*ਸਰਕਾਰੀ ਹਾਈ ਸਕੂਲ ਗੀਗਨਵਾਲ ਵਿਖੇ ਵੀਰ ਗਾਥਾ ਅਭਿਆਨ ਤਹਿਤ ਸਮਾਗਮ ਕਰਵਾਇਆ*
*ਸਰਕਾਰੀ ਹਾਈ ਸਕੂਲ ਗੀਗਨਵਾਲ ਵਿਖੇ ਵੀਰ ਗਾਥਾ ਅਭਿਆਨ ਤਹਿਤ ਸਮਾਗਮ ਕਰਵਾਇਆ*
ਭੋਗਪੁਰ (ਪਰਮਜੀਤ ਪਚਰੰਗਾ) ਭਾਰਤ ਸਰਕਾਰ ਵੱਲੋਂ ਚਲਾਏ ਗਏ ਵੀਰ ਗਾਥਾ ਅਭਿਆਨ ਤਹਿਤ ਅੱਜ ਸਰਕਾਰੀ ਹਾਈ ਸਕੂਲ ਗੀਗਨਵਾਲ ਜ਼ਿਲ੍ਹਾ ਜਲੰਧਰ ਵਿਖੇ ਇੱਕ ਸਮਾਗਮ ਕਰਵਾਇਆ ਗਿਆ | ਜਿਸ ਵਿੱਚ ਸਕੂਲ ਦੇ ਬੱਚਿਆਂ ਅਨੀਸ਼ਾ, ਅੰਜਲੀ ਤੇ ਅਰਸ਼ਪ੍ਰੀਤ ਸਿੰਘ ਵੱਲੋਂ ਦੇਸ਼ ਦੇ ਮਹਾਨ ਸੂਰਵੀਰਾਂ ਨਾਲ ਸੰਬੰਧਿਤ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ I ਇਸ ਮੌਕੇ ਰਿਟਾ.ਕੈਪਟਨ ਗੁਰਮੇਲ ਸਿੰਘ ਜੀ, ਹਵਲਦਾਰ ਚਰਨਜੀਤ ਸਿੰਘ ਜੀ, ਹਵਲਦਾਰ ਚੰਨਣ ਸਿੰਘ ਜੀ,ਨਾਇਕ ਤੇਜ਼ ਰਜਿੰਦਰ ਸਿੰਘ ਜੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ।ਇਸ ਦੌਰਾਨ ਕੈਪਟਨ ਗੁਰਮੇਲ ਸਿੰਘ ਜੀ ਅਤੇ ਹਵਲਦਾਰ ਚਰਨਜੀਤ ਸਿੰਘ ਜੀ ਵੱਲੋਂ ਦੇਸ਼ ਦੀ ਸੇਵਾ ਲਈ ਆਪਣੇ ਬਹਾਦਰੀ ਦੇ ਕਿੱਸੇ ਬੱਚਿਆਂ ਨਾਲ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਸਾਰਾਗੜ੍ਹੀ ਦੇ ਸਾਕੇ ਬਾਰੇ ਜਾਣਕਾਰੀ ਦਿੱਤੀ ਗਈ l ਉਹਨਾਂ ਨੇ ਬੱਚਿਆਂ ਨੂੰ ਆਰਮੀ ਵਿੱਚ ਜਾਣ ਲਈ ਉਤਸ਼ਾਹਿਤ ਵੀ ਕੀਤਾ ।ਇਸ ਮੌਕੇ ਇਸੇ ਸਕੂਲ ਤੋਂ ਪੜ੍ਹ ਕੇ ਗਏ ਪ੍ਰਸਿੱਧ ਗਾਇਕ ਤੇ ਪੱਤਰਕਾਰ ਨਿਸ਼ਾਨ ਬਹਿਰਾਮੀਆਂ ਜੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਮਾਜਿਕ ਗੀਤ ਗਾ ਕੇ ਬੱਚਿਆਂ ਨੂੰ ਪ੍ਰੇਰਿਤ ਕੀਤਾ I ਸਟੇਜ ਦੀ ਭੂਮਿਕਾ ਨਿਭਾਉਂਦੇ ਹੋਏ ਮੈਡਮ ਬਲਜਿੰਦਰ ਕੌਰ ਅਤੇ ਮੈਡਮ ਸਰਬਜੀਤ ਕੌਰ ਨੇ ਸਰਕਾਰ ਵੱਲੋਂ ਚਲਾਏ ਇਸ ਅਭਿਆਨ ਦੌਰਾਨ ਬੱਚਿਆਂ ਵੱਲੋਂ ਕਰਵਾਈਆਂ ਵੱਖ ਵੱਖ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ । ਇਸ ਮੌਕੇ ਮੈਡਮ ਰਣਜੀਤ ਕੌਰ, ਗੁਰਜੀਤ ਕੌਰ, ਜਸਵੀਰ ਕੌਰ, ਹਰਸਿਮਰਨ ਕੌਰ, ਸੁਨੀਤਾ ਰਾਣੀ,ਕਿਰਨ ਪਾਲ, ਸ਼੍ਰੀ ਹਰਵਿੰਦਰ ਸਿੰਘ, ਗੁਰਦੇਵ ਸਿੰਘ ਹਾਜ਼ਰ ਸਨ I ਸਕੂਲ ਇੰਚਾਰਜ ਸ਼੍ਰੀ ਰਾਜ ਕੁਮਾਰ ਜੀ ਅਤੇ ਸਮੂਹ ਸਟਾਫ ਵੱਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਕੂਲ ਇੰਚਾਰਜ ਸ਼੍ਰੀ ਰਾਜ ਕੁਮਾਰ ਵਲੋਂ ਸਾਰੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ I

