ਜ਼ਿਲ੍ਹਾ ਕਪੂਰਥਲਾ ਦੀਆਂ ਸਰਕਾਰੀ ਸਿਹਤ ਸੰਸਥਾਵਾਂ ‘ਚ ਹੈਲਥ ਮੇਲਿਆਂ ਦਾ ਆਯੋਜਨ

ਜ਼ਿਲ੍ਹਾ ਕਪੂਰਥਲਾ ਦੀਆਂ ਸਰਕਾਰੀ ਸਿਹਤ ਸੰਸਥਾਵਾਂ ‘ਚ ਹੈਲਥ ਮੇਲਿਆਂ ਦਾ ਆਯੋਜਨ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਆਯੁਸ਼ਮਾਨ ਭਵ ਮੁਹਿੰਮ ਤਹਿਤ ਅੱਜ ਸਿਹਤ ਵਿਭਾਗ ਵੱਲੋਂ ਜਿਲ੍ਹੇ ਦੇ ਕਮਿਊਨਿਟੀ ਹੈਲਥ ਸੈਂਟਰਾਂ ਅਤੇ ਹੈਲਥ ਵੈਲਨੈਸ ਸੈਂਟਰਾਂ ਵਿਖੇ ਹੈਲਥ ਮੇਲਿਆਂ ਦਾ ਆਯੋਜਨ ਕੀਤਾ ਗਿਆ। ਸਿਹਤ ਮੇਲੇ ਦੌਰਾਨ ਆਯੂਸ਼ਮਾਨ ਦੇ ਕਾਰਡ ਅਤੇ ਆਭਾ ਆਈਡੀਆ ਜਨਰੇਟ ਕਰਨ ਦੇ ਨਾਲ-ਨਾਲ ਗੈਰ ਸੰਚਾਰੀ ਤੇ ਸੰਚਾਰੀ ਰੋਗਾਂ ਨਾਲ ਪੀੜਤ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ। ਸਿਹਤ ਮੇਲੇ ਦੌਰਾਨ ਜੱਚਾ ਬੱਚਾ ਸਿਹਤ ਸਹੂਲਤਾਂ, ਪਰਿਵਾਰ ਨਿਯੋਜਨ ਸਲਾਹ, ਨਿੱਜੀ ਸਾਫ ਸਫਾਈ, ਖੁਰਾਕੀ ਸਲਾਹ, ਏਐਨਸੀ ਚੈੱਕਅਪ, ਬਜ਼ੁਰਗਾਂ ਦੀ ਸਿਹਤ ਦੀ ਵਿਸ਼ੇਸ਼ ਜਾਂਚ, ਡੇਂਗੂ, ਮਲੇਰੀਆ ਤੋਂ ਬਚਾਅ ਦੇ ਉਪਾਅ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਅਤੇ ਵੱਡੀ ਗਿਣਤੀ ਲੋਕਾਂ ਨੇ ਇਨ੍ਹਾਂ ਸਹੂਲਤਾਂ ਦਾ ਲਾਭ ਉਠਾਇਆ। ਸਿਵਲ ਸਰਜਨ ਕਪੂਰਥਲਾ ਡਾਕਟਰ ਰਾਜਵਿੰਦਰ ਕੌਰ ਨੇ ਦਸਿਆ ਕਿ ਸਿਹਤ ਮੇਲੇ ਦੌਰਾਨ ਮਰੀਜ਼ਾਂ ਦੀ ਜਾਂਚ ਮੁਫ਼ਤ ਕੀਤੀ ਗਈ ਅਤੇ ਜ਼ਰੂਰਤਮੰਦ ਮਰੀਜ਼ਾਂ ਦੇ ਟੈਸਟ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ।
ਆਯੁਸ਼ਮਾਨ ਕਾਰਡ ਵੀ ਬਣਾਏ ਗਏ‌। ਡਾਕਟਰ ਰਾਜਵਿੰਦਰ ਕੌਰ ਨੇ ਦਸਿਆ ਕਿ ਇਸ ਦੌਰਾਨ ਮਰੀਜ਼ਾਂ ਦੀ ਆਭਾ ਆਈ ਡੀ ਬਣਾਉਣ ਦੇ ਨਾਲ-ਨਾਲ ਆਯੁਸ਼ਮਾਨ ਕਾਰਡ ਵੀ ਬਣਾਏ ਗਏ ਅਤੇ ਟੈਲੀਕੰਸੁਕੇਸ਼ਨ ਰਾਹੀਂ ਮਰੀਜ਼ਾਂ ਨੂੰ ਮਾਹਰ ਡਾਕਟਰਾਂ ਵਲੋਂ ਸਲਾਹ ਵੀ ਦਿੱਤੀ ਗਈ।
ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾਕਟਰ ਸੰਦੀਪ ਧਵਨ ਨੇ ਦਸਿਆ ਕਿ ਇਸ ਦੌਰਾਨ ਲੋਕਾਂ ਨੂੰ ਸਿਹਤ ਸਹੂਲਤਾਂ ਬਾਰੇ ਜਾਗਰੂਕ ਵੀ ਕੀਤਾ ਗਿਆ ਅਤੇ ਉਹਨਾਂ ਨੂੰ ਖੂਨਦਾਨ ਅਤੇ ਅੰਗਦਾਨ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ

46 Views