ਜਥੇਬੰਦੀਆਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਤੇ ਮਾਰਚ ਕੀਤਾ

ਜਥੇਬੰਦੀਆਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਤੇ ਮਾਰਚ ਕੀਤਾ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਸ਼ਹੀਦ ਏ ਆਜਮ ਭਗਤ ਸਿੰਘ ਦਾ 116 ਵਾਂ ਜਨਮ ਦਿਵਸ ਟਾਊਨ ਹਾਲ ਫਗਵਾੜਾ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਫਗਵਾੜਾ , ਡੈਮੋਕ੍ਰੇਟਿਕ ਟੀਚਰ ਫਰੰਟ ਫਗਵਾੜਾ ਅਤੇ ਪੰਜਾਬ ਪੈਨਸ਼ਰਜ ਅਤੇ ਵੈਲਫੇਅਰ ਐਸੋਸੀਏਸ਼ਨ ਫਗਵਾੜਾ ਵਲੋਂ ਸਾਂਝੇ ਤੌਰ ਤੇ ਮਨਾਇਆ ਗਿਆ । ਸਮਾਗਮ ਵਿੱਚ ਜੁੜੇ ਇਕੱਠ ਨੂੰ ਤਰਕਸ਼ੀਲ ਆਗੂ ਜਸਵਿੰਦਰ ਸਿੰਘ , ਸੁਖਦੇਵ ਫਗਵਾੜਾ , ਡੀ ਟੀ ਐਫ ਆਗੂ ਮਾਸਟਰ ਗੁਰਮੁਖ ਸਿੰਘ , ਪੈਨਸ਼ਨਰ ਆਗੂ ਕਰਨੈਲ ਸਿੰਘ , ਨਿਰਮੋਲਕ ਸਿੰਘ , ਮਿਊਸਪਲ ਪੈਨਸ਼ਨਰ ਆਗੂ ਤਾਰਾ ਸਿੰਘ ਗੋਰਾਇਆਂ , ਪ੍ਰਫੈਸਰ ਜਸਕਰਨ ਸਿੰਘ ਅਤੇ ਡਾ . ਐਸ ਐਲ ਵਿਰਦੀ ਐਡਵੋਕੇਟ ਨੇ ਸੰਬੋਧਨ ਕਰਦਿਆਂ ਕਿਹਾ ਸ਼ਹੀਦ ਭਗਤ ਸਿੰਘ ਭਾਰਤ ਦਾ ਉੱਚ ਪਾਏ ਇਨਕਲਾਬੀ , ਵਿਦਵਾਨ ਅਤੇ ਮਿਹਨਤਕਸ਼ ਜਮਾਤ ਦੀ ਮੁਕਤੀ ਸੰਘਰਸ਼ ਦਾ ਰਾਹ ਦਸੇਰਾ ਸੀ ਤੇ ਹੈ , ਪਰ ਹਾਕਮ ਵਰਗ ਨੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਗੱਲ ਕਰਨ ਦੀ ਬਜਾਏ ਸਿਰਫ ਅੰਗਰੇਜਾਂ ਨੂੰ ਬਾਹਰ ਕੱਢਣ ਲਈ ਕੁਰਬਾਨੀ ਕਰਨ ਤੇ ਪਸਤੌਲ ਵਾਲਾ ਬਿੰਬ ਉਭਾਰ ਕੇ ਆਪਣੇ ਹਿਤਾਂ ਦੇ ਮੇਚੇ ਦਾ ਕਰਨ ਦਾ ਕਾਰਾ ਕੀਤਾ ਹੈ । ਸ਼ਹੀਦ ਭਗਤ ਸਿੰਘ ਦਾ ਵਿਚਾਰ ਸੀ ਕਿ ਇਸ ਦੇਸ਼ ਵਿੱਚੋਂ ਹਰ ਪ੍ਰਕਾਰ ਦੀ ਲੁੱਟ , ਜਾਤਪਾਤ ਅਤੇ ਹਰ ਪਰਕਾਰ ਦੀ ਨਫਰਤ ਤੇ ਅਪਮਾਨ ਦਾ ਖਾਤਮਾ ਕਰਕੇ ਬਰਾਬਰਤਾ , ਭਾਈਚਾਰਾ ਅਤੇ ਮਨੁੱਖੀ ਸਨਮਾਨ ਦਾ ਰਾਜ ਕਾਇਮ ਕੀਤਾ ਜਾਵੇ । ਬੁਲਾਰਿਆਂ ਹੋਰ ਕਿਹਾ ਕਿ ਦੇਸ਼ ਦਾ ਮੌਜੂਦਾ ਰਾਜਪ੍ਰਬੰਧ ਸ਼ਹੀਦਾਂ ਦੇ ਸੁਪਨਿਆਂ ਦਾ ਨਹੀਂ ਹੈ । ਦੇਸ਼ ਦੇ ਮਿਹਨਤਕਸ਼ ਲੋਕਾਂ ਨੂੰ ਗਰੀਬੀ , ਭੁਖਮਰੀ , ਬੇਰੁਜਗਾਰੀ , ਜਾਤਪਾਤ , ਧਰਮ ਅਧਾਰਤ ਦੰਗੇ ਫਸਾਦਾਂ , ਫਾਸੀਵਾਦੀ ਕਾਰਵਾਈਆਂ ਅਤੇ ਅੰਧਵਿਸ਼ਵਾਸ਼ ਨੇ ਬੁਰੀ ਤਰਾਂ ਘੇਰਿਆ ਹੋਇਆ ਹੈ ਅਤੇ ਹਾਕਮ ਵਰਗ ਦੀ ਛਤਰ ਛਾਇਆ ਹੇਠ ਕਾਰਪੋਰੇਟ ਤੇ ਸਾਮਰਾਜੀ ਲੁਟੇਰਿਆਂ ਵਲੋਂ ਬੁਰੀ ਤਰਾਂ ਲੁੱਟਿਆ ਜਾ ਰਿਹਾ ਹੈ । ਸ਼ਹੀਦਾਂ ਦੀ ਪਵਿਤਰ ਯਾਦ ਤੇ ਸੰਦੇਸ਼ ਇਹੀ ਹੈ ਦੇਸ਼ ਦੇ ਮਿਹਨਤੀ ਲੋਕ ਸ਼ਹੀਦਾਂ ਦੇ ਵਿਚਾਰਾਂ ਨੂੰ ਦਿਮਾਗ ਚ ਵਸਾਉਣ ਤੇ ਸੰਘਰਸ ਦਾ ਰਾਹ ਮੱਲਣ । ਇਹ ਇਕੱਠ ਨੇ ਰੈਲੀ ਤੋਂ ਬਾਦ ਬੈਨਰ , ਤਖਤੀਆਂ ਚੁੱਕ ਕੇ ਨਾਅਰੇ ਮਾਰਦੇ ਹੋਏ ਟਾਊਨ ਹਾਲ ਤੋਂ ਬੱਸ ਸਟੈਂਡ ਤੱਕ ਰੋਹ ਭਰਭੂਰ ਮਾਰਚ ਕੀਤਾ । ਇਸ ਸਮਾਗਮ ਵਿੱਚ ਬਲਵਿੰਦਰ ਪ੍ਰੀਤ ਨਾਟਕਕਾਰ , ਮਾਸਟਰ ਕੁਲਦੀਪ ਸਿੰਘ ਕੌੜਾ , ਮਾ ਗਿਆਨ ਚੰਦ , ਕੁਲਵੰਤ ਸਿੰਘ ਬਾਸੀ , ਮੈਡਮ ਸੁਰਜੀਤ ਕੌਰ , ਮੈਡਮ ਬੰਸੋ ਦੇਵੀ , ਅਵਿਨਾਸ਼ ਹਰਦਾਸਪੁਰ ਰਾਮ ਲਾਲ ਖਲਵਾੜਾ , ਮਾ ਸੀਤਲ ਰਾਮ ਬੰਗਾ , ਪ੍ਰਿੰਸੀਪਲ ਮੋਹਣ ਲਾਲ , ਸੁਰਿੰਦਰ ਪਾਲ ਪੱਦੀ ਜਗੀਰ , ਮਾ ਹੰਸ ਰਾਜ ਬੰਗੜ , ਅਸ਼ੋਕ ਕੋਟ ਗਰੇਵਾਲ , ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ

52 Views