਂ ਦਿੱਤਾ। ਉਹ ਆਪਣੀ ਸਫਲਤਾ ਲਈ ਆਪਣੇ ਭੈਣ ਭਾਈ, ਜੀਵਨ ਸਾਥਣ ਅਤੇ ਮਾਪਿਆਂ ਦਾ ਭਰਪੂਰ ਸਹਿਯੋਗ ਸਮਝਦਾ ਹੈ। ਅੱਜ ਵੀਰੂ ਰੋਮਾਣਾ ਦੀ ਲਗਨ ਤੇ ਮਿਹਨਤ ਰੰਗ ਲਿਆਈ, ਕਿਉਂਕਿ ਹੁਣ ਉਸਦੇ ਸਬਰ ਨੂੰ ਬੂਰ ਪਿਆ। ਇਹ ਪ੍ਰੋਗਰਾਮ ਸੁਪਰ ਹਿੱਟ ਹੋ ਚੁੱਕਿਆ ਹੈ। ਪੰਜਾਬ ਦਾ ਕੋਈ ਵਿਰਲਾ ਹੀ ਅਜਿਹਾ ਪਿੰਡ ਹੋਵੇਗਾ ਜਿਥੋਂ ਦੇ ਲੱਗਦੇ ਵੱਡੇ ਮੇਲੇ ਵਿੱਚ ਰੂਹ ਪੰਜਾਬ ਦੀ ਸ਼ੂਟਿੰਗ ਨਾਂ ਹੋਈ ਹੋਵੇ।ਸਵ , ਸੁਰਿੰਦਰ ਛਿੰਦਾ ਅਤੇ ਸਵ, ਕਰਤਾਰ ਰਮਲਾ ਦਾ ਇਸ ਨੂੰ ਸਦਾ ਹੀ ਅਸ਼ੀਰਵਾਦ ਰਿਹਾ। ਉਸ ਨੇ ਕਈ ਨਵੇਂ ਅਤੇ ਸੀਨੀਅਰ ਗਾਇਕ ਕਲਾਕਾਰਾਂ ਨੂੰ ਪ੍ਰਮੋਟ ਵੀ ਕੀਤਾ ਹੈ। ਉਸ ਦੇ ਨੇੜੇ ਦੇ ਕਲਾਕਾਰਾਂ ਚੋਂ ਬਲਕਾਰ ਅਣਖੀਲਾ, ਰਣਜੀਤ ਰਾਣਾ, ਬਲਰਾਜ ਬਿਲਗਾ, ਰਾਏ ਜੁਝਾਰ, ਦੀਪਕ ਢਿੱਲੋਂ, ਅਮਨ ਰੋਜ਼ੀ, ਰਿੱਕ ਨੂਰ, ਸੁਰਿੰਦਰ ਲਾਡੀ,ਭਿੰਦੇ ਸ਼ਾਹ, ਲੱਖੀ ਸਿੱਧੂ, ਦੀਪ ਢਿੱਲੋਂ, ਬਲਵੀਰ ਚੋਟੀਆਂ, ਜ਼ੈਲੀ, ਮਨਮੋਹਨ ਸਿੱਧੂ, ਰਾਜਾ ਮਰਖਾਈ, ਹਸਨ ਮਾਣਕ, ਚਾਚੀ ਲੁਤਰੋ, ਸੁਖਵਿੰਦਰ ਸੁੱਖੀ, ਪਾਲੀ ਦੇਤਵਾਲੀਆ ਅਤੇ ਮੰਚ ਸੰਚਾਲਕ ਬਲਦੇਵ ਰਾਹੀ ਵਰਨਣਯੋਗ ਹਨ। ਯਾਰਾਂ ਦਾ ਯਾਰ, ਬਹੁਤ ਹੀ ਸਾਊ ਸੁਭਾਅ ਅਤੇ ਮਿਲਣਸਾਰ ਵੀਰੂ ਰੋਮਾਣਾ , ਰੱਬ ਕਰੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ।

91 Views